ਮੁਹੰਮਦ ਸ਼ਮੀ ਨੂੰ ਕੋਲਕਾਤਾ ਪੁਲਿਸ ਨੇ ਭੇਜਿਆ ਸੰਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੋਮਵਾਰ ਰਾਤ ਕੇ.ਕੇ.ਆਰ. ਦੇ ਖਿਲਾਫ ਕੋਲਕਾਤਾ ਪਹੁੰਚੇ ਸ਼ਮੀ ਨੂੰ ਪੁਲਸ ਨੇ ਸੰੰਮਨ ਭੇਜਿਆ ਹੈ।

Mohammed Shammi

ਇਕ ਹੋਰ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਈ.ਪੀ.ਐੱਲ. 'ਚ ਵਿਆਸਥ ਹਨ ਤਾਂ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਉਣ 'ਤੇ ਲੱਗੀ ਹੈ। ਸੋਮਵਾਰ ਰਾਤ ਕੇ.ਕੇ.ਆਰ. ਦੇ ਖਿਲਾਫ ਕੋਲਕਾਤਾ ਪਹੁੰਚੇ ਸ਼ਮੀ ਨੂੰ ਪੁਲਸ ਨੇ ਸੰੰਮਨ ਭੇਜਿਆ ਹੈ। ਪਤਨੀ ਹਸੀਨ ਜਹਾਂ ਨਾਲ ਘਰੇਲੂ ਹਿੰਸਾ ਕਰਨ ਦੇ ਦੋਸ਼ 'ਚ ਕੋਲਕਾਤਾ ਪੁਲਸ ਨੇ ਉਨ੍ਹਾਂ ਨੂੰ ਬੁੱਧਵਾਰ ਦੁਪਹਿਰ 2 ਵਜੇ ਪੁੱਛਗਿੱਛ ਲਈ ਬੁਲਾਇਆ ਹੈ।ਇਸ ਤੋਂ ਪਹਿਲਾਂ ਸ਼ਮੀ ਦੇ ਵੱਡੇ ਭਰਾ ਮੁਹੰਮਦ ਹਸ਼ੀਮ ਅਹਿਮਦ ਨੂੰ ਵੀ ਪੁੱਛਗਿੱਛ ਦੇ ਲਈ ਕੋਲਕਾਤਾ ਪੁਲਸ ਸਟੇਸ਼ਨ ਬੁਲਾਇਆ ਗਿਆ ਸੀ। ਸੋਮਵਾਰ ਨੂੰ ਇਸਦੀ ਜਾਣਕਾਰੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਸੀ। ਸ਼ਮੀ ਦੀ ਪਤਨੀ ਹਸੀਨ ਨੇ ਆਪਣੇ ਪਤੀ ਦੇ ਵੱਡੇ ਭਰਾ ਹਸ਼ੀਮ ਅਹਿਮਦ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਉੱਤਰ ਪ੍ਰਦੇਸ਼ ਦੇ ਅਮਰੋਹਾ ਸਥਿਤ ਉਨ੍ਹਾਂ ਦੇ ਆਵਾਸ 'ਤੇ ਭੇਜੇ ਗਏ ਇਸ ਨੋਟਿਸ 'ਚ ਉਨ੍ਹਾਂ ਪੁੱਛਗਿੱਛ ਦੇ ਲਈ 18 ਅਪ੍ਰੈਲ ਨੂੰ ਕੋਲਕਾਤਾ ਪੁਲਸ ਸਟੇਸ਼ਨ ਬੁਲਾਇਆ ਗਿਆ ਹੈ। ਜੇਕਰ ਉਹ ਆਉਂਦੇ ਹਨ ਤਾਂ ਪੁੱਛਗਿੱਛ ਕਰਕੇ ਉਨ੍ਹਾਂ ਦਾ ਬਿਆਨ ਰਿਕਾਰਡ ਕੀਤਾ ਜਾਵੇਗਾ।

ਦੱਸ ਦਈਏ ਕਿ ਬੀਤੀ 17 ਮਾਰਚ ਨੂੰ ਕੋਲਕਾਤਾ ਪੁਲਸ ਦੀ ਟੀਮ ਅਮਰੋਹਾ ਸਥਿਤ ਸ਼ਮੀ ਦੇ ਪਿੰਡ ਗਈ ਸੀ ਅਤੇ ਇਕ ਹਫਤੇ ਉਥੇ ਰੁਕ ਕੇ ਜਾਂਚ ਕੀਤੀ ਸੀ। ਇਸ ਦੌਰਾਨ ਸ਼ਮੀ ਦੇ ਮਾਮਾ ਸਮੇਤ ਉਨ੍ਹਾਂ ਦੇ ਗੁਆਂਢੀਆਂ ਅਤੇ ਇਕ ਨਰਗਿਸ ਹੋਮ 'ਚ ਨਰਸ ਅਤੇ ਡਾਕਟਰਾਂ ਸਮੇਤ 11 ਲੋਕਾਂ ਦਾ ਬਿਆਨ ਰਿਕਾਰਡ ਕੀਤਾ ਗਿਆ ਸੀ। ਹਸੀਨ ਨੇ ਉੱਥੇ ਰਹਿਣ  ਦੇ ਦੌਰਾਨ ਜਿਸ ਹਸਪਤਾਲ 'ਚ ਆਪਣੀ ਜਾਂਚ ਕਰਾਈ ਸੀ, ਉਸੇ ਦੀ ਨਰਸ ਅਤੇ ਡਾਕਟਰ ਨਾਲ ਪੁੱਛਗਿੱਛ ਕੀਤੀ ਗਈ ਹੈ। ਸ਼ਮੀ ਦੇ ਵੱਡੇ ਭਰਾ ਦਾ ਵੀ ਇਕ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਸੀ। ਉਨ੍ਹਾਂ ਵਿਰੁਧ ਦੰਗਾ ਕਰਨ ਅਤੇ ਮਾਰਕੁੱਟ ਦਾ ਇਕ ਕੇਸ ਦਰਜ ਹੈ, ਹਾਲਾਂਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਦੱਸ ਦਈਏ ਕਿ ਲੰਬੇ ਸਮੇਂ ਤੋਂ ਚੱਲ ਰਿਹਾ ਸ਼ਮੀ-ਹਸੀਨ ਜਹਾਂ ਵਿਵਾਦ 'ਚ ਟੀਮ ਇੰਡੀਆ ਦੇ ਇਸ ਸਟਾਰ ਗੇਂਦਬਾਜ਼ ਦੇ ਇਲਾਵਾ ਉਨ੍ਹਾਂ ਦੇ ਵੱਡੇ ਭਰਾ, ਭਾਬੀ, ਭੈਣ, ਅਤੇ ਮਾਂ ਵਿਰੁਧ ਮਾਨਸਿਕ ਅਤੇ ਸਰੀਰਕ ਸੋਸ਼ਨ ਦਾ ਕੇਸ ਦਰਜ ਕਰਾਇਆ ਗਿਆ ਹੈ।  (ਏਜੰਸੀ)