ਏਸ਼ੀਆਈ ਖੇਡਾਂ ਦਾ ਸ਼ਾਨਦਾਰ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜਕਾਰਤਾ ਏਸ਼ੀਅਨ ਖੇਡਾਂ 2018 ਦੀ ਸ਼ੁਰੂਆਤ ਹੋ ਰਹੀ ਹੈ। ਇਸ ਟੂਰਨਾਮੈਂਟ ਦੇ 18ਵੇਂ ਪੜਾਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਕਾਰਤਾ

The grand opening of the Asian Games

ਜਕਾਰਤਾ, ਜਕਾਰਤਾ ਏਸ਼ੀਅਨ ਖੇਡਾਂ 2018 ਦੀ ਸ਼ੁਰੂਆਤ ਹੋ ਰਹੀ ਹੈ। ਇਸ ਟੂਰਨਾਮੈਂਟ ਦੇ 18ਵੇਂ ਪੜਾਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਕਾਰਤਾ ਦੇ ਗਿਲੋਰਾ ਬੰਗ ਕਾਰਨੋ ਸਟੇਡੀਅਮ 'ਚ ਉਦਘਾਟਨੀ ਸਮਾਗਮ ਦਾ ਰੰਗਾਰੰਗ ਆਯੋਜਨ ਕੀਤਾ ਗਿਆ। ਇਸ ਸਮਾਗਮ 'ਚ ਪ੍ਰਸਿੱਧ ਇੰਡੋਨੇਸ਼ੀਆਈ ਗਾਇਕ ਅੰਗੀਨ ਨਾਲ ਰਾਇਸਾ, ਤੁਲੁਸ, ਈਦੋ ਕੋਂਡੋਲਾਜਿਟ, ਪੁਤਰੀ ਅਯੂ, ਫ਼ਾਤਿਨ, ਜੀਏਸੀ, ਕਾਮਸੇਨ ਅਤੇ ਵਾਯਾ ਵੇਲੇਨ ਨੇ ਪੇਸ਼ਕਾਰੀਆਂ ਦਿਤੀਆਂ। ਸਟੇਜ ਦੀ ਲੰਬਾਈ 120 ਮੀਟਰ, ਚੌੜਾਈ 30 ਮੀਟਰ ਅਤੇ ਉਚਾਈ 6 ਮੀਟਰ ਰੱਖੀ ਗਈ ਸੀ ਅਤੇ ਇਸ ਦੇ ਪਿਛਲੇ ਪਾਸੇ ਇਕ ਲੰਬਾ ਪਹਾੜ ਬਣਾਇਆ ਗਿਆ ਸੀ।

ਨਾਲ ਹੀ ਇਸ 'ਚ ਇੰਡੋਨੇਸ਼ੀਆ ਦੇ ਖ਼ੂਬਸੂਰਤ ਪੌਦੇ ਅਤੇ ਫੁੱਲ ਲਗਾਏ ਗਏ ਸਨ। ਸਮਾਗਮ ਦੌਰਾਨ ਸੱਭ ਤੋਂ ਪਹਿਲਾਂ ਸੱਭ ਦੇਸ਼ਾਂ ਦੇ ਐਥਲੀਆਂ ਦੀ ਪਰੇਡ ਹੋਈ। ਭਾਰਤੀ ਖਿਡਾਰੀਆਂ ਦੀ ਅਗਵਾਈ ਇਸ ਦੌਰਾਨ ਨੀਰਜ ਚੋਪੜਾ ਨੇ ਕੀਤੀ। ਸਾਰੇ ਦੇਸ਼ਾਂ ਦੀ ਪਰੇਡ ਤੋਂ ਬਾਅਦ ਵਾਯਾ ਵੇਲੇਨ ਨੇ ਅਪਣੇ ਗੀਤਾਂ ਨਾਲ ਸਟੇਡੀਅਮ 'ਚ ਬੈਠੇ ਲੋਕਾਂ 'ਚ ਝੂਮਣ ਲਗਾ ਦਿਤਾ ਅਤੇ ਉਪਰੰਤ ਇਕ ਤੋਂ ਬਾਅਤ ਇਕ ਪੇਸ਼ਕਾਰੀ ਦੇਖਣ ਨੂੰ ਮਿਲੀ।