ਭਾਰਤ ਬਣਿਆ ਇੰਟਰਕਾਂਟੀਨੇਂਟਲ ਕੱਪ 2023 ਚੈਂਪੀਅਨ, ਫੁੱਟਬਾਲ ਟੀਮ ਨੇ ਜਿੱਤਿਆ ਇੰਟਰਕਾਂਟੀਨੈਂਟਲ ਕੱਪ ਦਾ ਖ਼ਿਤਾਬ
2019 ਵਿਚ ਭਾਰਤ ਚੌਥੇ ਤੇ ਆਖ਼ਰੀ ਸਥਾਨ ’ਤੇ ਰਿਹਾ ਸੀ। ਤੇਜ਼ ਗਰਮੀ ਵਾਲੇ ਹਾਲਾਤ ਵਿਚ ਟੀਮਾਂ ਨੂੰ ਦੋ ਵਾਰ ਕੂਲਿੰਗ ਬ੍ਰੇਕ ਲੈਣੀ ਪਈ।
ਭੁਬਨੇਸ਼ਵਰ - ਕਪਤਾਨ ਸੁਨੀਲ ਛੇਤਰੀ ਤੇ ਲੱਲੀਂਜੁਆਲਾ ਛਾਂਗਤੇ ਦੇ ਗੋਲਾਂ ਦੇ ਦਮ 'ਤੇ ਭਾਰਤ ਨੇ ਇੰਟਰਕਾਂਟੀਨੈਂਟਲ ਕੱਪ ਦਾ ਚੈਂਪੀਅਨ ਬਣ ਗਿਆ ਹੈ ਭਾਰਤ ਨੇ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ਵਿਚ ਲਿਬਨਾਨ ਨੂੰ 2-0 ਨਾਲ ਹਰਾ ਕੇ ਇੰਟਰਕਾਂਟੀਨੈਂਟਲ ਕੱਪ ਟਰਾਫੀ ਜਿੱਤੀ। ਭਾਰਤ ਨੇ ਦੂਜੀ ਵਾਰ ਇਹ ਖ਼ਿਤਾਬ ਜਿੱਤਿਆ ਹੈ। 2018 ਵਿਚ ਭਾਰਤ ਨੇ ਉਦਘਾਟਨੀ ਟੂਰਨਾਮੈਂਟ ਵਿਚ ਕੀਨੀਆ ਨੂੰ ਹਰਾ ਕੇ ਟਰਾਫੀ ਜਿੱਤੀ ਸੀ। 2019 ਵਿਚ ਭਾਰਤ ਚੌਥੇ ਤੇ ਆਖ਼ਰੀ ਸਥਾਨ ’ਤੇ ਰਿਹਾ ਸੀ। ਤੇਜ਼ ਗਰਮੀ ਵਾਲੇ ਹਾਲਾਤ ਵਿਚ ਟੀਮਾਂ ਨੂੰ ਦੋ ਵਾਰ ਕੂਲਿੰਗ ਬ੍ਰੇਕ ਲੈਣੀ ਪਈ।
ਇਸ ਮੁਕਾਬਲੇ ਦੇ ਪਹਿਲੇ ਅੱਧ ਵਿਚ ਭਾਰਤ ਨੇ 58 ਫ਼ੀਸਦੀ ਗੇਂਦ ਆਪਣੇ ਕਬਜ਼ੇ 'ਚ ਰੱਖੀ ਪਰ ਲਿਬਨਾਨ ਨੇ ਸੱਤ ਸ਼ਾਟ ਲਾਏ ਜਦਕਿ ਦੂਜਾ ਅੱਧ ਸ਼ੁਰੂ ਹੋਣ ਤੋਂ ਬਾਅਦ ਖੇਡ ਬਦਲੀ। ਸਰਗਰਮ ਖਿਡਾਰੀਆਂ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਦੇ ਮਾਮਲੇ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ 'ਚ ਵਿਚ ਤੀਜੇ ਸਥਾਨ 'ਤੇ ਕਾਬਜ ਛੇਤਰੀ ਨੇ ਪਹਿਲਾ ਅੱਧ ਗੋਲਰਹਿਤ ਡਰਾਅ ਰਹਿਣ ਤੋਂ ਬਾਅਦ ਮੈਚ ਦੇ 46ਵੇਂ ਮਿੰਟ ਵਿਚ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ 87ਵਾਂ ਗੋਲ ਕੀਤਾ। ਕਲਿੰਗਾ ਸਟੇਡੀਅਮ 'ਚ ਭਾਰਤ ਨੇ 66ਵੇਂ ਮਿੰਟ ਵਿਚ ਆਪਣੀ ਬੜ੍ਹਤ ਨੂੰ ਦੁੱਗਣਾ ਕੀਤਾ ਜਦ ਛਾਂਗਤੇ ਨੇ ਸ਼ਾਨਦਾਰ ਗੋਲ ਕਰਦੇ ਹੋਏ ਵਿਰੋਧੀ ਟੀਮ ਨੂੰ ਹੈਰਾਨ ਕਰ ਦਿੱਤਾ।