ਅਸ਼ਵਿਨ ਜਾਂ ਜਡੇਜਾ ਨੂੰ ਨੰਬਰ ਚਾਰ 'ਤੇ ਦਿਤੀ ਜਾ ਸਕਦੀ ਹੈ ਬੱਲੇਬਾਜ਼ੀ ਦੀ ਜ਼ਿੰਮੇਵਾਰੀ: ਗੌਤਮ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਤਰੀ ਕ੍ਰਿਕਟ ਟੀਮ ਇਸ ਸਮੇਂ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਟੀਮ ਸਾਰੇ ਵਿਭਾਗਾਂ 'ਚ ਸ਼ਾਨਦਾਰ ਖੇਡ ਰਹੀ ਹੈ। ਸੱਭ ਕੁਝ ਚੰਗਾ ਚੱਲ ਰਿਹਾ ਹੈ ਪਰ ਨੰਬਰ...

Gautam Gambhir

ਨਵੀਂ ਦਿੱਲੀ: ਭਾਤਰੀ ਕ੍ਰਿਕਟ ਟੀਮ ਇਸ ਸਮੇਂ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਟੀਮ ਸਾਰੇ ਵਿਭਾਗਾਂ 'ਚ ਸ਼ਾਨਦਾਰ ਖੇਡ ਰਹੀ ਹੈ। ਸੱਭ ਕੁਝ ਚੰਗਾ ਚੱਲ ਰਿਹਾ ਹੈ ਪਰ ਨੰਬਰ 4 ਦੀ ਸਮਸਿਆ ਅਜੇ ਵੀ ਭਾਰਤ ਲਈ ਬਣੀ ਹੋਈ ਹੈ। ਉਥੇ ਹੀ ਦਿੱਗਜ ਕ੍ਰਿਕਟਰ ਗੌਤਮ ਗੰਭੀਰ ਨੇ ਇਕ ਬਿਆਨ ਦੇ ਕੇ ਸੱਭ ਨੂੰ ਹੈਰਾਨ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੰਬਰ ਚਾਰ 'ਤੇ ਰਵੀਚੰਦਰਨ ਅਸ਼ਵਿਨ ਜਾਂ ਰਵਿੰਦਰ ਜਡੇਜਾ ਨੂੰ ਅਜ਼ਮਾ ਸਕਦੀ ਹੈ।

ਗੌਤਮ ਨੇ ਕਿਹਾ ਕਿ ਜੇਕਰ ਨੰਬਰ 4 ਦੀ ਜ਼ਿੰਮੇਵਾਰੀ ਦਿਤੀ ਜਾਂਦੀ ਹੈ ਤਾਂ ਮੈਂ ਰਵੀਚੰਦਰਨ ਅਸ਼ਵਿਨ ਦਾ ਸਮਰਥਨ ਕਰਾਂਗਾ ਅਤੇ ਹਾਰਦਿਕ ਪਾਂਡਿਆ ਨੂੰ ਨੰਬਰ 6 'ਤੇ ਬੱਲੇਬਾਜ਼ੀ ਕਰਦਿਆਂ ਦੇਖਣਾ ਚਾਹਾਂਗਾ। ਅਸ਼ਵਿਨ ਨੰਬਰ 7 ਅਤੇ 4 ਦੋਵੇਂ ਥਾਵਾਂ 'ਤੇ ਬੱਲੇਬਾਜ਼ੀ ਕਰ ਸਕਦਾ ਹੈ। ਉਸ ਸਥਿਤੀ 'ਚ ਕੇ.ਐਲ. ਰਾਹੁਲ ਨੰਬਰ 5, ਧੋਨੀ ਨੰਬਰ 6 ਅਤੇ ਹਾਰਦਿਕ ਨੰਬਰ 7 'ਤੇ ਬੱਲੇਬਾਜ਼ੀ ਕਰ ਸਕਦੇ ਹਨ। 

ਗੰਭੀਰ ਨੇ ਕਿਹਾ ਕਿ ਅਸ਼ਵਿਨ, ਕੁਲਦੀਪ ਅਤੇ ਚਹਿਲ ਦੇ ਰੂਪ 'ਚ ਭਾਰਤ ਕੋਲ ਤਿੰਨ ਚੰਗੇ ਸਪਿਨਰ ਵੀ ਹੋ ਜਾਣਗੇ। ਇਸ ਲਈ ਅਸ਼ਵਿਨ ਜਾਂ ਜਡੇਜਾ 'ਚੋਂ ਕਿਸੇ ਇਕ ਨੂੰ ਨੰਬਰ 4 'ਤੇ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਦਿਤੀ ਜਾ ਸਕਦੀ ਹੈ। ਗੰਭੀਰ ਨੇ ਕਿਹਾ ਕਿ ਜੋ ਨੰਬਰ 4 'ਤੇ ਬੱਲੇਬਾਜ਼ੀ ਕਰੇਗਾ, ਉਹ ਤੁਹਾਨੂੰ 60 ਜਾਂ 70 ਗੇਂਦਾਂ 'ਤੇ ਸੈਂਕੜਾ ਬਣਾ ਕੇ ਨਹੀਂ ਦੇਵੇਗਾ ਪਰ ਉਸ ਦੀਆਂ 30-40 ਤੇਜ ਬਣਾਈਆਂ ਦੌੜਾਂ ਦਾ ਅਗਲੇ ਬੱਲੇਬਾਜ਼ ਫ਼ਾਇਦਾ ਉਠਾ ਸਕਦੇ ਹਨ।   (ਏਜੰਸੀ)