ਯੁਜਵੇਂਦਰ ਚਾਹਲ ਗੁਜ਼ਾਰੇ ਭੱਤੇ ਵਜੋਂ ਪਤਨੀ ਨੂੰ ਦੇਣਗੇ 60 ਕਰੋੜ ਰੁਪਏ
ਫ਼ਿਲਹਾਲ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਯੁਜ਼ਵੇਂਦਰ ਚਾਹਲ ਇਨ੍ਹੀਂ ਦਿਨੀਂ ਅਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ਵਿਚ ਹਨ। ਨਵੇਂ ਸਾਲ ਦੀ ਸ਼ੁਰੂਆਤ ਵਿਚ ਯੁਜਵੇਂਦਰ ਚਾਹਲ ਨੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿਤਾ ਸੀ। ਯੁਜਵੇਂਦਰ ਚਾਹਲ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਧਨਸ਼੍ਰੀ ਵਰਮਾ ਨੂੰ ਅਨਫਾਲੋ ਕਰ ਦਿਤਾ। ਇੰਨਾ ਹੀ ਨਹੀਂ, ਯੁਜਵੇਂਦਰ ਚਾਹਲ ਨੇ ਅਪਣੇ ਇੰਸਟਾ ਤੋਂ ਧਨਸ਼੍ਰੀ ਦੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿਤੀਆਂ। ਯੂਜੀ ਦੀ ਇਸ ਹਰਕਤ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। ਧਨਸ਼੍ਰੀ ਵਰਮਾ ਅਤੇ ਯੁਜਵੇਂਦਰ ਚਾਹਲ ਦੇ ਰਿਸ਼ਤੇ ਵਿਚ ਦਰਾਰ ਵਿਆਹ ਦੀਆਂ ਤਸਵੀਰਾਂ ਡਿਲੀਟ ਕਰਨ ਤੋਂ ਬਾਅਦ, ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਤੇਜ਼ ਹੋ ਗਈਆਂ।
ਇਸ ਮਾਮਲੇ ’ਤੇ ਨਾ ਤਾਂ ਯੁਜਵੇਂਦਰ ਚਾਹਲ ਅਤੇ ਨਾ ਹੀ ਧਨਸ਼੍ਰੀ ਵਰਮਾ ਨੇ ਸਪੱਸ਼ਟ ਤੌਰ ’ਤੇ ਕੱੁਝ ਕਿਹਾ ਪਰ ਫਿਰ ਵੀ ਦੋਵਾਂ ਦੀਆਂ ਪੋਸਟਾਂ ਤੋਂ ਲੋਕਾਂ ਨੂੰ ਇਹ ਸਪੱਸ਼ਟ ਸੀ ਕਿ ਉਨ੍ਹਾਂ ਦੇ ਰਿਸ਼ਤੇ ਵਿਚ ਦਰਾਰ ਹੈ। ਇਸ ਦੇ ਨਾਲ ਹੀ ਕਈ ਅਫ਼ਵਾਹਾਂ ਵੀ ਉੱਡ ਰਹੀਆਂ ਸਨ, ਜਿਨ੍ਹਾਂ ਨੂੰ ਸੁਣ ਕੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ ਸਨ ਪਰ ਇਨ੍ਹਾਂ ਫ਼ਫਵਾਹਾਂ ਦੇ ਵਿਚਕਾਰ ਇੱਕ ਹੈਰਾਨ ਕਰਨ ਵਾਲਾ ਦਾਅਵਾ ਵੀ ਸਾਹਮਣੇ ਆਇਆ ਹੈ, ਜਿਸ ’ਤੇ ਪ੍ਰਸ਼ੰਸਕ ਵੀ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ।
ਯੁਜਵੇਂਦਰ ਚਾਹਲ ਧਨਸ਼੍ਰੀ ਵਰਮਾ ਨੂੰ ਗੁਜ਼ਾਰਾ ਭੱਤਾ ਵਜੋਂ 60 ਕਰੋੜ ਰੁਪਏ ਦੇਣਗੇ। ਫ਼ਰੀ ਪ੍ਰੈੱਸ ਜਰਨਲ ਦੀਆਂ ਰਿਪੋਰਟਾਂ ਅਨੁਸਾਰ ਯੁਜਵੇਂਦਰ ਚਾਹਲ ਧਨਸ਼੍ਰੀ ਵਰਮਾ ਨੂੰ ਗੁਜ਼ਾਰਾ ਭੱਤਾ ਵਜੋਂ 60 ਕਰੋੜ ਰੁਪਏ ਦੀ ਵੱਡੀ ਰਕਮ ਦੇ ਸਕਦੇ ਹਨ। ਫ਼ਿਲਹਾਲ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਨੇ ਇਸ ਮੁੱਦੇ ’ਤੇ ਕੋਈ ਬਿਆਨ ਨਹੀਂ ਦਿਤਾ ਹੈ। ਹੁਣ ਸਿਰਫ਼ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਹੀ ਜਾਣਦੇ ਹਨ ਕਿ ਗੁਜ਼ਾਰਾ ਭੱਤਾ ਦੀਆਂ ਖ਼ਬਰਾਂ ਵਿਚ ਕਿੰਨੀ ਸੱਚਾਈ ਹੈ। ਫ਼ਿਲਹਾਲ ਪ੍ਰਸ਼ੰਸਕ ਉਨ੍ਹਾਂ ਦੇ ਰਿਸ਼ਤੇ ਬਾਰੇ ਚਿੰਤਾ ਜ਼ਾਹਰ ਕਰ ਰਹੇ ਹਨ। (ਏਜੰਸੀ)