ਨੈਸ਼ਨਲ ਬੈਡਮਿੰਟਨ- ਸਾਇਨਾ ਫਿਰ ਤੋਂ ਬਣੀ ਨੈਸ਼ਨਲ ਬੈਡਮਿੰਟਨ ਚੈਂਪੀਅਨ, ਫਾਈਨਲ ਵਿਚ ਸਿੰਧੂ ਨੂੰ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਸਟਾਰ ਸਾਇਨਾ ਨੇਹਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਬੈਡਮਿੰਟਨ ਦਾ ਆਪਣਾ ਖਿਤਾਬ ਬਰਕਰਾਰ ...

Saina Nehwal

ਗੁਹਾਟੀ: ਭਾਰਤ ਦੀ ਸਟਾਰ ਸਾਇਨਾ ਨੇਹਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਬੈਡਮਿੰਟਨ ਦਾ ਆਪਣਾ ਖਿਤਾਬ ਬਰਕਰਾਰ ਰੱਖਿਆ ਹੈ। ਫਾਈਨਲ ਵਿਚ ਸਾਇਨਾ ਨੇ ਪੀਵੀ ਸਿੰਧੂ ਨੂੰ 21-18 , 21-15 ਨੂੰ ਸਿੱਧਾ ਗੇਮ ਵਿਚ ਹਰਾਇਆ। ਇਹ ਸਾਇਨਾ ਦਾ ਚੌਥਾ ਨੈਸ਼ਨਲ ਟਾਈਟਲ ਹੈ। ਮਹਿਲਾ ਸਿੰਗਲ ਦੇ ਫਾਈਨਲ ਮੁਕਾਬਲੇ ਵਿਚ ਸਾਇਨਾ ਪੂਰੀ ਤਰ੍ਹਾਂ ਹਾਵੀ ਰਹੀ ਅਤੇ ਉਨ੍ਹਾਂ ਨੇ ਸਿਰਫ਼ 30 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਹੀ ਜਿੱਤ ਪ੍ਰਾਪਤ ਕਰ ਲਈ।

ਸਾਇਨਾ ਪਹਿਲੀ ਖੇਡ ਦੀ ਸ਼ੁਰਆਤ ਤੋਂ ਹੀ ਸਿੰਧੂ ਉੱਤੇ ਹਾਵੀ ਨਜ਼ਰ ਆਈ ਅਤੇ ਉਨ੍ਹਾਂ ਨੇ ਆਪਣੀ ਸ਼ਾਨਦਾਰ ਖੇਡ ਨਾਲ ਕਈ ਚੰਗੇਰੇ ਅੰਕ ਪ੍ਰਾਪਤ ਕੀਤੇ। ਸਾਇਨਾ ਨੇ 21-18 ਤੋਂ ਪਹਿਲਾ ਹੀ ਖੇਡ ਜਿੱਤੀ। ਦੂਜੀ ਖੇਡ ਵਿਚ ਸਿੰਧੂ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਚੜ੍ਹਤ ਬਣਾਈ, ਪਰ ਛੇਤੀ ਹੀ ਸਾਇਨਾ ਨੇ ਬਰਾਬਰੀ ਹਾਸਲ ਕਰਨ ਤੋਂ ਬਾਅਦ ਚੜ੍ਹਤ ਬਣਾਈ।

ਇੱਕ ਸਮੇ ਸਕੋਰ 7 - 7 ਨਾਲ ਬਰਾਬਰ ਸੀ , ਪਰ ਸਾਇਨਾ ਨੇ ਸ਼ਾਨਦਾਰ ਜੌਹਰ ਦਿਖਾਉਦੇ ਹੋਏ ਛੇਤੀ ਹੀ 14 - 11 ਅਤੇ 18-13 ਦੀ ਚੜ੍ਹਤ ਬਣਾ ਲਈ। ਇੱਥੇ ਸਾਫ਼ ਹੋ ਗਿਆ ਸੀ ਕਿ ਖਿਤਾਬ ਸਾਇਨਾ ਦੇ ਕੋਲ ਹੀ ਬਰਕਰਾਰ ਰਹੇਗਾ। ਇਸ ਤੋਂ ਬਾਅਦ ਸਾਇਨਾ ਨੇ ਆਸਾਨੀ ਨਾਲ 21 -15 ਨਾਲ ਗੇਮ ਅਤੇ ਖਿਤਾਬੀ ਮੈਚ ਜਿੱਤ ਲਿਆ। ਸਾਇਨਾ ਨੇ ਆਪਣਾ ਖਿਤਾਬ ਬਰਕਰਾਰ ਰੱਖਿਆ। ਇਹ ਉਨ੍ਹਾਂ ਦਾ ਚੌਥਾ ਰਾਸ਼ਟਰੀ ਚੈਂਪੀਅਨ ਖਿਤਾਬ ਸੀ। ਇਸ ਤੋਂ ਪਹਿਲਾਂ ਸਾਇਨਾ ਨੇ ਸੈਮੀਫਾਈਨਲ ਵਿਚ ਵੈਸ਼ਣਵੀ ਭਾਲੇ ਨੂੰ ਅਤੇ ਸਿੰਧੂ ਨੇ ਅਸ਼ਮਿਤਾ ਚਾਲਿਹਾ ਨੂੰ ਹਰਾਇਆ ਸੀ ।