RCB sues Uber : ਆਰਸੀਬੀ ਨੇ ਟ੍ਰੈਵਿਸ ਹੈੱਡ ਵਾਲੇ 'ਅਪਮਾਨਜਨਕ' ਇਸ਼ਤਿਹਾਰ ਲਈ ਉਬੇਰ 'ਤੇ ਕੀਤਾ ਮੁਕੱਦਮਾ
RCB sues Uber : ਦਿੱਲੀ ਹਾਈ ਕੋਰਟ ਨੇ ਅੰਤਰਿਮ ਰੋਕ ਲਗਾਉਣ ਦੀ ਅਪੀਲ 'ਤੇ ਆਦੇਸ਼ ਰੱਖਿਆ ਰਾਖਵਾਂ
RCB sues Uber for 'offensive' ad featuring Travis Head Latest News in Punjabi : ਆਈਪੀਐਲ ਟੀਮ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਵੀਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਕ੍ਰਿਕਟਰ ਟ੍ਰੈਵਿਸ ਹੈੱਡ ਵਾਲੇ ਕਥਿਤ ਤੌਰ 'ਤੇ ਅਪਮਾਨਜਨਕ ਯੂਟਿਊਬ ਇਸ਼ਤਿਹਾਰ ਨੂੰ ਲੈ ਕੇ ਉਬੇਰ ਮੋਟੋ ਵਿਰੁਧ ਦਿੱਲੀ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ।
ਜਸਟਿਸ ਸੌਰਭ ਬੈਨਰਜੀ ਨੇ ਦੋਵਾਂ ਧਿਰਾਂ ਨੂੰ ਲੰਮਾ ਸਮਾਂ ਸੁਣਨ ਤੋਂ ਬਾਅਦ, ਆਰਸੀਬੀ ਦੀ ਅੰਤਰਿਮ ਰੋਕ ਲਗਾਉਣ ਦੀ ਪਟੀਸ਼ਨ 'ਤੇ ਫ਼ੈਸਲਾ ਰਾਖਵਾਂ ਰੱਖਿਆ ਹੈ। ਅਦਾਲਤ ਨੇ ਕਿਹਾ ‘ਮੈਂ ਆਦੇਸ਼ ਰਾਖਵਾਂ ਰੱਖ ਰਿਹਾ ਹਾਂ। ਮੈਂ ਆਦੇਸ਼ ਪਾਸ ਕਰਾਂਗਾ ਅਤੇ ਅਰਜ਼ੀ ਦਾ ਨਿਪਟਾਰਾ ਕਰਾਂਗਾ।’
ਰਾਇਲ ਚੈਲੇਂਜਰਜ਼ ਸਪੋਰਟਸ ਪ੍ਰਾਈਵੇਟ ਲਿਮਟਿਡ ਦੁਆਰਾ ਉਬੇਰ ਮੋਟੋ ਦੇ ਯੂਟਿਊਬ ਇਸ਼ਤਿਹਾਰ "ਬੈਡੀਜ਼ ਇਨ ਬੈਂਗਲੁਰੂ ਫੁੱਟ ਟ੍ਰੈਵਿਸ ਹੈੱਡ" ਦੇ ਵਿਰੁਧ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ 0.59 ਸਕਿੰਟ ਦੇ ਵੀਡੀਉ ਨੂੰ ਹੁਣ ਤੱਕ 1.3 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।
ਆਰਸੀਬੀ ਵਲੋਂ ਪੇਸ਼ ਹੋਈ ਵਕੀਲ ਸ਼ਵੇਤਾਸ਼੍ਰੀ ਮਜੂਮਦਾਰ ਨੇ ਇਸ਼ਤਿਹਾਰ ਦੇ ਵੇਰਵੇ ਦੀ ਅਦਾਲਤ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵੀਡੀਉ ਵਿਚ ਇਕ ਪਾਤਰ ਦੇ ਰੂਪ ਵਿਚ, ਟ੍ਰੈਵਿਸ ਹੈੱਡ, ਆਰਸੀਬੀ ਦੇ ਟ੍ਰੇਡਮਾਰਕ ਦਾ ਅਪਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਵੀਡੀਉ ਵਿਚ, ਹੈੱਡ "ਬੈਂਗਲੁਰੂ ਬਨਾਮ ਹੈਦਰਾਬਾਦ" ਦੇ ਸਾਈਨੇਜ਼ ਨੂੰ ਤੋੜਨ ਦੇ ਉਦੇਸ਼ ਨਾਲ ਬੰਗਲੁਰੂ ਕ੍ਰਿਕਟ ਸਟੇਡੀਅਮ ਵਲ ਭੱਜਦਾ ਦਿਖਾਈ ਦੇ ਰਿਹਾ ਹੈ ਤੇ ਇਕ ਸਪਰੇਅ ਪੇਂਟ ਲੈਂਦਾ ਹੈ ਅਤੇ "ਬੈਂਗਲੁਰੂ" ਦੀ ਥਾਂ "ਰਾਇਲੀ ਚੈਲੇਂਜਡ" ਬੰਗਲੁਰੂ ਲਿਖਣਾ ਹੈ ਜੋ ਆਰਸੀਬੀ ਦੇ ਟ੍ਰੇਡਮਾਰਕ ਦਾ ਅਪਮਾਨ ਕਰਦਾ ਹੈ।
ਮਜੂਮਦਾਰ ਨੇ ਕਿਹਾ ਕਿ ਅਜੀਹੀਆਂ ਨਕਾਰਾਤਮਕ ਟਿੱਪਣੀਆਂ ਨਾਲ ਬਦਨਾਮੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਬੇਰ ਮੋਟੋ, ਸਨਰਾਈਜ਼ਰਸ ਹੈਦਰਾਬਾਦ ਆਈਪੀਐਲ ਟੀਮ ਦਾ ਵਪਾਰਕ ਸਪਾਂਸਰ ਹੋਣ ਦੇ ਨਾਤੇ, ਅਪਣੇ ਉਤਪਾਦ (ਬਾਈਕ ਦੀ ਬੁਕਿੰਗ) ਦਾ ਪ੍ਰਚਾਰ ਕਰਦੇ ਸਮੇਂ, ਅਪਣੇ ਵਪਾਰ ਦੌਰਾਨ ਆਰਸੀਬੀ ਦੇ ਟ੍ਰੇਡਮਾਰਕ ਦੀ ਵਰਤੋਂ ਕੀਤੀ ਸੀ, ਉਹ ਵੀ ਇਸ ਦਾ "ਧੋਖਾਧੜੀ ਵਾਲਾ ਰੂਪ" ਸੀ, ਜੋ ਕਿ ਕਾਨੂੰਨ ਦੇ ਤਹਿਤ ਜਾਇਜ਼ ਨਹੀਂ ਸੀ।
ਦੂਜੇ ਪਾਸੇ, ਉਬੇਰ ਮੋਟੋ ਲਈ ਪੇਸ਼ ਹੋਏ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕੇਵਲ ਮਨੋਰੰਜਨ ਤੇ ਹਾਸਾ ਮਜ਼ਾਕ ਸੀ ਅਤੇ ਆਰਸੀਬੀ ਇਸ ਮਜ਼ਾਕ ਨੂੰ ਸਮਝਣ ’ਚ ਨਾਕਾਮ ਰਹੀ। ਜੇ ਆਰਸੀਬੀ ਦੁਆਰਾ ਪ੍ਰਸਤਾਵਤ ਅਜਿਹਾ ਮਿਆਰ ਲਾਗੂ ਕੀਤਾ ਜਾਂਦਾ ਹੈ, ਤਾਂ ਉਕਤ ਕਾਰਕ ਖ਼ਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ਼ਤਿਹਾਰ ਦਾ ਆਮ ਸੁਨੇਹਾ ਇਹ ਹੈ ਕਿ 13 ਮਈ ਨੂੰ, ਬੰਗਲੁਰੂ ਕ੍ਰਿਕਟ ਸਟੇਡੀਅਮ ਵਿਚ ਆਰਸੀਬੀ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਮੈਚ ਹੈ ਅਤੇ ਕਿਉਂਕਿ ਇਹ ਟ੍ਰੈਫ਼ਿਕ ਜਾਮ ਵਾਲਾ ਸ਼ਹਿਰ ਹੈ, ਇਸ ਲਈ ਜਨਤਾ ਨੂੰ ਉਬੇਰ ਮੋਟੋ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਬੇਰ ਦੇ ਵਕੀਲ ਨੇ ਜਵਾਬ ਦਿਤਾ ਕਿ ਇਸ਼ਤਿਹਾਰ ਵਿਚ, ਹੈੱਡ ਆਰਸੀਬੀ ਨੂੰ "ਖ਼ਰਾਬ" ਨਹੀਂ ਕਹਿ ਰਿਹਾ ਹੈ ਅਤੇ ਸਿਰਫ਼ ਇਹ ਕਹਿ ਰਿਹਾ ਹੈ ਕਿ ਉਹ ਦੂਜੇ ਪਾਸੇ ਨੂੰ ਸਿਰ ਦਰਦ ਦੇਣ ਜਾ ਰਿਹਾ ਹੈ।
ਜਸਟਿਸ ਬੈਨਰਜੀ ਨੇ ਜ਼ੁਬਾਨੀ ਟਿੱਪਣੀ ਕੀਤੀ ਕਿ ਉਹ ਇਹ ਨਹੀਂ ਕਹਿ ਰਹੇ ਸਨ ਕਿ ਇਸ਼ਤਿਹਾਰ ਖ਼ੁਦ ਮਾੜਾ ਹੈ ਪਰ ਜਿਸ ਫੋਰਮ 'ਤੇ ਵੀਡੀਉ ਹੈ ਉਹ ਮਾੜਾ ਹੋ ਸਕਦਾ ਹੈ।