ਰਾਸ਼ਟਰੀ ਕੈਂਪ ਲਈ 34 ਹਾਕੀ ਖਿਡਾਰੀਆਂ ਦੀ ਚੋਣ

ਏਜੰਸੀ

ਖ਼ਬਰਾਂ, ਖੇਡਾਂ

ਸੁਲਤਾਨ ਅਜ਼ਲਾਨ ਸਾਹ ਕੱਪ ਦੀਆਂ ਤਿਆਰੀਆਂ ਦੇ ਤਹਿਤ ਹਾਕੀ ਇੰਡੀਆ ਨੇ ਸੀਨੀਅਰ ਪੁਰਸ਼ ਟੀਮ ਦੇ ਕੈਂਪ ਲਈ ਸਨਿਚਰਵਾਰ ਨੂੰ 34 ਖਿਡਾਰੀਆਂ.....

Indian Hockey Team

ਨਵੀਂ ਦਿੱਲੀ : ਸੁਲਤਾਨ ਅਜ਼ਲਾਨ ਸਾਹ ਕੱਪ ਦੀਆਂ ਤਿਆਰੀਆਂ ਦੇ ਤਹਿਤ ਹਾਕੀ ਇੰਡੀਆ ਨੇ ਸੀਨੀਅਰ ਪੁਰਸ਼ ਟੀਮ ਦੇ ਕੈਂਪ ਲਈ ਸਨਿਚਰਵਾਰ ਨੂੰ 34 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਖਿਡਾਰੀਆਂ ਦਾ ਕੈਂਪ 18 ਫ਼ਰਵਰੀ ਤੋਂ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਿਟੀ (ਸਾਈ) 'ਚ ਲੱਗੇਗਾ। ਇਹ ਟੂਰਨਾਮੈਂਟ 23 ਮਾਰਚ ਤੋਂ ਸ਼ੁਰੂ ਹੋਵੇਗਾ। ਹਾਕੀ ਇੰਡੀਆ ਨੇ ਪਿਛਲੇ ਸਾਲ ਦਸੰਬਰ 'ਚ ਖੇਡੇ ਗਏ ਵਿਸ਼ਵ ਕੱਪ ਦੀ ਟੀਮ 'ਚ ਸ਼ਾਮਲ ਸਾਰੇ 18 ਖਿਡਾਰੀਆਂ ਨੂੰ ਇਕ ਮਹੀਨੇ ਤਕ ਚੱਲਣ ਵਾਲੇ ਇਸ ਕੈਂਪ ਦੇ ਲਈ ਚੁਣਿਆ ਗਿਆ ਹੈ। 

ਸੰਭਾਵਿਤ ਸੂਚੀ ਜਾਰੀ ਹੋਣ ਤੋਂ ਬਾਅਦ ਹਾਕੀ ਇੰਡੀਆ ਦੇ ਹਾਈ ਪ੍ਰਫਾਰਮੈਂਸ ਡਾਈਰੈਕਟਰ ਡੇਵਿਡ ਜਾਨ ਨੇ ਕਿਹਾ, ''28ਵੇਂ ਸੁਲਤਾਨ ਅਜਲਾਨ ਸ਼ਾਹ ਲਈ ਟੀਮ ਦੀ ਚੋਣ ਇਨ੍ਹਾਂ 24 ਖਿਡਾਰੀਆਂ ਵਿਚੋਂ ਕੀਤੀ ਜਾਵੇਗੀ। ਮੈਨੂੰ ਖੁਸ਼ੀ ਹੈ ਕਿ ਜੂਨੀਅਰ ਖਿਡਾਰੀਆਂ ਦਾ ਸੀਨੀਅਰ ਸੰਭਾਵਿਤਾਂ ਵਿਚ ਚੋਣ ਕੀਤੀ ਗਈ ਹੈ। ਉਨ੍ਹਾਂ ਦਾ ਇਸ ਕੈਂਪ ਲਈ ਚੁਣਿਆ ਜਾਣਾ ਉਨ੍ਹਾਂ ਲਈ ਬਿਹਤਰੀਨ ਪ੍ਰਦਰਸ਼ਨ ਦਾ ਫਲ ਹੈ। ਉਨ੍ਹਾਂ ਦੇ ਟੀਮ ਨਾਲ ਜੁੜਨ ਨਾਲ ਟੀਮ ਨੂੰ ਹੋਰ ਮਜ਼ਬੂਤੀ ਿਮਲੇਗੀ।''  (ਪੀਟੀਆਈ)