PBKS vs MI, IPL 2024: ਮੁੰਬਈ ਨੇ ਜਿੱਤਿਆ ਮੈਚ, 19.1 ਓਵਰਾਂ 'ਚ 183 ਦੌੜਾਂ 'ਤੇ ਸਿਮਟੀ ਪੰਜਾਬ ਕਿੰਗਜ਼ 

ਏਜੰਸੀ

ਖ਼ਬਰਾਂ, ਖੇਡਾਂ

ਮੁੰਬਈ ਵੱਲੋਂ ਦਿੱਤੇ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਜ਼ ਦੀ ਪੂਰੀ ਟੀਮ 19.1 ਓਵਰਾਂ ਵਿਚ 183 ਦੌੜਾਂ ’ਤੇ ਢੇਰ ਹੋ ਗਈ

Mumbai won the match, restricted Punjab Kings to 183 runs in 19.1 overs

PBKS vs MI, IPL 2024: ਮੁੰਬਈ ਇੰਡੀਅਨਜ਼ ਦੀ ਟੀਮ ਨੇ ਮੁੱਲਾਂਪੁਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ IPL 2024 ਦੀ ਤੀਜੀ ਸਫ਼ਲਤਾ ਹਾਸਲ ਕੀਤੀ ਹੈ। ਮੁੰਬਈ ਵੱਲੋਂ ਦਿੱਤੇ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਜ਼ ਦੀ ਪੂਰੀ ਟੀਮ 19.1 ਓਵਰਾਂ ਵਿਚ 183 ਦੌੜਾਂ ’ਤੇ ਢੇਰ ਹੋ ਗਈ। ਇਸ ਤਰ੍ਹਾਂ ਇਸ ਰੋਮਾਂਚਕ ਮੈਚ ਵਿਚ ਮੁੰਬਈ ਇੰਡੀਅਨਜ਼ ਦੀ ਟੀਮ ਨੇ 9 ਦੌੜਾਂ ਨਾਲ ਕਰੀਬੀ ਜਿੱਤ ਹਾਸਲ ਕੀਤੀ।  

ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਜ਼ ਲਈ ਆਸ਼ੂਤੋਸ਼ ਸ਼ਰਮਾ ਅਤੇ ਸ਼ਸ਼ਾਂਕ ਸਿੰਘ ਸ਼ਾਨਦਾਰ ਫਾਰਮ 'ਚ ਨਜ਼ਰ ਆਏ ਪਰ ਉਹ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਜਾਣ 'ਚ ਨਾਕਾਮ ਰਹੇ। ਟੀਮ ਲਈ ਅੱਠਵੇਂ ਸਥਾਨ 'ਤੇ ਬੱਲੇਬਾਜ਼ੀ ਕਰ ਰਹੇ ਆਸ਼ੂਤੋਸ਼ ਨੇ ਸਿਰਫ 28 ਗੇਂਦਾਂ 'ਚ 61 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜਾ ਜੜਿਆ। ਇਸ ਦੌਰਾਨ ਉਸ ਦੇ ਬੱਲੇ ਤੋਂ 2 ਚੌਕੇ ਅਤੇ 7 ਸ਼ਾਨਦਾਰ ਛੱਕੇ ਲੱਗੇ। 

ਆਸ਼ੂਤੋਸ਼ ਸ਼ਰਮਾ ਤੋਂ ਇਲਾਵਾ ਛੇਵੇਂ ਸਥਾਨ 'ਤੇ ਬੱਲੇਬਾਜ਼ੀ ਕਰ ਰਹੇ ਸ਼ਸ਼ਾਂਕ ਸਿੰਘ ਨੇ 164 ਦੇ ਸਟ੍ਰਾਈਕ ਰੇਟ ਨਾਲ 25 ਗੇਂਦਾਂ 'ਚ 41 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਦੋ ਬੱਲੇਬਾਜ਼ਾਂ ਤੋਂ ਇਲਾਵਾ ਸਿਰਫ਼ ਹਰਪ੍ਰੀਤ ਬਰਾੜ (21) ਅਤੇ ਹਰਪ੍ਰੀਤ ਸਿੰਘ ਭਾਟੀਆ (13) ਹੀ ਦੋਹਰੇ ਅੰਕੜੇ ਨੂੰ ਛੂਹਣ ਵਿਚ ਸਫ਼ਲ ਰਹੇ। ਇਸ ਤੋਂ ਪਹਿਲਾਂ ਮੁੱਲਾਂਪੁਰ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ ਵਿਚ 192 ਦੌੜਾਂ ਹੀ ਬਣਾ ਸਕੀ।

ਟੀਮ ਲਈ ਸਭ ਤੋਂ ਵੱਧ ਸਕੋਰ ਮੱਧਕ੍ਰਮ ਦੇ ਤਜਰਬੇਕਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਬਣਾਏ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਯਾਦਵ ਨੇ 53 ਗੇਂਦਾਂ 'ਚ 78 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਰੋਹਿਤ ਸ਼ਰਮਾ ਨੇ 36 ਦੌੜਾਂ ਅਤੇ ਤਿਲਕ ਵਰਮਾ ਨੇ ਅਜੇਤੂ 34 ਦੌੜਾਂ ਦਾ ਯੋਗਦਾਨ ਪਾਇਆ।

ਮੁੰਬਈ ਇੰਡੀਅਨਜ਼ ਲਈ ਅੱਜ ਦੇ ਮੈਚ ਵਿਚ ਜਸਪ੍ਰੀਤ ਬੁਮਰਾਹ ਅਤੇ ਗੇਰਾਲਡ ਕੋਏਟਜ਼ੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਵਾਂ ਗੇਂਦਬਾਜ਼ਾਂ ਨੇ ਕ੍ਰਮਵਾਰ 3-3 ਸਫਲਤਾਵਾਂ ਹਾਸਲ ਕੀਤੀਆਂ। ਉਸ ਤੋਂ ਇਲਾਵਾ ਆਕਾਸ਼ ਮਧਵਾਲ, ਹਾਰਦਿਕ ਪੰਡਯਾ ਅਤੇ ਸ਼੍ਰੇਅਸ ਗੋਪਾਲ ਨੇ ਕ੍ਰਮਵਾਰ 1-1 ਵਿਕਟ ਲਈ। ਅੱਜ ਦੇ ਮੈਚ 'ਚ ਬੁਮਰਾਹ ਨੇ 4 ਓਵਰ ਗੇਂਦਬਾਜ਼ੀ ਕਰਦੇ ਹੋਏ 21 ਦੌੜਾਂ ਖਰਚ ਕੀਤੀਆਂ। ਕੋਏਟਜ਼ੀ ਨੇ 4 ਓਵਰਾਂ ਵਿੱਚ 32 ਦੌੜਾਂ ਦਿੱਤੀਆਂ।  

(For more Punjabi news apart from PBKS vs MI, IPL 2024: Mumbai won the match, restricted Punjab Kings to 183 runs in 19.1 overs, stay tuned to Rozana Spokesman)