ਧੁੰਦ ਕਾਰਨ ਭਾਰਤ ਅਤੇ ਦਖਣੀ ਅਫ਼ਰੀਕਾ ਵਿਚਕਾਰ ਚੌਥਾ ਟੀ20 ਮੈਚ ਰੱਦ
ਭਾਰਤੀ ਟੀਮ 5 ਟੀ-20 ਮੈਚਾਂ ਦੀ ਲੜੀ ’ਚ 2-1 ਨਾਲ ਅੱਗੇ
Fourth T20 match between India and South Africa called off due to fog
ਲਖਨਊ: ਭਾਰਤ ਅਤੇ ਦਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਚੌਥਾ ਟੀ20 ਮੈਚ ਬਗੈਰ ਕੋਈ ਗੇਂਦ ਸੁੱਟਿਆਂ ਰੱਦ ਕਰ ਦਿਤਾ ਗਿਆ। ਸੰਘਣੀ ਧੁੰਦ ਕਾਰਨ ਏਕਾਨਾ ਮੈਦਾਨ ਉਤੇ ਦਿਸਣ ਹੱਦ ਘੱਟ ਹੋ ਗਈ ਸੀ। ਕਈ ਵਾਰੀ ਮੈਦਾਨ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫ਼ੈਸਲਾ ਕੀਤਾ। ਪੰਜ ਮੈਚਾਂ ਦੀ ਲੜੀ ਵਿਚ ਭਾਰਤ 2-1 ਨਾਲ ਅੱਗੇ ਹੈ। ਆਖ਼ਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਵੇਗਾ।