70 ਸਾਲਾ ਤਪਿੰਦਰ ਸਿੰਘ ਨੇ 'ਸਾਊਥ ਆਕਲੈਂਡ ਮਾਸਟਰਜ਼ ਗੇਮਜ਼' ਵਿਚ ਜਿੱਤੇ 8 ਤਮਗ਼ੇ
4 ਸੋਨੇ ਦੇ ਅਤੇ 4 ਚਾਂਦੀ ਦੇ ਤਮਗ਼ੇ ਜਿੱਤ ਕੇ ਨਾਰਥ ਆਈਲੈਂਡ ਵਾਲਿਆਂ ਦਾ ਵਧਾਇਆ ਮਾਣ
Tapinder Singh
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ‘ਸਾਊਥ ਆਈਲੈਂਡ ਮਾਸਟਰਜ਼ ਗੇਮਜ਼’ ਜੋ ਕਿ ਬਲਿਨਹੇਮ (ਮਾਰਲਬੌਰੇ) ਵਿਖੇ 10 ਅਕਤੂਬਰ ਤੋਂ 23 ਅਕਤੂਬਰ ਤਕ ਹੋ ਰਹੀਆਂ ਹਨ, ਵਿਚ ਆਕਲੈਂਡ ਤੋਂ ਇਕੋ-ਇਕ ਸਰਦਾਰ ਤਪਿੰਦਰ ਸਿੰਘ (70) ਹੋਰੀਂ ਭਾਗ ਲੈਣ ਪਹੁੰਚੇ। ਉਨ੍ਹਾਂ 4 ਸੋਨੇ ਦੇ ਅਤੇ 4 ਚਾਂਦੀ ਦੇ ਤਮਗ਼ੇ ਜਿੱਤ ਕੇ ਨਾਰਥ ਆਈਲੈਂਡ ਵਾਲਿਆਂ ਦਾ ਮਾਣ ਵਧਾਇਆ। ਉਨ੍ਹਾਂ ਨੇ ਹਾਈ ਜੰਪ, ਜੈਵਲਿਨ, 100 ਮੀਟਰ ਦੌੜ, ਲੌਂਗ ਜੰਪ, ਹੈਮਰ ਥਰੋਅ, ਸ਼ਾਟਪੁੱਟ, ਡਿਸਕਸ ਥਰੋਅ ਅਤੇ ਟ੍ਰਿਪਲ ਜੰਪ ਵਿਚ ਭਾਗ ਲਿਆ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੀ ਉਨ੍ਹਾਂ 19ਵੀਂਆਂ ‘ਆਸਟਰੇਲੀਅਨ ਮਾਸਟਰਜ਼ ਗੇਮਜ਼’ ਜੋ ਕਿ ਐਡੀਲੇਡ ਵਿਖੇ 6 ਅਕਤੂਬਰ ਤੋਂ 14 ਅਕਤੂਬਰ ਤਕ ਹੋਈਆਂ, ਵਿਚ ਦੋ ਕਾਂਸੀ ਦੇ ਅਤੇ ਇਕ ਚਾਂਦੀ ਦਾ ਤਮਗ਼ਾ ਜਿੱਤ ਕੇ ਨਿਊਜ਼ੀਲੈਂਡ ਵਾਸੀਆਂ ਦਾ ਮਾਣ ਵਧਾਇਆ ਸੀ।