ਵਿਸ਼ਵ ਕੱਪ ਸ਼ੂਟਿੰਗ ਮੁਕਾਬਲੇ 'ਚ ਪੰਜਾਬ ਦੀ ਧੀ ਨੇ ਮਾਰਿਆ ਮਾਰਕਾ, ਜਿੱਤਿਆ ਕਾਂਸੀ ਦਾ ਤਮਗ਼ਾ 

ਏਜੰਸੀ

ਖ਼ਬਰਾਂ, ਖੇਡਾਂ

ਫ਼ਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਖੱਟਿਆ ਨਾਮਣਾ, ਕੋਰੀਆ 'ਚ ਹੋਏ ਮੁਕਾਬਲੇ 'ਚ ਗੱਡੇ ਜਿੱਤ ਦੇ ਝੰਡੇ 

Sift Kaur Samra

ਫ਼ਰੀਦਕੋਟ : ਵਿਸ਼ਵ ਪੱਧਰੀ ਸ਼ੂਟਿੰਗ ਮੁਕਾਬਲਿਆਂ ਵਿਚ ਪੰਜਾਬ ਦੀ ਧੀ ਨੇ ਮਾਰਕਾ ਮਾਰਿਆ ਹੈ। ਕੋਰੀਆ ਵਿਚ ਹੋਏ ਵਿਸ਼ਵ ਕੱਪ ਸ਼ੂਟਿੰਗ ਮੁਕਾਬਲੇ (ਸੀਨੀਅਰ) ਵਿਚ ਸਿਫ਼ਤ ਕੌਰ ਸਮਰਾ ਨੇ ਜਿੱਤ ਹਾਸਲ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਸਿਫ਼ਤ ਸਮਰਾ ਤੀਜੇ ਸਥਾਨ 'ਤੇ ਰਹੀ ਅਤੇ ਉਸ ਨੇ ਆਪਣੇ ਦੇਸ਼ ਅਤੇ ਸੂਬੇ ਲਈ ਕਾਂਸੀ ਦਾ ਤਮਗ਼ਾ ਹਾਸਲ ਕੀਤਾ ਹੈ। ਸਿਫ਼ਤ ਕੌਰ ਸਮਰਾ ਫ਼ਰੀਦਕੋਟ ਦੀ ਰਹਿਣ ਵਾਲੀ ਹੈ।

ਪਹਿਲਾਂ ਵੀ ਉਹ ਖੇਡ ਖੇਤਰ ਵਿਚ ਵੱਡੇ ਇਨਾਮ ਹਾਸਲ ਕਰ ਚੁੱਕੀ ਹੈ। ਧੀ ਦੀ ਇਸ ਜਿੱਤ 'ਤੇ ਪਰਿਵਾਰ ਹੀ ਨਹੀਂ ਪੂਰੇ ਇਲਾਕੇ ਨੂੰ ਮਾਣ ਹੈ ਅਤੇ ਉਨ੍ਹਾਂ ਵਲੋਂ ਖੁਸ਼ੀ ਮਨਾਈ ਜਾ ਰਹੀ ਹੈ।