ਸਿਰਾਜ ਨੇ ਸ਼੍ਰੀਲੰਕਾਈ ਮੈਦਾਨ ਦੇ ਖਿਡਾਰੀਆਂ ਨੂੰ ਦਿੱਤੀ ਪਲੇਅਰ ਆਫ ਦਿ ਮੈਚ ਦੀ ਇਨਾਮੀ ਰਾਸ਼ੀ 

ਏਜੰਸੀ

ਖ਼ਬਰਾਂ, ਖੇਡਾਂ

ਸਿਰਾਜ ਨੇ ਮੈਚ ਤੋਂ ਬਾਅਦ ਕਿਹਾ, ''ਇਹ ਨਕਦ ਪੁਰਸਕਾਰ ਗਰਾਊਂਡਸਮੈਨਾਂ ਲਈ ਹੈ। ਉਹ ਇਸ ਦੇ ਹੱਕਦਾਰ ਹਨ। ਉਹਨਾਂ ਤੋਂ ਬਿਨਾਂ ਇਹ ਟੂਰਨਾਮੈਂਟ ਸੰਭਵ ਨਹੀਂ ਸੀ।  

Siraj gave the player of the match prize money to the Sri Lankan field players

ਕੋਲੰਬੋ - ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਐਤਵਾਰ ਨੂੰ ਏਸ਼ੀਆ ਕੱਪ ਫਾਈਨਲ ਦੀ ਪਲੇਅਰ ਆਫ ਦਿ ਮੈਚ ਦੀ ਇਨਾਮੀ ਰਾਸ਼ੀ ਦੇ ਰੂਪ ਵਿਚ ਮਿਲੇ ਪੰਜ ਹਜ਼ਾਰ ਡਾਲਰ ਸ਼੍ਰੀਲੰਕਾਈ ਮੈਦਾਨ ਦੇ ਖਿਡਾਰੀਆਂ ਨੂੰ ਦਿੱਤੇ, ਜਿਨ੍ਹਾਂ ਨੇ ਬਾਰਿਸ਼ ਵਿਚ ਰੁਕਾਵਟ ਵਾਲੇ ਟੂਰਨਾਮੈਂਟ ਦੌਰਾਨ ਸਖ਼ਤ ਮਿਹਨਤ ਕੀਤੀ। ਸਿਰਾਜ ਨੇ ਮੈਚ ਤੋਂ ਬਾਅਦ ਕਿਹਾ, ''ਇਹ ਨਕਦ ਪੁਰਸਕਾਰ ਗਰਾਊਂਡਸਮੈਨਾਂ ਲਈ ਹੈ। ਉਹ ਇਸ ਦੇ ਹੱਕਦਾਰ ਹਨ। ਉਹਨਾਂ ਤੋਂ ਬਿਨਾਂ ਇਹ ਟੂਰਨਾਮੈਂਟ ਸੰਭਵ ਨਹੀਂ ਸੀ।  

ਇਸ ਤੋਂ ਪਹਿਲਾਂ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੁਖੀ ਜੈ ਸ਼ਾਹ ਨੇ ਵੀ ਕੈਂਡੀ ਅਤੇ ਕੋਲੰਬੋ ਦੇ ਗਰਾਊਂਡਸਮੈਨਾਂ ਲਈ 50,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ।
ਏਸ਼ੀਆ ਕੱਪ ਦਾ ਸ਼੍ਰੀਲੰਕਾ ਗੇੜ ਮੀਂਹ ਕਾਰਨ ਪ੍ਰਭਾਵਿਤ ਹੋ ਗਿਆ। ਫਾਈਨਲ ਵਿਚ ਵੀ ਆਊਟਫੀਲਡ ਗਿੱਲਾ ਹੋਣ ਕਾਰਨ ਖੇਡ ਦੇਰੀ ਨਾਲ ਸ਼ੁਰੂ ਹੋਈ। ਪੱਲੇਕੇਲੇ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਜਦਕਿ ਕੁਝ ਹੋਰ ਮੈਚਾਂ ਦਾ ਨਤੀਜਾ ਡਕਵਰਥ ਲੁਈਸ ਪ੍ਰਣਾਲੀ 'ਤੇ ਆਧਾਰਿਤ ਸੀ।