ਹਮੇਸ਼ਾ ਸੱਚ ਦਾ ਸਾਥ ਦਿਤਾ ਹੈ : ਜੈਸੂਰਿਆ

ਏਜੰਸੀ

ਖ਼ਬਰਾਂ, ਖੇਡਾਂ

ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ ਸਨਥ ਜੈਸੂਰਿਆ ਨੇ ਆਈਸੀਸੀ ਦੇ ਭ੍ਰਿਸ਼ਟ ਮਾਮਲਿਆਂ ਦੀ ਜਾਂਚ ਵਿਚ ਸਾਥ ਨਾ ਦੇਣ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ.......

Sanath Jayasuriya

ਕਲੰਬੋ : ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ ਸਨਥ ਜੈਸੂਰਿਆ ਨੇ ਆਈਸੀਸੀ ਦੇ ਭ੍ਰਿਸ਼ਟ ਮਾਮਲਿਆਂ ਦੀ ਜਾਂਚ ਵਿਚ ਸਾਥ ਨਾ ਦੇਣ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਹਮੇਸ਼ਾਂ ਸੱਚਾਈ ਅਤੇ ਪਾਰਦਰਸ਼ਿਤਾ ਦੇ ਨਾਲ ਪੇਸ਼ ਕੀਤਾ ਹੈ। ਆਈਸੀਸੀ ਨੇ ਜੈਸੂਰਿਆ 'ਤੇ ਭ੍ਰਿਸ਼ਟਾਚਾਰ ਨਿਰੋਧਕ ਨਿਯਮ ਨੂੰ ਤੋੜਨ ਦੇ ਦੋ ਮਾਮਲੇ ਦਰਜ਼ ਕੀਤੇ ਹਨ।

ਜਿੰਨ੍ਹਾਂ ਵਿਚ ਉਨ੍ਹਾਂ 'ਤੇ ਜਾਂਚ ਵਿਚ ਸਹਿਯੋਗ ਨਾ ਦੇਣ ਦੇ ਦੋਸ਼ ਹਨ। ਇਸ ਮਾਮਲੇ ਵਿਚ ਉਨ੍ਹਾਂ ਦੋ ਹਫ਼ਤੇ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਗਿਆ ਸੀ। ਉਨ੍ਹਾਂ 'ਤੇ ਹਾਲਾਂਕਿ ਭ੍ਰਿਸ਼ਟਾਚਾਰ ਦੇ ਸਿੱਧੇ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ ਨਹੀਂ ਲੱਗੇ ਹਨ। ਜੈਸੂਰਿਆ ਨੇ ਕਿਹਾ ਕਿ, ਮੇਰੇ ਕੋਲ ਇਸ ਮਾਮਲੇ ਦਾ ਜਵਾਬ ਦੇਣ ਲਈ 14 ਦਿਨਾਂ ਦਾ ਸਮਾਂ ਹੈ। ਮੈਨੂੰ ਕਾਨੂੰਨੀ ਤੌਰ 'ਤੇ ਸਲਾਹ ਦਿਤੀ ਗਈ ਹੈ ਕਿ ਮੈਂ ਇਸ ਮਾਮਲੇ ਵਿਚ ਕੋਈ ਵੀ ਪ੍ਰਤੀਕਿਰਿਆ ਨਾ ਕਰਾਂ ਕਿਉਂਕਿ ਇਸ ਨਾਲ ਆਈਸੀਸੀ ਦੇ ਨਿਯਮਾਂ ਦੀ ਉਲੰਘਣਾ ਹੋਵੇਗੀ। (ਪੀ.ਟੀ.ਆਈ)