ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਮੁਕਾਬਲਾ ਅੱਜ

ਏਜੰਸੀ

ਖ਼ਬਰਾਂ, ਖੇਡਾਂ

ਆਨਲਾਈਨ ਸਟ੍ਰੀਮਿੰਗ ਦੇਖੋ Hotstar ਅਤੇ  Star Network 'ਤੇ 

MI vs KXIP Macth Today

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2020) ਦਾ 36 ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਜਾਵੇਗਾ। ਮੈਚ ਦੁੰਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਮੁੰਬਈ ਇੰਡੀਅਨਜ਼ ਆਈਪੀਐਲ ਦੇ ਪੁਆਇੰਟ ਟੇਬਲ ਵਿਚ ਦੂਜੇ ਨੰਬਰ 'ਤੇ ਹੈ। ਮੁੰਬਈ ਨੇ ਹੁਣ ਤੱਕ 8 ਵਿੱਚੋਂ 6 ਮੈਚ ਜਿੱਤੇ ਹਨ। ਮੁੰਬਈ ਦੇ 12 ਅੰਕ ਹਨ ਅਤੇ ਉਨ੍ਹਾਂ ਦਾ ਨੈੱਟ ਰਨ ਰੇਟ +1.353 ਹੈ। ਕੇਐਲ ਰਾਹੁਲ ਦੀ ਕਪਤਾਨੀ ਵਾਲੀ ਕਿੰਗਜ਼ ਇਲੈਵਨ ਪੰਜਾਬ ਪੁਆਇੰਟ ਟੇਬਲ ਦੇ ਸਭ ਤੋਂ ਹੇਠਾਂ ਹੈ। ਟੀਮ 8 ਚੋਂ ਸਿਰਫ ਦੋ ਮੈਚ ਜਿੱਤੀ ਹੈ। ਟੀਮ ਦਾ ਨੈੱਟ ਰੇਟ -0.295 ਅਤੇ 4 ਪੁਆਇੰਟ ਹਨ।

ਆਈਪੀਐਲ ਵਿਚ ਹੁਣ ਤਕ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਮੈਚ 25 ਵਾਰ ਹੋ ਚੁੱਕਾ ਹੈ। ਇਸ ਵਿਚੋਂ ਮੁੰਬਈ ਨੇ 14 ਵਾਰ ਅਤੇ ਪੰਜਾਬ ਨੇ 11 ਵਾਰ ਜਿੱਤ ਹਾਸਲ ਕੀਤੀ ਹੈ। ਆਈਪੀਐਲ 2020 ਵਿਚ ਮੁੰਬਈ ਅਤੇ ਪੰਜਾਬ ਵਿਚਾਲੇ ਇਹ ਦੂਜੀ ਟੱਕਰ ਹੈ। ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਮੈਚ ਵਿਚ 48 ਦੌੜਾਂ ਨਾਲ ਹਰਾ ਕੇ ਇਕਤਰਫਾ ਸਾਬਤ ਕੀਤਾ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ। ਇਸ 'ਤੇ ਮੁੰਬਈ ਇੰਡੀਅਨਜ਼ ਨੇ 192 ਦੌੜਾਂ ਦਾ ਟੀਚਾ ਉਸ ਦੇ ਸਾਹਮਣੇ ਰੱਖਿਆ।

ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੇ ਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ ਤੁਰੰਤ ਸ਼ੁਰੂਆਤ ਦਿੱਤੀ, ਪਰ ਇਹ ਜ਼ਿਆਦਾ ਸਾਬਿਤ ਨਹੀਂ ਹੋਈ। ਪੰਜਾਬ ਦੀਆਂ ਵਿਕਟਾਂ ਵੀ ਡਿੱਗਦੀਆਂ ਰਹੀਆਂ। ਪੰਜਾਬ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ ਸਿਰਫ਼ 143 ਦੌੜਾਂ ਹੀ ਬਣਾ ਸਕਿਆ।