ਜੈਰਾਮ ਜਿੱਤੇ, ਸਮੀਰ ਅਤੇ ਰਿਤੁਪਰਣਾ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੇ ਅਜੇ ਜੈਰਾਮ ਨੇ ਨੀਦਰਲੈਂਡ ਦੇ ਮਾਰਕ ਕਾਜੋ ਨੂੰ ਸਿੱਧੀ ਗੇਮ 'ਚ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ..

Ajay Jayaram

 

ਗਲਾਸਗੋ, 24 ਅਗੱਸਤ: ਭਾਰਤ ਦੇ ਅਜੇ ਜੈਰਾਮ ਨੇ ਨੀਦਰਲੈਂਡ ਦੇ ਮਾਰਕ ਕਾਜੋ ਨੂੰ ਸਿੱਧੀ ਗੇਮ 'ਚ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਜਦਕਿ ਸਮੀਰ ਵਰਮਾ ਅਤੇ ਰਿਤੁਪਰਣਾ ਦਾਸ ਹਾਰ ਕੇ ਬਾਹਰ ਹੋ ਗਏ ਹਨ। 13ਵਾਂ ਦਰਜਾ ਪ੍ਰਾਪਤ ਜੈਰਾਮ ਨੇ 33 ਮਿੰਟ ਤਕ ਚਲੇ ਮੁਕਾਬਲੇ 'ਚ ਦੁਨੀਆਂ ਦੇ 50ਵੇਂ ਨੰਬਰ ਦੇ ਖਿਡਾਰੀ ਕਾਜੋ ਨੂੰ 21-13, 21-18 ਨਾਲ ਹਰਾਇਆ।
ਹੁਣ ਉਨ੍ਹਾਂ ਦਾ ਸਾਹਮਣਾ ਦੋ ਵਾਰ ਸਾਬਕਾ ਚੈਂਪੀਅਨ ਚੀਨ ਦੇ ਚੇਨ ਲੋਂਗ ਨਾਲ ਹੋਵੇਗਾ। ਸੱਈਅਦ ਮੋਦੀ ਗ੍ਰਾਂ ਪ੍ਰੀ. ਗੋਲਡ ਜੇਤੂ ਸਮੀਰ ਹਾਲਾਂਕਿ 2010 ਰਾਸ਼ਟਰੀ ਖੇਡ ਜੇਤੂ 16ਵਾਂ ਦਰਜਾ ਪ੍ਰਾਪਤ ਰਾਜੀਵ ਓਸੇਫ਼ ਤੋਂ ਹਾਰ ਕੇ ਬਾਹਰ ਹੋ ਗਏ।
ਰਾਸ਼ਟਰੀ ਚੈਂਪੀਅਨ ਰਿਤੁਪਰਣਾ ਨੂੰ ਸਥਾਨਕ ਖਿਡਾਰੀ ਕਸਰਟੀ ਗਿਲਮੋਰ ਨੇ 21-16, 21-13 ਨਾਲ ਹਰਾਇਆ। ਮਹਿਲਾ ਡਬਲਜ਼ 'ਚ ਸੰਜਨਾ ਸੰਤੋਸ਼ ਅਤੇ ਅਰਾਥੀ ਸਾਰਾ ਸੁਨੀਲ ਦੀ ਜੋੜੀ 14ਵਾਂ ਦਰਜਾ ਪ੍ਰਾਪਤ ਚੀਨ ਦੇ ਬਾਓ ਯਿਕਸਿਨ ਅਤੇ ਯੂ ਸ਼ੀਆਓਹਾਨ ਤੋਂ 21-14, 21-15 ਨਾਲ ਹਾਰ ਗਈ।  (ਪੀਟੀਆਈ)