ਸ਼ਾਕਿਬ ਨੇ 'ਗੱਲੀਂ ਬਾਤੀਂ ਮੈਂ ਵੱਡੀ, ਝੂਠੀ ਹੈ ਜੇਠਾਣੀ' ਵਾਲੀ ਗੱਲ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸ਼ਾਕਿਬ ਨੇ 'ਗੱਲੀਂ ਬਾਤੀਂ ਮੈਂ ਵੱਡੀ, ਝੂਠੀ ਹੈ ਜੇਠਾਣੀ' ਵਾਲੀ ਗੱਲ ਕੀਤੀ

sakib al hasan

ਕੋਲੰਬੋ : ਸ੍ਰੀਲੰੰਕਾ ਵਿਚ ਖੇਡੀ ਜਾ ਰਹੀ ਤਿੰਨ ਦੇਸ਼ਾਂ ਦੀ ਨਿਦਾਸ ਟਰਾਫ਼ੀ ਦਾ ਮੈਚ ਬੀਤੇ ਦਿਨ ਬੰਗਲਾ ਦੇਸ਼ ਤੇ ਸ੍ਰੀਲੰਕਾ ਵਿਚਕਾਰ ਖੇਡਿਆ ਗਿਆ। ਬੰਗਲਾ ਦੇਸ਼ ਨੇ ਸ੍ਰੀਲੰਕਾ ਨੂੰ ਹਰਾ ਕੇ ਲੜੀ ਦੇ ਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ। ਹੁਣ ਫ਼ਾਈਨਲ ਮੁਕਾਬਲੇ 'ਚ ਭਾਰਤ ਤੇ ਬੰਗਲਾਦੇਸ਼ ਆਹਮੋਂ-ਸਾਹਮਣੇ ਹੋਣਗੇ। ਕਲ ਖੇਡਿਆ ਗਿਆ ਬੰਗਲਾ ਦੇਸ਼ ਤੇ ਸ੍ਰੀਲੰਕਾ ਵਿਚਕਾਰ ਮੈਚ ਬਹੁਤ ਹੀ ਵਿਵਾਦਾਂ ਭਰਿਆ ਰਿਹਾ। ਬੰਗਲਾਦੇਸ਼ ਦੇ ਆਲਰਾਊਂਡਰ ਖਿਡਾਰੀ ਮਹੰਮਦੁਲਾਹ ਦੇ ਛਿੱਕੇ ਨਾਲ ਬੰਗਲਾ ਦੇਸ਼ ਦੀ ਟੀਮ ਫ਼ਾਈਨਲ ਵਿਚ ਅਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀ। 

 ਬੰਗਲਾ ਦੇਸ਼ ਦੀ ਇਸ ਜਿੱਤ ਦੇ ਬਾਅਦ ਵੀ ਮੈਦਾਨ ਉਤੇ ਉਨ੍ਹਾਂ ਦੇ ਸੁਭਾਅ ਦੀ ਖ਼ੂਬ ਅਲੋਚਨਾ ਹੋ ਰਹੀ ਹੈ। ਜਿਸ 'ਤੇ ਆਈ.ਸੀ.ਸੀ. ਕਾਰਵਾਈ ਵੀ ਕਰ ਸਕਦਾ ਹੈ। ਇਸ ਵਿਚ ਬੰਗਲਾ ਦੇਸ਼ੀ ਕਪਤਾਨ ਸ਼ਾਕਿਬ-ਅਲ-ਹਸਨ ਵੀ ਸਫ਼ਾਈ ਨਾਲ ਸਾਹਮਣੇ ਆਏ ਹਨ। ਸ਼ਾਕਿਬ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਅਪਣੇ ਖਿਡਾਰੀਆਂ ਨੂੰ ਮੈਚ ਦਰਮਿਆਨ ਵਾਪਸ ਨਹੀਂ ਬੁਲਾਇਆ ਬਲਕਿ ਖੇਡ ਜਾਰੀ ਰੱਖਣ ਲਈ ਕਿਹਾ ਸੀ। ਤੁਸੀ ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਦਰਸਾ ਸਕਦੇ ਹੋ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀ ਇਸ ਨੂੰ ਕਿਸ ਤਰ੍ਹਾਂ ਲੈ ਰਹੇ ਹੋ। ਬਿਹਤਰ ਹੈ ਕਿ ਇਸ ਨੂੰ ਛੱਡ ਕੇ ਮੈਚ ਦੇ ਬਾਰੇ ਵਿਚ ਗੱਲ ਕੀਤੀ ਜਾਵੇ।

ਹਾਲਾਂਕਿ ਇਸ ਦੇ ਨਾਲ ਹੀ ਸ਼ਾਕਿਬ ਨੇ ਦਸਿਆ ਕਿ ਇਹ ਪੂਰਾ ਵਿਵਾਦ ਲੈੱਗ ਅੰਪਾਇਰ ਵਲੋਂ ਦਿਤੀ ਗਈ ਨੋ-ਬਾਲ ਅਤੇ ਫਿਰ ਉਸ ਨੂੰ ਰੱਦ ਕਰਨ ਉਤੇ ਹੋਇਆ। ਮੈਨੂੰ ਨਹੀਂ ਲਗਦਾ ਕਿ ਅੰਪਾਇਰਾਂ ਦਾ ਇਹ ਫ਼ੈਸਲਾ ਠੀਕ ਸੀ। ਮੈਨੂੰ ਨਹੀਂ ਪਤਾ ਕਿ ਪਹਿਲੀ ਬਾਊਂਸਰ ਤੋਂ ਬਾਅਦ ਕੀ ਹੋਇਆ ਪਰ ਦੂਜੀ ਬਾਊਂਸਰ ਤੋਂ ਬਾਅਦ ਅੰਪਾਇਰਾਂ ਨੇ ਪਹਿਲਾਂ ਨੋ ਬਾਲ ਦਿਤੀ ਸੀ ਤੇ ਫਿਰ ਅਪਣਾ ਫ਼ੈਸਲਾ ਵਾਪਸ ਲੈ ਲਿਆ।