IND vs WI 2nd T20: ਭੁਵਨੇਸ਼ਵਰ ਕੁਮਾਰ ਨੇ ਛੱਡਿਆ ਕੈਚ, ਗੁੱਸੇ 'ਚ ਰੋਹਿਤ ਨੇ ਗੇਂਦ ਨੂੰ ਮਾਰੀ ਲੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਵੀਡੀਓ

Photo

 

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੇ ਸੀਰੀਜ਼ ਦੇ ਦੂਜੇ ਟੀ-20 ਮੈਚ ਵਿੱਚ ਵੈਸਟ ਇੰਡੀਜ਼ ਨੂੰ 8 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ 3 ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਰੋਹਿਤ ਸ਼ਰਮਾ ਨੇ ਹਾਲਾਂਕਿ ਮੈਚ ਤੋਂ ਬਾਅਦ ਟੀਮ ਦੀ ਫੀਲਡਿੰਗ ਨੂੰ ਲੈ ਕੇ ਨਿਰਾਸ਼ਾ ਜਤਾਈ। ਇਸ ਦੌਰਾਨ ਉਨ੍ਹਾਂ ਦਾ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਗੇਂਦ ਨੂੰ ਪੈਰ ਮਾਰਦੇ ਨਜ਼ਰ ਆ ਰਹੇ ਹਨ।

 

ਟੀਮ ਇੰਡੀਆ ਨੇ ਪਹਿਲਾਂ ਵਨਡੇ ਸੀਰੀਜ਼ 'ਚ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ ਸੀ, ਜਿਸ ਤੋਂ ਬਾਅਦ ਟੀ-20 ਸੀਰੀਜ਼ ਵੀ ਆਪਣੇ ਨਾਂ ਕੀਤੀ ਸੀ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਖੇਡੇ ਗਏ ਸੀਰੀਜ਼ ਦੇ ਦੂਜੇ ਟੀ-20 ਮੈਚ 'ਚ ਭਾਰਤ ਨੇ 20 ਓਵਰਾਂ 'ਚ 5 ਵਿਕਟਾਂ 'ਤੇ 186 ਦੌੜਾਂ ਬਣਾਈਆਂ। ਵਿੰਡੀਜ਼ ਦੀ ਟੀਮ 3 ਵਿਕਟਾਂ ਦੇ ਨੁਕਸਾਨ 'ਤੇ 178 ਦੌੜਾਂ ਹੀ ਬਣਾ ਸਕੀ ਅਤੇ 8 ਦੌੜਾਂ ਨਾਲ ਹਾਰ ਗਈ। ਭਾਰਤ ਲਈ ਵਿਰਾਟ ਕੋਹਲੀ (52) ਅਤੇ ਰਿਸ਼ਭ ਪੰਤ (52*) ਨੇ ਅਰਧ ਸੈਂਕੜੇ ਲਗਾਏ। ਮਹਿਮਾਨ ਟੀਮ ਲਈ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੇ 62 ਅਤੇ ਰੋਵਮੈਨ ਪਾਵੇਲ ਨੇ ਨਾਬਾਦ 68 ਦੌੜਾਂ ਦਾ ਯੋਗਦਾਨ ਦਿੱਤਾ।

ਮੈਚ ਦੌਰਾਨ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਭੁਵਨੇਸ਼ਵਰ ਕੁਮਾਰ ਦਾ ਕੈਚ ਛੱਡਣ ਤੋਂ ਬਾਅਦ ਕਾਫੀ ਨਿਰਾਸ਼ ਨਜ਼ਰ ਆਏ। ਗੁੱਸੇ ਵਿੱਚ, ਉਹਨਾਂ ਨੇ ਗੇਂਦ ਨੂੰ  ਜ਼ੋਰ ਨਾਲ ਪੈਰ ਮਾਰਿਆ। ਪਾਰੀ ਦੇ 16ਵੇਂ ਓਵਰ ਦੀ 5ਵੀਂ ਗੇਂਦ 'ਤੇ ਭੁਵਨੇਸ਼ਵਰ ਕੁਮਾਰ ਤੋਂ ਰੋਵਮੈਨ ਪਾਵੇਲ ਦਾ ਕੈਚ ਛੁੱਟ ਗਿਆ। ਰੋਹਿਤ ਵੀ ਕੋਲ ਖੜ੍ਹੇ ਸਨ। ਜਿਵੇਂ ਹੀ ਭੁਵੀ ਤੋਂ ਕੈਚ ਛੁੱਟਿਆ, ਕੋਲ ਖੜ੍ਹੇ ਰੋਹਿਤ ਨੇ ਗੇਂਦ ਨੂੰ ਜ਼ੋਰ  ਨਾਲ ਪੈਰ ਮਾਰਿਆ। ਹਾਲਾਂਕਿ ਭੁਵੀ ਨੇ ਪੂਰਨ ਨੂੰ ਆਊਟ ਕਰਕੇ ਪਾਵੇਲ ਨਾਲ  ਉਹਨਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਨੂੰ ਤੋੜ ਦਿੱਤਾ।