ਏਸ਼ੀਆ ਚੈਂਪੀਅਨਸ ਟਰਾਫੀ : ਮਲੇਸ਼ੀਆ ਨੂੰ ਹਰਾ ਕੇ ਭਾਰਤ ਨੇ ਫ਼ਾਈਨਲ 'ਚ ਕੀਤਾ ਪ੍ਰਵੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮਲੇਸ਼ੀਆ ਤੇ ਭਾਰਤ ਵਿਚਕਾਰ ਅੱਜ ਖੇਡੇ ਗਏ ਹਾਕੀ ਮੈਚ ਵਿਚ ਸਾਬਕਾ ਚੈਂਪੀਅਨ ਭਾਰਤ ਨੇ ਮਲੇਸ਼ੀਆ ਨੂੰ 3-2 ਨਾਲ ਹਰਾ ਦਿਤਾ। ਇਸ ਜਿੱਤ ਤੋਂ ਬਾਅਦ ਮਹਿਲਾ...

india vs malaysia

ਮਲੇਸ਼ੀਆ ਤੇ ਭਾਰਤ ਵਿਚਕਾਰ ਅੱਜ ਖੇਡੇ ਗਏ ਹਾਕੀ ਮੈਚ ਵਿਚ ਸਾਬਕਾ ਚੈਂਪੀਅਨ ਭਾਰਤ ਨੇ ਮਲੇਸ਼ੀਆ ਨੂੰ 3-2 ਨਾਲ ਹਰਾ ਦਿਤਾ। ਇਸ ਜਿੱਤ ਤੋਂ ਬਾਅਦ ਮਹਿਲਾ ਟੀਮ ਨੇ ਏਸ਼ੀਆਈ ਚੈਂਪੀਅਨ ਟਰਾਫੀ ਦੇ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇਸ ਤੋਂ ਇਲਾਵਾ ਭਾਰਤ ਦੁਆਰਾ ਖੇਡੇ ਗਏ ਪਿਛਲੇ ਦੋ ਮੈਚਾਂ 'ਚ ਜਾਪਾਨ ਨੂੰ 4-1 ਅਤੇ 3-1 ਨਾਲ ਹਰਾਇਆ ਸੀ। 9 ਅੰਕਾਂ ਨਾਲ ਪੂਲ 'ਚ ਚੋਟੀ 'ਤੇ ਕਾਬਜ਼ ਭਾਰਤ ਨੂੰ ਆਖਰੀ ਪੂਲ ਮੈਚ ਸਨਿਚਰਵਾਰ ਕੋਰੀਆ ਨਾਲ ਖੇਡਣਾ ਹੈ ਅਤੇ ਫ਼ਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ।

ਭਾਰਤ ਦੇ ਲਈ ਗੁਰਜੀਤ ਕੌਰ ਨੇ 17ਵੇਂ ਮਿੰਟ ਅਤੇ ਵੰਦਨਾ ਕਟਾਰੀਆ ਨੇ 33ਵੇਂ ਮਿੰਟ 'ਤੇ ਗੋਲ ਕੀਤਾ ਜਦਕਿ ਮਲੇਸ਼ੀਆ ਵਲੋਂ ਨੂਰੈਨੀ ਰਾਸ਼ਿਦ ਅਤੇ ਹਾਨਿਸ ਓਨ ਨੇ ਗੋਲ ਕੀਤੇ।ਪਹਿਲੇ ਕੁਆਰਟਰ 'ਚ ਦੋਵੇਂ ਟੀਮਾਂ ਨੂੰ ਪਨੈਲਟੀ ਕਾਰਨਰ ਮਿਲਿਆ ਪਰ ਗੋਲ ਨਾ ਹੋ ਸਕਿਆ। ਪ੍ਰੈਕਟਿਸ ਮੈਚ ਇਸ ਟੀਮ ਨੂੰ ਛੇ ਗੋਲ ਨਾਲ ਹਰਾਉਣ ਵਾਲੀ ਭਾਰਤੀ ਟੀਮ ਵਲੋਂ ਪਹਿਲਾ ਗੋਲ ਗੁਰਜੀਤ ਨੇ ਕੀਤਾ। ਮਲੇਸ਼ੀਆ ਦੇ ਡਿਫੈਂਡਰਾਂ ਨੇ ਭਾਰਤੀ ਲਾਈਨ ਨੂੰ ਗੋਲ ਕਰਨ ਦੇ ਮੌਕੇ ਨਹੀਂ ਦਿਤੇ ਅਤੇ ਦਬਾਅ ਬਣਾ ਕੇ ਰਖਿਆ। ਹਾਫ ਟਾਈਮ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ। ਜਵਾਬੀ ਹਮਲੇ 'ਚ ਵੰਦਨਾ ਨੇ 33ਵੇਂ ਮਿੰਟ 'ਚ ਦੂਜਾ ਗੋਲ ਕੀਤਾ।

ਭਾਰਤ ਨੇ ਇਸ ਤੋਂ ਬਾਅਦ ਪਨੈਲਟੀ ਗੋਲ ਗੁਆ ਦਿਤਾ। ਭਾਰਤ ਨੂੰ ਅਗਲੇ ਮਿੰਟ 3 ਪਨੈਲਟੀ ਕਾਰਨਰ ਮਿਲੇ ਪਰ ਉਹ ਇਕ ਵੀ ਗੋਲ ਕਰਨ 'ਚ ਕਾਮਯਾਬ ਨਾ ਹੋਏ। ਤੀਜਾ ਗੋਲ ਲਾਲਰੇਮਸਿਆਮੀ ਨੇ ਕੀਤਾ। ਆਖ਼ਰੀ ਕੁਆਰਟਰ 'ਚ ਮਲੇਸ਼ੀਆ ਨੇ ਗੋਲ ਕੀਤਾ ਪਰ ਟੀਮ ਨੂੰ ਬਰਾਬਰੀ 'ਤੇ ਨਾ ਲਿਆ ਸਕੀ। ਹੁਣ ਤਕ ਭਾਰਤੀ ਮਹਿਲਾ ਟੀਮ ਦਾ 'ਮਹਿਲਾ ਹਾਕੀ ਚੈਂਪੀਅਨਸਿਪ' ਸ਼ਾਨਦਾਰ ਪ੍ਰਦਰਸ਼ਨ ਰਿਹਾ।

ਭਾਰਤ ਵਲੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਸਾਰੇ ਮੈਚ ਜਿੱਤਣ ਤੋਂ ਬਾਅਦ ਹੁਣ ਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਉਮੀਦ ਲਗਾਈ ਜਾ ਰਹੀ ਹੈ ਕਿ ਭਾਰਤੀ ਟੀਮ ਵਲੋਂ ਫ਼ਾਈਨਲ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਹ ਖ਼ਿਤਾਬ ਅਪਣੇ ਨਾਮ ਕਰ ਲਿਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਭਾਰਤੀ ਮਹਿਲਾ ਟੀਮ ਅਪਣੇ ਚਹੇਤਿਆਂ ਦੀਆਂ ਉਮੀਦਾਂ ਤੇ ਖ਼ਰੀ ਉਤਰਦੀ ਹੈ ਜਾਂ ਨਹੀਂ।