ਕ੍ਰਿਸਟੀਆਨੋ ਰੋਨਾਲਡੋ ਤੋਂ ਬਾਅਦ ਹੁਣ Paul Pogba ਨੇ ਪ੍ਰੈਸ ਕਾਨਫਰੰਸ ਦੌਰਾਨ ਹਟਾਈ ਬੀਅਰ ਦੀ ਬੋਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੀਤੀ ਦਿਨੀਂ ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੈਸ ਕਾਨਫਰੰਸ ਦੌਰਾਨ ਹਟਾਈਆਂ ਸੀ Coca-Cola ਦੀਆਂ ਬੋਤਲਾਂ

Cristiano Ronaldo

 ਨਵੀਂ ਦਿੱਲੀ: ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ( Cristiano Ronaldo) ਨੇ ਇਕ ਪ੍ਰੈਸ ਕਾਨਫਰੰਸ ਵਿਚ ਕੋਕਾ-ਕੋਲਾ ਦੀਆਂ ਬੋਤਲਾਂ ਨੂੰ ਹਟਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਰੋਨਾਲਡੋ ( Cristiano Ronaldo)ਦੇ ਇਸ ਕਦਮ ਕਾਰਨ ਕੋਕਾ ਕੋਲਾ ਕੰਪਨੀ ਨੂੰ ਸ਼ੇਅਰ ਮਾਰਕੀਟ ਵਿੱਚ ਭਾਰੀ ਨੁਕਸਾਨ ਹੋਇਆ। ਰੋਨਾਲਡੋ ( Cristiano Ronaldo)ਤੋਂ ਬਾਅਦ ਹੁਣ ਇਕ ਹੋਰ ਫੁੱਟਬਾਲਰ ਉਹਨਾਂ ਦੀ ਰਾਹ ਤੇ ਚੱਲ ਪਿਆ।  

ਫਰਾਂਸ ਦੇ ਮਿਡਫੀਲਡਰ ਪਾਲ ਪੋਗਾਬਾ ਨੇ ਇਕ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਤੋਂ ਪਹਿਲਾਂ ਮੇਜ਼ ਤੇ ਰੱਖੀ Heineken ਬੀਅਰ ਦੀ ਬੋਤਲ ਨੂੰ ਹਟਾ ਦਿੱਤਾ। ਪੋਗਾਬਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦਰਅਸਲ, ਜਰਮਨੀ ਖਿਲਾਫ ਮੈਚ ਤੋਂ ਬਾਅਦ, ਪਾਲ ਪੋਗਾਬਾ ( Paul Pogba)  ਪ੍ਰੈਸ ਕਾਨਫਰੰਸ ਲਈ ਪਹੁੰਚੇ ਸਨ। ਇੱਥੇ ਉਸਦੇ ਸਾਹਮਣੇ ਇੱਕ ਬੀਅਰ ਦੀ ਬੋਤਲ ਪਈ  ਸੀ, ਜਿਸ ਨੂੰ ਉਹਨਾਂ ਨੇ ਤੁਰੰਤ ਹਟਾ ਦਿੱਤਾ।  ਦੱਸ ਦੇਈਏ ਕਿ ਯੂਈਐਫਏ ਯੂਰੋ ਦੇ ਕੋਕੋ ਕੋਲਾ ਦੀ ਤਰ੍ਹਾਂ ਹੀਨੇਕਨ ਵੀ ਅਧਿਕਾਰਤ ਪ੍ਰਾਯੋਜਕ ਹੈ।

ਦੱਸ ਦੇਈਏ ਕਿ ਕ੍ਰਿਸਟੀਆਨੋ ਰੋਨਾਲਡੋ ( Cristiano Ronaldo)  ਦੁਆਰਾ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਵਿੱਚ ਕੋਕ ਅਤੇ ਪਾਣੀ ਨੂੰ ਲੈ ਕੇ ਕੀਤੇ ਗਏ ਇਸ਼ਾਰੇ ਨਾਲ ਕੋਕਾ-ਕੋਲਾ ਕੰਪਨੀ 30 ਹਜ਼ਾਰ ਕਰੋੜ ਦਾ ਘਾਟਾ ਸਹਿਣਾ ਪਿਆ।

   ਇਹ ਵੀ ਪੜ੍ਹੋ: ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੈਸ ਕਾਨਫਰੰਸ ਦੌਰਾਨ ਹਟਾਈਆਂ Coca-Cola ਦੀਆਂ ਬੋਤਲਾਂ, ਕਿਹਾ.......

ਰੋਨਾਲਡੋ ( Cristiano Ronaldo)  ਯੂਰੋ ਕੱਪ 2021 ਵਿੱਚ ਪੁਰਤਗਾਲ ਦੀ ਪ੍ਰਤੀਨਿਧਤਾ ਕਰ ਰਹੇ ਹਨ। ਪੁਰਤਗਾਲ ਅਤੇ ਹੰਗਰੀ ਦਾ ਸੋਮਵਾਰ ਨੂੰ ਮੈਚ ਸੀ। ਰੋਨਾਲਡੋ ਪ੍ਰੀ-ਮੈਚ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਆਏ ਸਨ। ਉਸਦੇ ਸਾਮ੍ਹਣੇ ਦੋ ਕੋਕਾ ਕੋਲਾ ਦੀਆਂ ਬੋਚਲਾਂ ਸਨ। ਪ੍ਰਸ਼ਨ-ਉੱਤਰ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ,  ਰੋਨਾਲਡੋ ( Cristiano Ronaldo) ਨੇ ਕੋਕਾ-ਕੋਲਾ ਦੀਆਂ ਦੋਵੇਂ ਬੋਤਲਾਂ ਨੂੰ  ਚੁੱਕ  ਕੇ ਹੇਠਾਂ ਰੱਖ ਦਿੱਤਾ। ਇੰਨਾ ਹੀ ਨਹੀਂ ਉਹਨਾਂ ਨੇ ਮੇਜ਼ 'ਤੇ ਰੱਖੀ ਪਾਣੀ ਦੀ ਬੋਤਲ ਵੀ ਦਿਖਾਈ। ਉਸਦੇ ਇਸ਼ਾਰੇ ਦਾ ਮਤਲਬ ਸੀ ਕਿ ਸਾਫਟ ਡਰਿੰਕ ਦੀ ਬਜਾਏ ਪਾਣੀ ਦੀ ਵਰਤੋਂ ਕਰੋ। ਖਾਸ ਗੱਲ ਇਹ ਹੈ ਕਿ ਕੋਕਾ ਕੋਲਾ ਯੂਰੋ ਕੱਪ ਦੇ ਸਪਾਂਸਰਾਂ ਵਿੱਚ ਸ਼ਾਮਲ ਹੈ।