Kettlebell World Championship : ਸੁਸ਼ਮਾ ਬਾਜਵਾ ਤੇ ਸੰਦੀਪ ਕੌਰ ਨੇ ਕਿਰਗਿਜ਼ਸਤਾਨ ’ਚ ਗੱਡੇ ਝੰਡੇ
Kettlebell World Championship : ਕੈਟਲਬੈੱਲ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤੇ ਸੋਨੇ-ਚਾਂਦੀ ਦੇ ਤਮਗ਼ੇ
Sushma Bajwa and Sandeep Kaur hoisted the flag in Kyrgyzstan Latest News in Punjabi : ਡੇਰਾਬੱਸੀ : ਸੁਸ਼ਮਾ ਬਾਜਵਾ ਤੇ ਸੰਦੀਪ ਕੌਰ ਨੇ ਕਿਰਗਿਜ਼ਸਤਾਨ ਵਿਖੇ ਹੋਈ ਕੈਟਲਬੈੱਲ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨੇ ਤੇ ਚਾਂਦੀ ਦੇ ਤਮਗ਼ੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕੈਟਲਬੈੱਲ ਵਿਸ਼ਵ ਚੈਂਪੀਅਨਸ਼ਿਪ ਵਿਚ ਵੈਟਰਨ ਮਹਿਲਾ ਵਰਗ ਵਿਚ ਖੇਡਦਿਆਂ ਦੋਵਾਂ ਨੇ ਵੱਖ-ਵੱਖ ਈਵੈਂਟਸ ਵਿਚ ਹਿੱਸਾ ਲੈਂਦੇ ਹੋਏ ਤਮਗ਼ੇ ਹਾਸਲ ਕੀਤੇ ਹਨ।
ਕਿਰਗਿਜ਼ਸਤਾਨ ਵਿਚ ਏਸ਼ੀਅਨ ਕੇਟਲਬੈੱਲ ਸਪੋਰਟ ਚੈਂਪੀਅਨਸ਼ਿਪ ਵਿਚ ਤਮਗ਼ੇ ਜਿੱਤਣਾ ਭਾਰਤ ਲਈ ਮਾਣ ਵਾਲੀ ਗੱਲ ਹੈ। ਜਾਣਕਾਰੀ ਅਨੁਸਾਰ ਕੇਟਲਬੈੱਲ ਭਾਰਤੀ ਟੀਮ ਇੰਟਰਨੈਸ਼ਨਲ ਯੂਨੀਅਨ ਆਫ਼ ਕੇਟਲਬੈੱਲ ਲਿਫ਼ਟਿੰਗ, ਜੋ ਕਿ ਵਰਤਮਾਨ ਵਿਚ 60 ਤੋਂ ਵੱਧ ਦੇਸ਼ਾਂ ਵਿਚ ਮੌਜੂਦ ਹੈ। 14 ਤੋਂ 18 ਮਈ ਤਕ ਬਿਸ਼ਕੇਕ, ਕਿਰਗਿਜ਼ਸਤਾਨ ਵਿਚ ਏਸ਼ੀਅਨ ਕੇਟਲਬੈੱਲ ਸਪੋਰਟ ਚੈਂਪੀਅਨਸ਼ਿਪ ਕਰਵਾਈ ਗਈ ਸੀ।
ਇਸ ਚੈਂਪੀਅਨਸ਼ਿਪ ਵਿਚ 7 ਦੇਸ਼ਾਂ ਦੇ 350 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਭਾਰਤੀ ਮਹਿਲਾ ਦਲ ਕੇਟਲਬੈੱਲ ਸਪੋਰਟ ਇੰਡੀਆ ਐਸੋਸੀਏਸ਼ਨ ਦੇ ਅਧੀਨ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਆਇਆ ਸੀ। ਕੇਟਲਬੈੱਲ ਭਾਰਤੀ ਟੀਮ ਨੇ ਵੱਕਾਰੀ ਏਸ਼ੀਅਨ ਕੇਟਲਬੈੱਲ ਸਪੋਰਟ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮਹਿਲਾ ਟੀਮ ਦੀ ਅਗਵਾਈ ਅੰਸ਼ੂ ਤਾਰਾਵਥ, ਅੰਤਰਰਾਸ਼ਟਰੀ ਕੋਚ ਵਲੋਂ ਕੀਤੀ ਗਈ। ਇਨ੍ਹਾਂ ਦੀ ਅਗਵਾਈ ਹੇਠ ਸੰਦੀਪ ਕੌਰ (ਵੈਟਰਨ ਮਹਿਲਾ) ਨੇ ਕੇਟਲਬੈੱਲ ਭਾਰ; 12 ਕਿਲੋਗ੍ਰਾਮ ਵਿਚ ਸੋਨ ਤਮਗ਼ਾ, ਵੰਦਿਤਾ ਵਰਮਾ ਨੇ ਕੇਟਲਬੈੱਲ ਭਾਰ 16 ਕਿਲੋਗ੍ਰਾਮ ਵਿਚ ਸੋਨ ਤਮਗ਼ਾ ਤੇ 16 ਪਲਸ 16 ਕਿਲੋਗ੍ਰਾਮ ਵਿਚ ਵੀ ਸੋਨ ਤਮਗ਼ਾ, ਸੁਸ਼ਮਾ ਬਾਜਵਾ ਨੇ (ਵੈਟਰਨ ਮਹਿਲਾ) ਕੇਟਲਬੈੱਲ ਭਾਰ ; 16 ਪਲਸ 16 ਕਿਲੋਗ੍ਰਾਮ ਵਿਚ ਸੋਨ ਤਮਗ਼ਾ ਤੇ ਕੇਟਲਬੈੱਲ ਭਾਰ 16 ਕਿਲੋਗ੍ਰਾਮ ਵਿਚ ਚਾਂਦੀ ਦਾ ਤਮਗ਼ਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
ਤਮਗ਼ੇ ਜਿੱਤਣ ’ਤੇ ਖਿਡਾਰੀਆਂ ਦੇ ਪਰਵਾਰਾਂ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸੁਸ਼ਮਾ ਬਾਜਵਾ ਜੋ ਕਿ ਅਪਣੇ ਪਤੀ ਲੈਫ਼ਟੀਨੈਂਟ ਕਰਨਲ ਪੀਐਸ ਬਾਜਵਾ ਨਾਲ ਡੇਰਾਬੱਸੀ ’ਚ ਰਹਿੰਦੇ ਹਨ, ਉੱਥੇ ਜਮ ਕੇ ਖ਼ੁਸ਼ੀ ਮਨਾਈ ਜਾ ਰਹੀ ਹੈ।