ਵਨਡੇ 'ਚ ਭਾਰਤ ਦੀ ਬੁਰੀ ਹਾਰ: ਆਸਟ੍ਰੇਲੀਆ ਨੇ 10 ਵਿਕਟਾਂ ਨਾਲ 234 ਗੇਂਦਾਂ ਰਹਿੰਦੇ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਮਿਸ਼ੇਲ ਸਟਾਰਕ (5 ਵਿਕਟਾਂ) ਦੀ ਅਗਵਾਈ ਵਾਲੀ ਗੇਂਦਬਾਜ਼ੀ ਵਿੱਚ ਸ਼ਾਨ ਐਬੋਟ ਨੇ 3 ਅਤੇ ਨਾਥਨ ਐਲਿਸ ਨੇ ਦੋ ਵਿਕਟਾਂ ਲਈਆਂ।

File Photo

ਵਿਸਾਖਾਪਟਨਮ - ਭਾਰਤ ਨੂੰ ਵਨਡੇ ਦੇ ਇਤਿਹਾਸ ਦੀ ਸਭ ਤੋਂ ਬੁਰੀ ਹਾਰ ਮਿਲੀ ਹੈ। ਟੀਮ ਨੂੰ ਦੂਜੇ ਵਨਡੇ ਵਿੱਚ ਆਸਟਰੇਲੀਆ ਨੇ ਦਸ ਵਿਕਟਾਂ ਨਾਲ ਹਰਾਇਆ। ਟੀਮ 234 ਗੇਂਦਾਂ ਬਾਕੀ ਰਹਿੰਦਿਆਂ ਹਾਰ ਗਈ। ਇਸ ਲਿਹਾਜ਼ ਨਾਲ ਇਹ ਸਾਡੇ ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਹੈ। ਪਿਛਲਾ ਰਿਕਾਰਡ 212 ਗੇਂਦਾਂ ਦਾ ਸੀ। ਨਿਊਜ਼ੀਲੈਂਡ ਨੇ 2019 ਵਿੱਚ ਹੈਮਿਲਟਨ ਵਿੱਚ ਸਾਨੂੰ ਹਰਾਇਆ ਸੀ। ਟੀਮ ਛੇਵੀਂ ਵਾਰ 10 ਵਿਕਟਾਂ ਨਾਲ ਹਾਰੀ ਹੈ।

ਕੰਗਾਰੂ ਸਲਾਮੀ ਬੱਲੇਬਾਜ਼ ਅਤੇ ਤੇਜ਼ ਗੇਂਦਬਾਜ਼ਾਂ ਨੇ ਇਸ ਕਦੇ ਨਾ ਭੁੱਲਣ ਵਾਲੀ ਹਾਰ ਦੀ ਕਹਾਣੀ ਲਿਖੀ। ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ (ਅਜੇਤੂ 51) ਅਤੇ ਮਿਸ਼ੇਲ ਮਾਰਸ਼ (ਅਜੇਤੂ 66) ਨੇ 66 ਗੇਂਦਾਂ 'ਤੇ 121 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਦੋਵਾਂ ਨੇ ਅਰਧ ਸੈਂਕੜੇ ਲਗਾਏ। ਮਿਸ਼ੇਲ ਸਟਾਰਕ (5 ਵਿਕਟਾਂ) ਦੀ ਅਗਵਾਈ ਵਾਲੀ ਗੇਂਦਬਾਜ਼ੀ ਵਿੱਚ ਸ਼ਾਨ ਐਬੋਟ ਨੇ 3 ਅਤੇ ਨਾਥਨ ਐਲਿਸ ਨੇ ਦੋ ਵਿਕਟਾਂ ਲਈਆਂ।

ਇਹ ਵੀ ਪੜ੍ਹੋ - GST ਵਿਭਾਗ ਕਰੇਗਾ ਇਨਕਮ ਟੈਕਸ ਡਾਟਾ ਦੀ ਜਾਂਚ, ਟੈਕਸ ਚੋਰੀ ਕਰਨ ਵਾਲਿਆਂ ਦੀ ਕਰੇਗਾ ਪਛਾਣ

ਵਿਸ਼ਾਖਾਪਟਨਮ ਦੇ ਡਾਕਟਰ ਵਾਈਐਸ ਰਾਜਸ਼ੇਖਰ ਰੈਡੀ ਸਟੇਡੀਅਮ ਵਿਚ ਕੰਗਾਰੂਆਂ ਨੇ ਪਹਿਲਾਂ ਭਾਰਤ ਨੂੰ 26 ਓਵਰਾਂ ਵਿੱਚ ਮਾਮੂਲੀ 117 ਦੌੜਾਂ ’ਤੇ ਢੇਰ ਕਰ ਦਿੱਤਾ। ਇਸ ਤੋਂ ਬਾਅਦ 118 ਦੌੜਾਂ ਦਾ ਟੀਚਾ 11 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ। 117 ਦੌੜਾਂ ਦੇ ਸਕੋਰ ਨੂੰ ਬਚਾਉਣ ਲਈ ਉਤਰੇ ਭਾਰਤੀ ਗੇਂਦਬਾਜ਼ ਬੇਅਸਰ ਸਾਬਤ ਹੋਏ। ਭਾਰਤੀ ਗੇਂਦਬਾਜ਼ 121 ਦੌੜਾਂ ਬਣਾ ਕੇ ਇਕ ਵੀ ਵਿਕਟ ਨਹੀਂ ਲੈ ਸਕੇ। 11 ਓਵਰਾਂ ਦੀ ਆਸਟ੍ਰੇਲੀਆਈ ਪਾਰੀ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 5 ਗੇਂਦਬਾਜ਼ ਬਦਲੇ, ਪਰ ਕੋਈ ਵਿਕਟ ਨਹੀਂ ਮਿਲੀ। ਰੋਹਿਤ ਨੇ ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਅਕਸ਼ਰ ਪਟੇਲ, ਹਾਰਦਿਕ ਪੰਡਯਾ ਅਤੇ ਕੁਲਦੀਪ ਯਾਦਵ ਦੇ ਓਵਰ ਲਏ।

ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਦੇ 3 ਦੌੜਾਂ ਦੇ ਸਕੋਰ 'ਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਇਕ ਦੌੜ 'ਤੇ ਆਊਟ ਹੋ ਗਏ | ਉਸ ਨੂੰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਮਾਰਨਸ ਲਾਬੂਸ਼ੇਨ ਦੇ ਹੱਥੋਂ ਕੈਚ ਕਰਵਾਇਆ। ਫਿਰ ਰੋਹਿਤ ਸ਼ਰਮਾ ਵੀ 13 ਦੌੜਾਂ ਬਣਾ ਕੇ ਸਟਾਰਕ ਦੀ ਗੇਂਦ 'ਤੇ ਆਊਟ ਹੋ ਗਏ। ਉਸ ਨੂੰ ਸਟੀਵ ਸਮਿਥ ਨੇ ਸਲਿੱਪ 'ਤੇ ਕੈਚ ਕਰਵਾਇਆ। ਕਪਤਾਨ ਤੋਂ ਬਾਅਦ ਖੇਡਣ ਆਏ ਸੂਰਿਆਕੁਮਾਰ ਯਾਦਵ 0, ਕੇਐਲ ਰਾਹੁਲ ਨੇ 9 ਦੌੜਾਂ ਅਤੇ ਹਾਰਦਿਕ ਪੰਡਯਾ ਨੇ 1 ਦੌੜਾਂ ਬਣਾਈਆਂ। ਤਿੰਨੋਂ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ।