ਯੁਵਰਾਜ ਦਾ ਵੱਡਾ ਖੁਲਾਸਾ- ਅਪਣੇ ਇਸ ਪਸੰਦੀਦਾ ਖਿਡਾਰੀ ਨੂੰ ਮੌਕਾ ਦਿੰਦੇ ਸੀ ਧੋਨੀ

ਏਜੰਸੀ

ਖ਼ਬਰਾਂ, ਖੇਡਾਂ

ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਕਿਸੇ ਵੀ ਕਪਤਾਨ ਦਾ ਅਪਣਾ ਪਸੰਦੀਦਾ ਖਿਡਾਰੀ ਹੋਣਾ ਆਮ ਗੱਲ ਹੈ

Photo

ਨਵੀਂ ਦਿੱਲੀ: ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਕਿਸੇ ਵੀ ਕਪਤਾਨ ਦਾ ਅਪਣਾ ਪਸੰਦੀਦਾ ਖਿਡਾਰੀ ਹੋਣਾ ਆਮ ਗੱਲ ਹੈ ਤੇ ਜਦੋਂ ਗੱਲ ਮਹਿੰਦਰ ਸਿੰਘ ਧੋਨੀ ਦੀ ਆਉਂਦੀ ਹੈ ਤਾਂ ਉਹ ਸੁਰੇਸ਼ ਰੈਨਾ ਸੀ, ਜਿਸ ਨੂੰ ਇਸ ਸਾਬਕਾ ਭਾਰਤੀ ਕਪਤਾਨ ਦਾ ਸਮਰਥਨ ਹਾਸਲ ਸੀ। 

ਭਾਰਤ ਦੇ ਸੀਮਤ ਓਵਰਾਂ ਦੇ ਮਹਾਨ ਕ੍ਰਿਕਟਰਾਂ ਵਿਚੋਂ ਇਕ ਯੁਵਰਾਜ ਨੇ ਦੱਸਿਆ ਕਿ 2011 ਦੇ ਵਰਲਡ ਕੱਪ ਦੌਰਾਨ ਜਦੋਂ ਧੋਨੀ ਨੇ ਪਲੇਇੰਗ ਇਲੈਵਨ ਵਿਚ ਖਿਡਾਰੀਆਂ ਦੀ ਚੋਣ ਕਰਨੀ ਸੀ ਤਾਂ ਉਹਨਾਂ ਨੂੰ ਸਿਰਦਰਦੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਯੂਸੁਫ ਪਠਾਨ ਅਤੇ ਸੁਰੇਸ਼ ਰੈਨਾ ਵਿਚੋਂ ਕਿਸੇ ਇਕ ਨੂੰ ਚੁਣਨਾ ਸੀ।

ਯੁਵਰਾਨ ਨੇ ਕਿਹਾ ਕਿ ਉਸ ਸਮੇਂ ਰੈਨਾ ਨੂੰ ਧੋਨੀ ਦਾ ਕਾਫੀ ਸਮਰਥਨ ਹਾਸਿਲ ਸੀ ਕਿਉਂਕਿ ਕਪਤਾਨਾਂ ਦੇ ਵੀ ਪਸੰਸਦੀਦਾ ਖਿਡਾਰੀ ਹੁੰਦੇ ਹਨ। ਅਖੀਰ ਵਿਚ ਤਿੰਨ ਖਿਡਾਰੀਆਂ ਨੇ ਪਲੇਇੰਗ ਇਲੈਵਨ (ਹਾਲਾਂਕਿ ਪਠਾਨ ਨੂੰ ਟੂਰਨਾਮੈਂਟ ਦੌਰਾਨ ਪਲੇਇੰਗ ਇਲੈਵਨ ਤੋਂ ਹਟਾ ਦਿੱਤਾ ਗਿਆ ) ਵਿਚ ਥਾਂ ਬਣਾਈ ਅਤੇ ਯੁਵਰਾਜ ਦੀ ਭਾਰਤ ਨੂੰ ਖਿਤਾਬ ਦਿਵਾਉਣ ਵਿਚ ਅਹਿਮ ਭੂਮਿਕਾ ਰਹੀ।

ਉਹਨਾਂ ਦੱਸਿਆ ਕਿ ਉਸ ਸਮੇਂ ਪਠਾਨ ਚੰਗਾ ਪ੍ਰਦਰਸ਼ਨ ਕਰ ਰਹੇ ਸੀ ਅਤੇ ਉਹ ਵੀ ਚੰਗਾ ਖੇਡ ਰਹੇ ਸੀ ਤੇ ਵਿਕੇਟ ਵੀ ਹਾਸਲ ਕਰ ਰਹੇ ਸੀ। ਜਦਕਿ ਸੁਰੇਸ਼ ਰੈਨਾ ਉਸ ਸਮੇਂ ਚੰਗੀ ਤਾਲ ਵਿਚ ਨਹੀਂ ਸੀ। ਯੁਵਰਾਜ ਨੇ ਕਿਹਾ, ‘ਉਸ ਸਮੇਂ ਸਾਡੇ ਕੋਲ ਖੱਬੇ ਹੱਥ ਦਾ ਸਪਿਨਰ ਨਹੀਂ ਸੀ ਅਤੇ ਮੈਂ ਵਿਕੇਟ ਹਾਸਲ ਕਰ ਰਿਹਾ ਸੀ, ਇਸ ਲਈ ਉਹਨਾਂ ਕੋਲ ਕੋਈ ਹੋਰ ਵਿਕਲਪ ਨਹੀਂ ਸੀ’।

ਯੁਵਰਾਜ ਸਿੰਘ ਨੇ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਲਈ ਸੌਰਵ ਗਾਂਗੁਲੀ ਦੀ ਪ੍ਰਸ਼ੰਸਾ ਕੀਤੀ ਅਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਨੂੰ ਆਪਣਾ ਮਨਪਸੰਦ ਕਪਤਾਨ ਚੁਣਿਆ। ਉਹਨਾਂ ਕਿਹਾ, “ਦਾਦਾ ਮੇਰੇ ਮਨਪਸੰਦ ਕਪਤਾਨ ਹਨ। ਉਹਨਾਂ ਨੇ ਮੇਰਾ ਬਹੁਤ ਸਮਰਥਨ ਕੀਤਾ, ਸਭ ਤੋਂ ਵੱਧ। ਅਸੀਂ ਜਵਾਨ ਸੀ, ਇਸ ਲਈ ਉਹਨਾਂ ਨੇ ਵੀ ਪ੍ਰਤਿਭਾ ਨੂੰ ਨਿਖਾਰਿਆ ''।