ਗੇਂਦ ਨਾਲ ਛੇੜਛਾੜ ਕਰਨ ਤੇ ਬੈਨ ਦਾ ਸਾਹਮਣੇ ਕਰ ਰਹੇ ਸਮਿਥ ਤੇ ਵਾਰਨਰ ਹੋ ਸਕਦੇ ਕੋਹਲੀ ਦੀ ਟੀਮ ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

'ਪਲਾਨ ਮੁਤਾਬਕ ਸੱਭ ਸਹੀ ਚਲਦਾ ਰਿਹਾ ਤਾਂ ਜਲਦੀ ਖੇਡ ਸਕਣੇ ਆਈ.ਪੀ.ਐਲ'

Steve Smith and David warner

ਨਵੀਂ ਦਿੱਲੀ, 18 ਅਪ੍ਰੈਲ: ਗੇਂਦ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਫਸੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਆਈ.ਪੀ.ਐਲ. 'ਚ ਖੇਡਦੇ ਨਜ਼ਰ ਆ ਸਕਦੇ ਹਨ। ਜਾਣਕਾਰੀ ਮਿਲੀ ਹੈ ਕਿ ਦੋਵਾਂ ਖਿਡਾਰੀਆਂ ਨੂੰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰ ਬੰਗਲੌਰ ਦੀ ਟੀਮ 'ਚ ਸ਼ਾਮਲ ਕਰਨ ਦੀ ਤਿਆਰੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਸੱਭ ਕੁਝ ਪਲਾਨ ਮੁਤਾਬਕ ਰਿਹਾ ਤਾਂ ਜਲਦੀ ਹੀ ਦੋਵੇਂ ਆਸਟ੍ਰੇਲੀਆਈ ਖਿਡਾਰੀ ਵਿਰਾਟ ਕੋਹਲੀ ਦੀ ਕਪਤਾਨੀ 'ਚ ਆਈ.ਪੀ.ਐਲ. ਖੇਡਦੇ ਨਜ਼ਰ ਆਉਣਗੇ। 

ਦਰਅਸਲ, ਅਫ਼ਰੀਕਾ ਨਾਲ ਟੈਸਟ ਮੈਚ 'ਚ ਬਾਲ ਟੈਂਪਰਿੰਗ ਦੇ ਮਾਮਲੇ 'ਚ ਫਸਣ ਤੋਂ ਪਹਿਲਾਂ ਸਮਿਥ ਰਾਜਸਥਾਨ ਰਾਇਲਜ਼ ਦੇ ਕਪਤਾਨ ਸਨ, ਜਦੋਂ ਕਿ ਡੇਵਿਡ ਵਾਰਨਰ ਸਨਰਾਈਜ਼ਰ ਹੈਦਰਾਬਾਦ ਦੀ ਕਮਾਨ ਸੰਭਾਲ ਰਹੇ ਸਨ। ਪਰ ਮਾਮਲੇ 'ਚ ਫਸਣ ਤੋਂ ਬਾਅਦ ਦੋਵਾਂ 'ਤੇ ਰੋਕ ਲਗਾ ਦਿਤੀ ਗਈ, ਉਸੇ ਦੌਰਾਨ ਬੀ.ਸੀ.ਸੀ.ਆਈ. ਨੇ ਵੀ ਫ਼ੈਸਲਾ ਲੈਂਦਿਆਂ ਦੋਵੇਂ ਖਿਡਾਰੀਆਂ ਦੇ ਆਈ.ਪੀ.ਐਲ. 'ਚ ਖੇਡਣ 'ਤੇ ਰੋਕ ਲਗਾ ਦਿਤੀ ਸੀ। ਵਾਚ ਕ੍ਰਿਕਟ ਡਾਟ ਕਾਮ ਦੀਆਂ ਕੁਝ ਮੀਡੀਆ ਰੀਪੋਰਟਾਂ ਦੇ ਹਵਾਲੇ ਤੋਂ ਦਸਿਆ ਜਾ ਰਿਹਾ ਹੈ ਕਿ ਦੋਵੇਂ ਖਿਡਾਰੀਆਂ ਨੂੰ ਆਈ.ਪੀ.ਐਲ. 'ਚ ਸ਼ਾਮਲ ਕੀਤਾ ਜਾ ਸਕਦਾ ਹੈ।  (ਏਜੰਸੀ)