ਨੈਸ਼ਨਲ ਸ਼ੂਟਰ ਕੋਨਿਕਾ ਲਾਇਕ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅਦਾਕਾਰ ਸੋਨੂੰ ਸੂਦ ਨੇ ਦਿਵਾਈ ਸੀ ਢਾਈ ਲੱਖ ਦੀ ਜਰਮਨ ਰਾਈਫਲ

Female shooter Konica Layak

 

ਧਨਬਾਦ: ਧਨਬਾਦ ਦੀ ਰਾਸ਼ਟਰੀ ਨਿਸ਼ਾਨੇਬਾਜ਼ ਕੋਨਿਕਾ ਲਾਇਕ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। 26 ਸਾਲਾ ਕਨਿਕਾ ਕੋਲਕਾਤਾ ਵਿੱਚ ਰਹਿ ਕੇ ਕੈਂਪ ਵਿੱਚ ਸਿਖਲਾਈ ਲੈ ਰਹੀ ਸੀ। ਇਸ ਤੋਂ ਪਹਿਲਾਂ ਕੋਨਿਕਾ ਅਕਤੂਬਰ 'ਚ ਟ੍ਰੇਨਿੰਗ ਲਈ ਗੁਜਰਾਤ ਗਈ ਸੀ। ਅਹਿਮਦਾਬਾਦ 'ਚ ਕੋਨਿਕਾ ਦੀ ਸ਼ੂਟਿੰਗ ਦੌਰਾਨ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹੇ 'ਚ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਖੁਦਕੁਸ਼ੀ ਦਾ ਕਾਰਨ ਕੋਈ ਵਿਵਾਦ ਤਾਂ ਨਹੀਂ ਬਣਿਆ। 

 

 

ਕੋਨਿਕਾ ਨੇ ਝਾਰਖੰਡ ਰਾਜ ਪੱਧਰ ‘ਤੇ ਚਾਰ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ ਸਨ। ਉਹ 10 ਮੀਟਰ ਏਅਰ ਰਾਈਫਲ ਵਰਗ ਵਿੱਚ ਸਟੇਟ ਚੈਂਪੀਅਨ ਸੀ। ਕੁੱਝ ਮਹੀਨੇ ਪਹਿਲਾਂ ਕੋਨਿਕਾ ਉਦੋਂ ਸੁਰਖੀਆਂ ‘ਚ ਆਈ ਸੀ ਜਦੋਂ ਉਸ ਨੇ ਅਦਾਕਾਰ ਸੋਨੂੰ ਸੂਦ ਤੋਂ ਰਾਈਫਲ ਲਈ ਮਦਦ ਮੰਗੀ ਸੀ। ਫਿਰ ਸੋਨੂੰ ਸੂਦ ਨੇ ਉਸ ਨੂੰ ਤੋਹਫੇ ਵੱਜੋਂ ਰਾਈਫਲ ਦਿੱਤੀ ਸੀ। 

 

ਕੋਨਿਕਾ ਪਿਛਲੇ ਚਾਰ ਮਹੀਨਿਆਂ ਵਿੱਚ ਖੁਦਕੁਸ਼ੀ ਕਰਨ ਵਾਲੀ ਚੌਥੀ ਨਿਸ਼ਾਨੇਬਾਜ਼ ਹੈ। ਕੁਝ ਦਿਨ ਪਹਿਲਾਂ ਪੰਜਾਬ ਦੀ 17 ਸਾਲਾ ਸ਼ੂਟਰ ਖੁਸ਼ਸੀਰਤ ਕੌਰ ਨੇ ਵੀ ਖੁਦਕੁਸ਼ੀ ਕਰ ਲਈ ਸੀ। ਉਸ ਨੇ ਆਪਣੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ। ਖੁਸ਼ਸੀਰਤ ਨੇ ਭਾਰਤ ਲਈ ਜੂਨੀਅਰ ਵਿਸ਼ਵ ਕੱਪ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਤੋਂ ਪਹਿਲਾਂ ਅਕਤੂਬਰ ਵਿੱਚ ਪੰਜਾਬ ਦੇ ਹੁਨਰਦੀਪ ਸਿੰਘ ਸੋਹਲ ਅਤੇ ਸਤੰਬਰ ਵਿੱਚ ਮੋਹਾਲੀ ਦੇ ਨਮਨਵੀਰ ਸਿੰਘ ਬਰਾੜ ਨੇ ਵੀ ਖੁਦਕੁਸ਼ੀ ਕਰ ਲਈ ਸੀ।