ਏਸ਼ੀਆ ਕੱਪ 2023 ਲਈ ਭਾਰਤ ਪਾਕਿਸਤਾਨ ਜਾਵੇਗਾ ਜਾਂ ਨਹੀਂ? BCCI ਸਕੱਤਰ ਨੇ ਦਿੱਤਾ ਅਪਡੇਟ

ਏਜੰਸੀ

ਖ਼ਬਰਾਂ, ਖੇਡਾਂ

ਇਹ ਸਰਕਾਰ ਹੈ ਜੋ ਭਾਰਤੀ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕਰਦੀ ਹੈ

Asia Cup 2023

 

ਨਵੀਂ ਦਿੱਲੀ - ਏਸ਼ੀਆ ਕੱਪ-2023 ਪਾਕਿਸਤਾਨ 'ਚ ਨਹੀਂ ਹੋਵੇਗਾ। ਇਹ ਟੂਰਨਾਮੈਂਟ ਨਿਰਪੱਖ ਸਥਾਨ 'ਤੇ ਖੇਡਿਆ ਜਾਵੇਗਾ। ਸਕੱਤਰ ਜੈ ਸ਼ਾਹ ਨੇ ਮੁੰਬਈ ਵਿਚ ਬੀਸੀਸੀਆਈ ਦੀ ਏਜੀਐਮ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ। ਜੈ ਸ਼ਾਹ ਨੇ ਕਿਹਾ ਕਿ ਅਗਲੇ ਸਾਲ ਏਸ਼ੀਆ ਕੱਪ ਨਿਰਪੱਖ ਸਥਾਨ 'ਤੇ ਹੋਵੇਗਾ। ਇਹ ਸਰਕਾਰ ਹੈ ਜੋ ਭਾਰਤੀ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕਰਦੀ ਹੈ, ਇਸ ਲਈ ਅਸੀਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਾਂਗੇ। ਪਰ, 2023 ਏਸ਼ੀਆ ਕੱਪ ਲਈ, ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਟੂਰਨਾਮੈਂਟ ਨਿਰਪੱਖ ਸਥਾਨ 'ਤੇ ਆਯੋਜਿਤ ਕੀਤਾ ਜਾਵੇਗਾ। 

ਬੀਸੀਸੀਆਈ ਦੇ ਸਕੱਤਰ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ, ''ਏਸ਼ੀਆ ਕੱਪ ਲਈ ਨਿਰਪੱਖ ਸਥਾਨ ਕੋਈ ਮਾਮਲਾ ਨਹੀਂ ਹੈ। ਅਸੀਂ ਫੈਸਲਾ ਕੀਤਾ ਹੈ ਕਿ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ। ਅਸੀਂ ਨਿਰਪੱਖ ਸਥਾਨ 'ਤੇ ਖੇਡਾਂਗੇ। 2022 ਏਸ਼ੀਆ ਕੱਪ ਦੀ ਮੇਜ਼ਬਾਨੀ ਸ਼੍ਰੀਲੰਕਾ ਨੂੰ ਸੌਂਪੀ ਗਈ ਸੀ। ਹਾਲਾਂਕਿ, ਉਥੇ ਸਿਆਸੀ ਸਥਿਤੀ ਠੀਕ ਨਾ ਹੋਣ ਕਾਰਨ ਇਹ ਟੂਰਨਾਮੈਂਟ ਯੂ.ਏ.ਈ. 2023 ਵਿਚ, ਇਹ ਟੂਰਨਾਮੈਂਟ 50 ਓਵਰਾਂ ਦੇ ਫਾਰਮੈਟ ਵਿਚ ਪਾਕਿਸਤਾਨ ਵਿਚ ਹੋਣਾ ਹੈ।  

ਇਸ ਤੋਂ ਬਾਅਦ ਭਾਰਤ 'ਚ ਵਨਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ। ਸ਼ੁਰੂਆਤ 'ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਬੀਸੀਸੀਆਈ ਨੇ ਭਾਰਤੀ ਟੀਮ ਦੇ ਪਾਕਿਸਤਾਨ ਜਾਣ ਅਤੇ ਏਸ਼ੀਆ ਕੱਪ 'ਚ ਹਿੱਸਾ ਲੈਣ ਦਾ ਵਿਕਲਪ ਖੁੱਲ੍ਹਾ ਰੱਖਿਆ ਹੈ ਪਰ ਬੀਸੀਸੀਆਈ ਦੀ ਏਜੀਐਮ ਵਿਚ ਹਿੱਸਾ ਲੈਣ ਆਏ ਜੈ ਸ਼ਾਹ ਨੇ ਸਪੱਸ਼ਟ ਕੀਤਾ ਕਿ ਬੋਰਡ ਦੀ ਏਜੀਐਮ ਵਿਚ ਪਾਕਿਸਤਾਨ ਜਾਣ ਦਾ ਸਵਾਲ ਉੱਠਿਆ ਹੀ ਨਹੀਂ। 

ਆਈਸੀਸੀ ਦੁਆਰਾ ਹਾਲ ਹੀ ਵਿਚ ਜਾਰੀ ਕੀਤੇ ਗਏ ਫਿਊਚਰ ਟੂਰ ਪ੍ਰੋਗਰਾਮ ਭਾਵ ਐਫਟੀਪੀ ਵਿਚ, ਪਾਕਿਸਤਾਨ ਨੂੰ ਅਗਲੇ 3 ਸਾਲਾਂ ਵਿਚ ਦੋ ਵੱਡੇ ਆਈਸੀਸੀ ਮੁਕਾਬਲਿਆਂ ਦੀ ਮੇਜ਼ਬਾਨੀ ਕਰਨੀ ਪਈ ਹੈ। ਇੱਕ ਏਸ਼ੀਆ ਕੱਪ, ਜੋ ਅਗਲੇ ਸਾਲ 50 ਓਵਰਾਂ ਦੇ ਫਾਰਮੈਟ ਵਿਚ ਖੇਡਿਆ ਜਾਵੇਗਾ ਅਤੇ 2025 ਵਿਚ ਚੈਂਪੀਅਨਜ਼ ਟਰਾਫੀ ਵੀ ਪਾਕਿਸਤਾਨ ਵਿਚ ਹੋਵੇਗੀ। ਕਰੀਬ ਇੱਕ ਦਹਾਕੇ ਬਾਅਦ ਪਾਕਿਸਤਾਨ ਵਿਚ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਹੋਈ ਹੈ। 

ਇਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੂੰ ਦੋ ਵੱਡੇ ਆਈਸੀਸੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਮਿਲੀ ਹੈ। ਪਰ ਬੀਸੀਸੀਆਈ ਵੱਲੋਂ ਨਿਰਪੱਖ ਸਥਾਨ 'ਤੇ ਏਸ਼ੀਆ ਕੱਪ ਕਰਵਾਉਣ ਦੇ ਬਿਆਨ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਜਾ ਕੇ ਪਾਕਿਸਤਾਨ ਦਾ ਕੀ ਸਟੈਂਡ ਹੁੰਦਾ ਹੈ।