ਪੰਜਾਬ ਦੀ ਦੌੜਾਕ ਹਰਮਿਲਨ ਬੈਂਸ ਨੇ 1500 ਮੀਟਰ ’ਚ ਤੋੜਿਆ 19 ਸਾਲ ਪੁਰਾਣਾ ਰਿਕਾਰਡ, ਜਿੱਤਿਆ ਖਿਤਾਬ

ਏਜੰਸੀ

ਖ਼ਬਰਾਂ, ਖੇਡਾਂ

ਹਰਮਿਲਨ ਦੀ ਮਾਂ ਬੁਸਾਨ ਏਸ਼ੀਅਨ ਖੇਡਾਂ ਵਿਚ ਚਾਂਦੀ ਤਗਮਾ ਜੇਤੂ ਰਹੀ ਹੈ। ਉਸ ਦੇ ਪਿਤਾ ਵੀ ਇਕ ਅਥਲੀਟ ਹਨ।

Harmilan Bains

 

ਵਾਰੰਗਲ: ਪਟਿਆਲਾ (Patiala) ਦੀ ਦੌੜਾਕ ਹਰਮਿਲਨ ਬੈਂਸ (Harmilan Bains) ਨੇ ਵੀਰਵਾਰ ਨੂੰ ਵਾਰੰਗਲ ਵਿਚ 60 ਵੀਂ ਰਾਸ਼ਟਰੀ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 1500 ਮੀਟਰ ਦੌੜ ਵਿਚ ਨਵਾਂ ਰਾਸ਼ਟਰੀ ਰਿਕਾਰਡ (National Record) ਕਾਇਮ ਕੀਤਾ ਹੈ। 21 ਸਾਲਾ ਹਰਮਿਲਨ ਨੇ 4:05.39 ਮਿੰਟ ਵਿਚ ਦੌੜ ਪੂਰੀ ਕੀਤੀ ਅਤੇ ਇਸ ਰਿਕਾਰਡ ਦੇ ਨਾਲ,  ਸੁਨੀਤਾ ਰਾਣੀ (4: 06.03 ਮਿੰਟ) ਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ, ਜੋ ਉਸ ਨੇ 2002 ਦੀਆਂ ਏਸ਼ੀਆਈ ਖੇਡਾਂ ਵਿਚ ਬਣਾਇਆ ਸੀ।

ਇਹ ਵੀ ਪੜ੍ਹੋ: ਦਿੱਲੀ: CBI ਬਿਲਡਿੰਗ ਦੀ ਬੇਸਮੈਂਟ 'ਚ ਲੱਗੀ ਅੱਗ, ਅਧਿਕਾਰੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ 

ਇਸ ਤੋਂ ਪਹਿਲਾਂ, ਹਰਮਿਲਨ ਨੇ 21 ਜੂਨ ਨੂੰ NIS ਪਟਿਆਲਾ ਵਿਖੇ ਹੋਈ ਵਨਡੇ ਫੈਡਰੇਸ਼ਨ ਕੱਪ ਅਥਲੈਟਿਕ ਮੀਟ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਦਿੱਤਾ ਸੀ। ਹਰਮਿਲਨ ਦਾ ਇਹ ਪ੍ਰਦਰਸ਼ਨ ਸਾਰੇ ਏਸ਼ੀਆ ਵਿਚ ਸਰਬੋਤਮ ਹੈ। ਹਰਮਿਲਨ ਦੀ ਮਾਂ ਮਾਧੁਰੀ ਸਿੰਘ ਬੁਸਾਨ ਏਸ਼ੀਅਨ ਖੇਡਾਂ ਵਿਚ ਚਾਂਦੀ ਤਗਮਾ ਜੇਤੂ ਰਹੀ ਹੈ। ਉਸ ਦੇ ਪਿਤਾ ਵੀ ਇਕ ਅਥਲੀਟ (Athletics) ਹਨ। ਇਸ ਖੇਡ ਵਿਚ ਦਿੱਲੀ ਦੀ ਕੇਐਮ ਚੰਦਾ 4:18.24 ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੀ।

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ 'ਚ ਮੀਂਹ ਨਾਲ ਡਿੱਗੀ ਗਊਸ਼ਾਲਾ ਦੀ ਕੰਧ, ਬਜ਼ੁਰਗ ਅਤੇ ਦੋ ਪਸ਼ੂਆਂ ਦੀ ਹੋਈ ਮੌਤ

ਜਨਵਰੀ 2020 ਤੋਂ 8 ਰਾਸ਼ਟਰੀ ਪੱਧਰ ਦੀਆਂ ਦੌੜਾਂ ਵਿਚ ਚੋਟੀ 'ਤੇ ਰਹਿਣ ਵਾਲੀ ਹਰਮਿਲਨ ਨੇ ਬਹੁਤ ਤਰੱਕੀ ਕੀਤੀ ਹੈ। ਪਿਛਲੇ ਸਾਲ ਭੁਵਨੇਸ਼ਵਰ ਵਿਚ ਖੇਲ ਇੰਡੀਆ ਯੂਨੀਵਰਸਿਟੀ ਗੇਮਸ ਵਿਚ 4:14.68 ਮਿੰਟ ਦਾ ਸਮਾਂ ਲੈਣ ਤੋਂ ਬਾਅਦ ਇਸ ਸਾਲ 16 ਮਾਰਚ ਨੂੰ ਫੈਡਰੇਸ਼ਨ ਕੱਪ ਵਿਚ 4:8.70 ਮਿੰਟ ਅਤੇ ਫਿਰ 21 ਜੂਨ ਨੂੰ ਇੰਡੀਅਨ ਗ੍ਰਾਂ ਪ੍ਰੀ ਵਿਚ 4:08.27 ਮਿੰਟ ਦਾ ਸਮਾਂ ਲਿਆ। ਉਹ ਹੁਣ ਰਾਸ਼ਟਰੀ ਰਿਕਾਰਡ ਤੋੜਨ ਵਿਚ ਕਾਮਯਾਬ ਰਹੀ।