IPL : ਕੋਹਲੀ ਦੀ ਟੀਮ ਨੂੰ ਮਿਲੀ ਮਹਿਲਾ ਮਸਾਜ਼ ਥੈਰੇਪਿਸਟ, ਇਹ ਹੋਵੇਗਾ ਕੰਮ

ਏਜੰਸੀ

ਖ਼ਬਰਾਂ, ਖੇਡਾਂ

ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਦੌਰਾਨ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਰਾਇਲ ਚੈਲੇਂਜ਼ਰਸ ਬੰਗਲੁਰੂ

IPL Team

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਦੌਰਾਨ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਰਾਇਲ ਚੈਲੇਂਜ਼ਰਸ ਬੰਗਲੁਰੂ ਟੂਰਨਾਮੈਂਟ ਦੇ ਇਤਿਹਾਸ ਦੀ ਪਹਿਲੀ ਟੀਮ ਬਣ ਗਈ ਹੈ, ਜਿਸਨ੍ਹੇ ਮਹਿਲਾ ਸਪੋਰਟ ਸਟਾਫ ਨੂੰ ਨਿਯੁਕਤ ਕੀਤਾ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਨੇ ਨਵਨੀਤਾ ਗੌਤਮ ਨੂੰ ਆਪਣਾ ਸਪੋਰਟਸ ਮਸਾਜ਼ ਥੈਰੇਪਿਸਟ ਬਣਾਇਆ ਹੈ।

ਆਰਸੀਬੀ ਨੇ ਟਵੀਟ ਕਰ ਕਿਹਾ ਹੈ -  ਨਵਨੀਤਾ ਗੌਤਮ ਆਈਪੀਐਲ ਦੇ 13ਵੇਂ ਸੀਜ਼ਨ ਲਈ ਸਪੋਰਟਸ ਮਸਾਜ਼ ਥੈਰੇਪਿਸਟ ਦੇ ਰੂਪ 'ਚ ਸਾਡੇ ਨਲ ਜੁੜੀ ਹੈ। ਉਹ ਟੀਮ ਨੂੰ ਤਿਆਰ ਕਰਨ ਅਤੇ ਬਿਹਤਰ ਤਰੀਕੇ ਨਾਲ ਉੱਭਰਨ 'ਚ ਮਦਦ ਕਰਨ ਲਈ ਮਸਾਜ਼ ਥੈਰੇਪੀ ਦਾ ਇਸਤੇਮਾਲ ਕਰੇਗੀ। ਸਾਨੂੰ ਪਹਿਲੀ ਆਈਪੀਐਲ ਟੀਮ ਹੋਣ 'ਤੇ ਮਾਣ ਹੈ,  ਜਿਸ 'ਚ ਇੱਕ ਮਹਿਲਾ ਸਹਾਇਕ ਸਟਾਫ ਮੈਂਬਰ ਹੈ।' 

ਨਵਨੀਤਾ ਮਸਾਜ਼ ਥੈਰੇਪੀ ਨੂੰ ਲਾਗੂ ਕਰਨ ਲਈ ਹੈਡ ਫਿਜ਼ੀਓਥੈਰੇਪਿਸਟ ਇਵਾਨ ਸਪੀਚਲੀ ਅਤੇ ਸਟਰੈਂਥ ਐਂਡ ਕੰਡੀਸ਼ਨਿੰਗ ਕੋਚ ਸ਼ੰਕਰ ਬਾਸੁ ਦੇ ਨਾਲ ਕੰਮ ਕਰੇਗੀ। ਉਹ ਟੀਮ ਨਾਲ ਸਬੰਧਿਤ ਤਿਆਰੀ ਅਤੇ ਸਾਰੀਆਂ ਵਿਅਕਤੀਗਤ ਸਰੀਰਕ ਬੀਮਾਰੀਆਂ ਨਾਲ ਸਬੰਧਿਤ ਵਿਸ਼ੇਸ਼ ਤਕਨੀਕ 'ਤੇ ਵੀ ਕੰਮ ਕਰੇਗੀ।

ਆਰਸੀਬੀ ਦੇ ਪ੍ਰਧਾਨ ਸੰਜੀਵ ਚੂੜੀਵਾਲਾ ਨੇ ਇੱਕ ਬਿਆਨ ਵਿੱਚ ਕਿਹਾ, ਮੈਂ ਇਤਿਹਾਸ ਵਿੱਚ ਇਸ ਪਲ ਦਾ ਹਿੱਸਾ ਬਣ ਕੇ ਅਤੇ ਠੀਕ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦੇ ਹੋਏ ਬਹੁਤ ਖੁਸ਼ ਹਾਂ।

 ਜ਼ਿਕਰਯੋਗ ਹੈ ਕਿ ਆਰਸੀਬੀ ਨੇ ਅਗਸਤ ਵਿੱਚ ਮਾਇਕ ਹੇਸਨ ਨੂੰ ਕ੍ਰਿਕਟ ਨਿਰਦੇਸ਼ਕ ਡਾਇਰੈਕਟਰ  ਅਤੇ ਸਾਇਮਨ ਕੈਟਿਚ ਨੂੰ ਨਵੇਂ ਮੁਖ ਕੋਚ ਦੇ ਰੂਪ ਵਿੱਚ ਚੁਣਿਆ। ਚੰਗੇ ਖਿਡਾਰੀਆਂ ਦੇ ਰਹਿੰਦੇ ਹੋਏ ਵੀ ਇਸ ਟੀਮ ਨੇ ਹੁਣ ਤੱਕ ਆਈਪੀਐਲ ਵਿੱਚ ਖਿਤਾਬੀ ਟਰਾਫੀ ਨਹੀਂ ਜਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।