ਅੱਜ ਹੋਵੇਗਾ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਦਾ ਐਲਾਨ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕੇਟ ਟੀਮ ਦੇ ਨਵੇਂ ਕੋਚ ਦਾ ਐਲਾਨ ਅੱਜ ਸ਼ਾਮ ਨੂੰ ਕੀਤਾ ਜਾਵੇਗਾ।

Announcement new coach of team India today

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਨਵੇਂ ਕੋਚ ਦਾ ਐਲਾਨ ਅੱਜ ਸ਼ਾਮ ਨੂੰ ਕੀਤਾ ਜਾਵੇਗਾ। ਅੱਜ ਸ਼ਾਮ ਸੱਤ ਵਜੇ ਇਹ ਤੈਅ ਹੋ ਜਾਵੇਗਾ ਕਿ ਕਪਤਾਨ ਵਿਰਾਟ ਕੋਹਲੀ ਦੇ ਚਹੇਤੇ ਰਵੀ ਸ਼ਾਸਤਰੀ ਇਸੇ ਅਹੁਦੇ ‘ਤੇ ਬਣੇ ਰਹਿਣਗੇ ਜਾਂ ਫਿਰ ਕਿਸੇ ਹੋਰ ਨੂੰ ਇਹ ਖ਼ਾਸ ਜ਼ਿੰਮੇਵਾਰੀ ਸੌਂਪੀ ਜਾਵੇਗੀ। ਭਾਰਤੀ ਟੀਮ ਦੇ ਕੋਚ ਅਹੁਦੇ ਲਈ ਜਿਨ੍ਹਾਂ 6 ਨਾਮਾਂ ‘ਤੇ ਵਿਚਾਰ ਕੀਤੀ ਜਾਵੇਗੀ। ਉਹਨਾਂ ਵਿਚ ਮੌਜੂਦ ਕੋਚ ਸ਼ਾਸਤਰੀ ਤੋਂ ਇਲਾਵਾ ਦੋ ਭਾਰਤੀ ਅਤੇ ਤਿੰਨ ਵਿਦੇਸ਼ੀ ਦਿੱਗਜ ਵੀ ਸ਼ਾਮਲ ਹਨ।


ਸਾਬਕਾ ਭਾਰਤੀ ਕ੍ਰਿਕਟ ਕਪਤਾਨ ਕਪਿਲ ਦੇਵ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਅੱਜ ਸ਼ਾਮ ਮੁੰਬਈ ਵਿਚ ਭਾਰਤੀ ਟੀਮ ਦੇ ਨਵੇਂ ਕੋਚ ਦੇ ਨਾਂਅ ‘ਤੇ ਫੈਸਲਾ ਕਰੇਗੀ। ਇਹਨਾਂ ਵਿਚ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਟਾਮ ਮੁਡੀ, ਨਿਊਜ਼ੀਲੈਂਡ ਟੀਮ ਦੇ ਸਾਬਕਾ ਕੋਚ ਮਾਈਕ ਹੇਸਨ, ਸਾਬਕਾ ਵੈਸਟ ਇੰਡੀਜ਼ ਆਲਰਾਊਂਡਰ ਫਿਲ ਸਿਮੰਸ ਤਿੰਨ ਵਿਦੇਸ਼ੀ ਉਮੀਦਵਾਰ ਸ਼ਾਮਲ ਹਨ।

ਇਸ ਤੋਂ ਇਲਾਵਾ ਟੀਮ ਇੰਡੀਆ ਦੇ ਮੈਨੇਜਰ ਰਹਿ ਚੁੱਕੇ ਲਾਲਚੰਦ ਰਾਜਪੂਤ ਅਤੇ ਸਾਬਕਾ ਭਾਰਤੀ ਆਲਰਾਊਂਡਰ ਰੋਬਿਨ ਸਿੰਘ ਵੀ ਸ਼ਾਮਲ ਹਨ। ਟੀਮ ਇੰਡੀਆ ਦੇ ਕੋਚ ਲਈ ਅੱਜ ਸ਼ੁੱਕਰਵਾਰ ਨੂੰ ਮੁੰਬਈ ਸਥਿਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਹੈੱਡਕੁਆਟਰ ਵਿਚ ਸਵੇਰ ਸਾਢੇ 10 ਵਜੇ ਤੋਂ ਇੰਟਰਵਿਊ ਸ਼ੁਰੂ ਹੋ ਚੁੱਕਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਸ਼ਾਮ 7 ਵਜੇ ਇਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ, ਜਿਸ ਵਿਚ ਨਵੇਂ ਕੋਚ ਦਾ ਨਾਂਅ ਐਲਾਨ ਕੀਤਾ ਜਾਵੇਗਾ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ