IPL-2025 ਆਈਪੀਐਲ ਪਲੇਆਫ਼ ਦਾ ਰਸਤਾ ਹੋਇਆ ਸਾਫ਼
IPL-2025 ਪੰਜਾਬ, ਗੁਜਰਾਤ ਤੇ ਬੰਗਲੌਰ ਨੇ ਕੀਤਾ ਕੁਆਲੀਫ਼ਾਈ
The path to IPL playoffs is clear Latest News in Punjabi : IPL-2025 ਅਪਣੇ ਲਗਭਗ ਅਪਣੇ ਆਖ਼ਰੀ ਪੜਾਅ ’ਤੇ ਪਹੁੰਚ ਗਿਆ। ਬੀਤੇ ਦਿਨ ਗੁਜਰਾਤ ਟਾਇਟਨਜ਼ ਦੀ ਦਿੱਲੀ ਕੈਪੀਟਲਜ਼ ’ਤੇ ਜਿੱਤ ਨਾਲ ਆਈਪੀਐਲ ਪਲੇਆਫ਼ ਲਈ ਤਿੰਨ ਟੀਮਾਂ ਨੇ ਕੁਆਲੀਫ਼ਾਈ ਕਰ ਲਿਆ ਹੈ।
ਬੀਤੇ ਦਿਨ ਤਿੰਨ ਟੀਮਾਂ ਦੇ ਕੁਆਲੀਫ਼ਾਈ ਕਰਨ ਨਾਲ IPL-2025 ਆਈਪੀਐਲ ਪਲੇਆਫ਼ ਦਾ ਰਸਤਾ ਲਗਭਗ ਸਾਫ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ, ਗੁਜਰਾਤ ਤੇ ਬੰਗਲੌਰ ਨੇ ਕੁਆਲੀਫ਼ਾਈ ਕਰ ਲਿਆ ਹੈ ਤੇ ਭਲਕੇ ਮੁੰਬਈ ਤੇ ਦਿੱਲੀ ਦੇ ਮੈਚ ਤੋਂ ਬਾਅਦ ਚੌਥੀ ਟੀਮ ਵੀ ਪਲੇਆਫ਼ ਲਈ ਕੁਆਲੀਫ਼ਾਈ ਕਰ ਲਵੇਗੀ। ਜਿਸ ਤੋਂ ਬਾਅਦ ਪਲੇਆਫ਼ ਦੀ ਜੰਗ ਸ਼ੁਰੂ ਹੋ ਜਾਵੇਗੀ।
IPL-2025 ਪੰਜਾਬ ਕਿੰਗਜ਼ ਲਈ ਰਿਹਾ ਖ਼ਾਸ :
IPL-2025 ਪੰਜਾਬ ਕਿੰਗਜ਼ ਲਈ ਖ਼ਾਸ ਰਿਹਾ ਕਿਉਂਕਿ ਨਵੇਂ ਕੋਚ ਤੇ ਨਵੇਂ ਕਪਤਾਨ ਨਾਲ ਉਤਰੀ ਪੰਜਾਬ ਕਿੰਗਜ਼ ਨੇ 2014 ਤੋਂ ਬਾਅਦ ਪਹਿਲੀ ਵਾਰ ਕੁਆਲੀਫ਼ਾਈ ਕੀਤਾ ਹੈ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਦੇ ਨਾਮ ਇਕ ਵੱਖਰਾ ਕੀਰਤੀਮਾਨ ਜੁੜ ਗਿਆ ਹੈ। ਸ਼੍ਰੇਅਸ ਅਈਅਰ ਨੇ ਆਈਪੀਐਲ ’ਚ ਬਤੌਰ ਕਪਤਾਨ 3 ਟੀਮਾਂ ਨੂੰ ਪਲੇਆਫ਼ ਵਿਚ ਪਹੁੰਚਾਇਆ ਹੈ। ਉਹ ਅਜਿਹਾ ਕਰਨ ਵਾਲੇ ਪਹਿਲੇ ਕਪਤਾਨ ਬਣ ਗਏ ਹਨ।
2019/2020: ਦਿੱਲੀ ਕੈਪੀਟਲਜ਼
2024: ਕੋਲਕਾਤਾ ਨਾਈਟ ਰਾਈਡਰਜ਼
2025: ਪੰਜਾਬ ਕਿੰਗਜ਼