Neeraj Chopra: ਨੀਰਜ ਚੋਪੜਾ ਦੀ ਟੀ-ਸ਼ਰਟ ਨੂੰ ਵਿਸ਼ਵ ਐਥਲੈਟਿਕਸ ਦੇ ਵਿਰਾਸਤ ਮਿਊਜ਼ੀਅਮ ’ਚ ਕੀਤਾ ਗਿਆ ਸ਼ਾਮਲ

ਏਜੰਸੀ

ਖ਼ਬਰਾਂ, ਖੇਡਾਂ

Neeraj Chopra: ਚੋਪੜਾ ਨੇ ਪੈਰਿਸ ਉਲੰਪਿਕ ਵਿਚ 89.45 ਮੀਟਰ ਦੀ ਥਰੋਅ ਨਾਲ ਪਾਕਿਸਤਾਨ ਦੇ ਅਰਸ਼ਦ ਨਦੀਮ (92.97 ਮੀਟਰ) ਦੇ ਪਿਛੇ ਦੂਜਾ ਸਥਾਨ ਹਾਸਲ ਕੀਤਾ ਸੀ।

Neeraj Chopra's t-shirt included in the World Athletics Heritage Museum Latest news in punjabi

 

Neeraj Chopra's t-shirt included in the World Athletics Heritage Museum Latest news in punjabi : ਸਟਾਰ ਭਾਰਤੀ ਜੈਵਲਿਨ ਥਰੋਅਰ ਨੀਰਜ ਚੋਪੜਾ ਉਨ੍ਹਾਂ 23 ਖਿਡਾਰੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਦੀਆਂ ਪ੍ਰਤੀਯੋਗਤਾ ਕਲਾਕ੍ਰਿਤੀਆਂ ਨੂੰ ਵਿਸ਼ਵ ਐਥਲੈਟਿਕਸ ਵਿਰਾਸਤ ਮਿਊਜ਼ੀਅਮ ਵਿਚ ਸ਼ਾਮਲ ਕੀਤਾ ਗਿਆ ਹੈ ਜਿਹੜੀਆਂ ਮੌਜੂਦਾ ਸਮੇਂ ਵਿਚ ਵਿਸ਼ਵ ਐਥਲੈਟਿਕਸ ਮਿਊਜ਼ੀਅਮ (ਐਮ. ਓ. ਡਬਲਿਊ. ਏ.) ਦੇ ਆਨਲਾਈਨ ਥ੍ਰੀ ਡੀ ਪਲੇਟਫ਼ਾਰਮ ’ਤੇ ਪ੍ਰਦਰਿਸ਼ਤ ਹਨ। ਟੋਕੀਉ ਉਲੰਪਿਕ 2021 ਵਿਚ ਐਥਲੈਟਿਕਸ ਵਿਚ ਭਾਰਤ ਦੇ ਪਹਿਲੇ ਉਲੰਪਿਕ ਸੋਨ ਤਮਗ਼ਾ ਜੇਤੂ ਬਣੇ ਚੋਪੜਾ ਨੇ ਇਸ ਸਾਲ ਪੈਰਿਸ ਖੇਡਾਂ ਵਿਚ ਪਹਿਨੀ ਗਈ ਪ੍ਰਤੀਯੋਗਿਤਾ ਦੀ ਟੀ-ਸ਼ਰਟ ਦਾਨ ਕਰ ਦਿਤੀ ਹੈ। ਚੋਪੜਾ ਨੇ ਪੈਰਿਸ ਉਲੰਪਿਕ ਵਿਚ 89.45 ਮੀਟਰ ਦੀ ਥਰੋਅ ਨਾਲ ਪਾਕਿਸਤਾਨ ਦੇ ਅਰਸ਼ਦ ਨਦੀਮ (92.97 ਮੀਟਰ) ਦੇ ਪਿਛੇ ਦੂਜਾ ਸਥਾਨ ਹਾਸਲ ਕੀਤਾ ਸੀ।

 ਚੋਪੜਾ ਤੋਂ ਇਲਾਵਾ ਯੂਕ੍ਰੇਨ ਦੀ ਯਾਰੋਸਲਾਵਾ ਮਹੂਚਿਖ (ਵਿਸ਼ਵ ਐਥਲੈਟਿਕਸ ਦੀ ਮਹਿਲਾ ‘ਫੀਲਡ ਈਵੈਂਟ ਐਥਲੀਟ ਆਫ਼ ਦਿ ਯੀਅਰ’) ਤੇ ਉਸ ਦੀ ਸਾਥਣ ਪੈਰਿਸ ਉਲੰਪਿਕ ਤਮਗਾ ਜੇਤੂ ਥਿਯਾ ਲਾਫਾਂਡ ਉਨ੍ਹਾਂ ਐਥਲੀਟਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੀਆਂ ਪ੍ਰਤੀਯੋਗਤਾ ਕਲਾਕ੍ਰਿਤੀਆਂ ਨੂੰ ਵਿਰਾਸਤ ਮਿਊਜ਼ੀਅਮ ਵਿਚ ਸ਼ਾਮਲ ਕੀਤਾ ਗਿਆ ਹੈ।