ਸਾਨੀਆ ਪਾਕਿਸਤਾਨ ਦੀ ਨੂੰਹ, ਤੇਲੰਗਾਨਾ ਬਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾਇਆ ਜਾਵੇ: ਭਾਜਪਾ ਵਿਧਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੀਜੇਪੀ ਦੇ ਵਿਧਾਇਕ ਰਾਜਾ ਸਿੰਘ  ਨੇ ਤਮਿਲਨਾਡੂ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਨੂੰ ਬੇਨਤੀ ਕੀਤੀ ਹੈ ਕਿ ਸਾਨੀਆ .....

Sania Mirza

ਬੀਜੇਪੀ ਦੇ ਵਿਧਾਇਕ ਰਾਜਾ ਸਿੰਘ  ਨੇ ਤਮਿਲਨਾਡੂ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਨੂੰ ਬੇਨਤੀ ਕੀਤੀ ਹੈ ਕਿ ਸਾਨੀਆ ਮਿਰਜ਼ਾ ਨੂੰ ਤੇਲੰਗਾਨਾ ਬਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾਇਆ ਜਾਵੇ । ਰਾਜਾ ਸਿੰਘ  ਦਾ ਕਹਿਣਾ ਹੈ ਕਿ ਸਾਨੀਆ ਮਿਰਜ਼ਾ ਪਾਕਿਸਤਾਨ ਦੀ ਨੂੰਹ ਹੈ, ਅਜਿਹੇ ਵਿਚ ਉਸ ਨੂੰ ਬਰਾਂਡ ਅੰਬੈਸਡਰ ਨਹੀਂ ਹੋਣਾ ਚਾਹੀਦਾ। ਦੱਸ ਦਈਏ ਕਿ ਸਾਨੀਆ ਮਿਰਜ਼ਾ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕਰਵਾਇਆ ਹੈ।

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਇਸ ਖਤਰਨਾਕ ਅਤਿਵਾਦੀ ਹਮਲੇ ਤੋਂ ਬਾਅਦ ਰਾਜਾ ਸਿੰਘ  ਨੇ ਇਹ ਬਿਆਨ ਦਿੱਤਾ ਹੈ।  ਰਾਜਾ ਸਿੰਘ  ਤੇਲੰਗਾਨਾ ਵਿਧਾਨਸਭਾ ਵਿਚ ਇਕੱਲੇ ਬੀਜੇਪੀ ਵਿਧਾਇਕ ਹਨ । ਬੀਜੇਪੀ ਵਿਧਾਇਕ ਨੇ ਭਾਰਤੀਆਂ ਤੇ ਸਰਕਾਰ ਦੇ ਪਾਕਿਸਤਾਨ ਦੇ ਨਾਲ ਸਾਰੇ ਸਬੰਧ ਖਤਮ ਕਰਨ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਕਿਹਾ, ਸਾਨੀਆ ਮਿਰਜ਼ਾ ਭਾਰਤੀ ਹੈ।

ਪਰ ਉਸਦਾ ਵਿਆਹ ਪਾਕਿਸਤਾਨ ਵਿਚ ਹੋਇਆ ਹੈ । ਅਜਿਹੇ ਵਿਚ ਉਸ ਨੂੰ ਬਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਉਸ ਦੀ ਜਗ੍ਹਾ ਸਾਈਨਾ ਨੇਹਵਾਲ ਤੇ ਪੀਵੀ ਸਿੰਧੂ ਨੂੰ ਬਰਾਂਡ ਅੰਬੈਸਡਰ ਬਣਾਉਣਾ ਚਾਹੀਦਾ ਹੈ।  ਦੱਸ ਦਈਏ ਕਿ ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੂੰ 2014 ਵਿਚ ਤੇਲੰਗਾਨਾ ਦੀ ਬਰਾਂਡ ਅੰਬੈਸਡਰ ਬਣਾਇਆ ਗਿਆ ਸੀ ।

ਬੀਜੇਪੀ ਦੇ ਤੇਲਗਾਨਾ ਸਟੇਟ ਪ੍ਰਧਾਨ ਵਲੋਂ ਸ਼ੁਰੂ ਤੋਂ ਹੀ ਸਾਨੀਆ ਨੂੰ ਬਰਾਂਡ ਅੰਬੈਸਡਰ ਬਣਾਏ ਜਾਣ ਕਾ ਵਿਰੋਧ ਹੋਇਆ ਸੀ।  ਸਾਨੀਆ ਮਿਰਜ਼ਾ ਨੇ 2010 ਵਿਚ ਸ਼ੋਏਬ ਮਲਿਕ ਨਾਲ ਵਿਆਹ ਕੀਤਾ ਸੀ । ਵਿਆਹ ਤੋਂ ਬਾਅਦ ਹੀ ਸਾਨੀਆ ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ , ਪਰ ਸਾਨੀਆ ਨੇ ਹਰ ਵਾਰ ਇਹੀ ਕਿਹਾ ਕਿ ਉਹ ਭਾਰਤੀ ਹੈ ਤੇ ਆਪਣੇ ਦੇਸ਼ ਲਈ ਖੇਡਣਾ ਉਸ ਲਈ ਗੌਰਵ ਦੀ ਗੱਲ ਹੈ।  

  ਸਾਨੀਆ ਮਿਰਜ਼ਾ ਨੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ ਜਵਾਨਾਂ ਨੂੰ ਸੋਸ਼ਲ ਮੀਡਿਆ ਤੇ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਇਸ ਹਮਲੇ ਨੂੰ ਲੈ ਕੇ ਇਕ  ਟਵੀਟ ਵੀ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ਤੇ  ਕਈ ਟਰੋਲ ਕੀਤੇ ਗਏ।