ਸਟਾਰ ਐਥਲੀਟ ਨੀਰਜ ਚੋਪੜਾ ਨੇ ਕਾਇਮ ਕੀਤਾ ਇੱਕ ਹੋਰ ਰਿਕਾਰਡ, ਜਿੱਤਿਆ ਸੋਨ ਤਮਗ਼ਾ 

ਏਜੰਸੀ

ਖ਼ਬਰਾਂ, ਖੇਡਾਂ

ਫਿਨਲੈਂਡ 'ਚ ਹੋ ਰਹੀਆਂ Kuortane Games 'ਚ ਗੱਡੇ ਜਿੱਤ ਦੇ ਝੰਡੇ 

Neeraj Chopra

ਪਹਿਲੀ ਕੋਸ਼ਿਸ਼ ਵਿਚ ਹੀ  86.89 ਮੀਟਰ ਦੂਰ ਸੁੱਟਿਆ 'ਭਾਲਾ'
ਨਵੀਂ ਦਿੱਲੀ :
ਭਾਰਤ ਦੇ ਸਟਾਰ ਐਥਲੀਟ ਓਲੰਪਿਕ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਨੇ ਭਾਰਤ ਦੀ ਝੋਲੀ 'ਚ ਇਕ ਹੋਰ ਸੋਨ ਤਮਗ਼ਾ ਪਾ ਦਿੱਤਾ ਹੈ। ਟੋਕੀਓ ਓਲੰਪਿਕ 'ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਇਸ ਸਟਾਰ ਨੇ ਫਿਨਲੈਂਡ 'ਚ ਕੁਓਰਤਾਨੇ ਖੇਡਾਂ 'ਚ 86.89 ਮੀਟਰ ਦੀ ਥਰੋਅ ਨਾਲ ਸੋਨ ਤਮਗ਼ੇ 'ਤੇ ਆਪਣਾ ਨਾਂ ਲਿਖਵਾਇਆ। ਮੁਸ਼ਕਲ ਹਾਲਾਤ 'ਚ ਨੀਰਜ ਨੇ ਇਹ ਮੈਡਲ ਹਾਸਲ ਕਰਕੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਅਸਲ ਚੈਂਪੀਅਨ ਹਨ।

ਨੀਰਜ ਨੇ 2012 ਲੰਡਨ ਓਲੰਪਿਕ 'ਚ ਸੋਨ ਤਮਗ਼ਾ ਜਿੱਤਣ ਵਾਲੇ ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੌਰਨ ਵਾਲਕੋਟ ਨੂੰ ਹਰਾ ਕੇ ਇਹ ਤਮਗ਼ਾ ਜਿੱਤਿਆ। ਵਲਕਟ ਨੇ ਇੱਥੇ 86.64 ਮੀਟਰ ਦਾ ਸਰਵੋਤਮ ਥਰੋਅ ਕੀਤਾ। ਭਾਰਤ ਦੇ ਇਕ ਹੋਰ ਐਥਲੀਟ ਸੰਦੀਪ ਚੌਧਰੀ ਨੇ 60.35 ਮੀਟਰ ਥਰੋਅ ਕੀਤੀ ਪਰ ਉਹ ਤਮਗ਼ਾ ਨਹੀਂ ਜਿੱਤ ਸਕਿਆ ਅਤੇ ਉਸ ਨੂੰ ਅੱਠਵੇਂ ਸਥਾਨ ਨਾਲ ਹੀ ਗੁਜ਼ਾਰਾ ਕਰਨਾ ਪਿਆ।

ਨੀਰਜ ਨੇ ਪਹਿਲੀ ਕੋਸ਼ਿਸ਼ ਵਿੱਚ 86.69 ਮੀਟਰ ਦੀ ਦੂਰੀ ਤੱਕ ਭਾਲਾ ਸੁੱਟਿਆ। ਆਪਣੀ ਅਗਲੀ ਕੋਸ਼ਿਸ਼ ਵਿੱਚ, ਉਹ ਫਿਸਲ ਗਿਆ ਅਤੇ ਉਸਦੀ ਥਰੋਅ ਨੂੰ ਅਯੋਗ ਕਰਾਰ ਦਿੱਤਾ ਗਿਆ। ਇਸੇ ਦੂਰੀ ਦੇ ਜ਼ੋਰ 'ਤੇ ਉਸ ਨੇ ਇੱਥੇ ਸੋਨ ਤਮਗ਼ਾ ਜਿੱਤਿਆ, ਹਾਲਾਂਕਿ ਨੀਰਜ ਨੇ ਇਸ ਮਹੀਨੇ ਪਾਵੋ ਨੂਰਮੀ ਖੇਡਾਂ 'ਚ 89.30 ਮੀਟਰ ਤੱਕ ਭਾਲਾ ਸੁੱਟ ਕੇ ਰਾਸ਼ਟਰੀ ਰਿਕਾਰਡ ਬਣਾਇਆ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਰਿਕਾਰਡ ਬਣਾਉਣ ਤੋਂ ਬਾਅਦ ਵੀ ਨੀਰਜ ਨੂੰ ਚਾਂਦੀ ਦੇ ਤਮਗ਼ੇ ਨਾਲ ਹੀ ਸਬਰ ਕਰਨਾ ਪਿਆ।

ਦੱਸ ਦੇਈਏ ਕਿ ਖੇਡ ਦੌਰਾਨ ਪੈਂਦੇ ਮੀਂਹ ਕਾਰਨ ਨੀਰਜ ਨੂੰ ਭਾਲਾ ਸੁੱਟਣ 'ਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਮੈਦਾਨ 'ਤੇ ਕਾਫੀ ਪਾਣੀ ਸੀ ਅਤੇ ਪਾਣੀ ਨੂੰ ਸੰਤੁਲਿਤ ਕਰਨਾ ਆਸਾਨ ਨਹੀਂ ਸੀ, ਅਜਿਹੇ 'ਚ ਵੀ ਨੀਰਜ ਨੇ ਆਪਣਾ ਵਧੀਆ ਪ੍ਰਦਰਸ਼ਨ ਕੀਤਾ। ਜਦੋਂ ਉਹ ਤੀਜੀ ਕੋਸ਼ਿਸ਼ ਕਰਨ ਗਿਆ ਤਾਂ ਉਸਦਾ ਪੈਰ ਤਿਲਕ ਗਿਆ ਅਤੇ ਉਹ ਲਾਈਨ ਤੋਂ ਬਾਹਰ ਹੋ ਗਿਆ। ਨਿਯਮਾਂ ਮੁਤਾਬਕ ਉਸ ਦਾ ਥਰੋਅ ਜਾਇਜ਼ ਨਹੀਂ ਮੰਨਿਆ ਗਿਆ ਸੀ। ਚੰਗੀ ਗੱਲ ਇਹ ਹੈ ਕਿ ਸੁੱਟਦੇ ਸਮੇਂ ਫਿਸਲਣ ਕਾਰਨ ਉਸ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ।