IPL 2020 ਦੀ ਪਹਿਲੀ ਟੱਕਰ ਅੱਜ, ਪਹਿਲਾਂ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ 'ਚ  

ਏਜੰਸੀ

ਖ਼ਬਰਾਂ, ਖੇਡਾਂ

ਮੈਚ ਅੱਜ ਅਬੂ ਧਾਬੀ ਦੇ ਸ਼ੇਖ ਜ਼ਾਯੇਦ ਸਟੇਡੀਅਮ ਵਿਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।

IPL 2020 starts from Today

ਨਵੀਂ ਦਿੱਲੀ - ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਆਈਪੀਐਲ ਦਾ 13 ਵਾਂ ਸੀਜ਼ਨ ਅੱਜ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਸ਼ੁਰੂ ਹੋ ਰਿਹਾ ਹੈ। ਆਈਪੀਐਲ ਦੇ ਇਤਿਹਾਸ ਦੀਆਂ ਦੋ ਸਫਲ ਟੀਮਾਂ - ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਅੱਜ ਪਹਿਲੇ ਮੈਚ ਵਿਚ ਇੱਕ ਦੂਸਰੇ ਦਾ ਸਾਹਮਣਾ ਕਰਨਗੀਆਂ। ਬੇਸ਼ੱਕ ਦੋਵੇਂ ਟੀਮਾਂ ਲੀਗ ਲਈ ਇੱਕ ਜੇਤੂ ਸ਼ੁਰੂਆਤ ਚਾਹੁਣਗੀਆਂ ਪਰ ਰਾਸਤਾ ਸੌਖਾ ਨਹੀਂ ਹੋਵੇਗਾ। 

ਮੈਚ ਅੱਜ ਅਬੂ ਧਾਬੀ ਦੇ ਸ਼ੇਖ ਜ਼ਾਯੇਦ ਸਟੇਡੀਅਮ ਵਿਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਯੂਏਈ ਉਹ ਜਗ੍ਹਾ ਹੈ ਜਿਥੇ ਬਹੁਤ ਸਾਰੇ ਖਿਡਾਰੀ ਅਜੇ ਤੱਕ ਨਹੀਂ ਖੇਡੇ ਹਨ ਅਤੇ ਪਹਿਲੀ ਵਾਰ ਉਥੇ ਦੀਆਂ ਪਿੱਚਾਂ 'ਤੇ ਕਿਸਮਤ ਅਜ਼ਮਾਉਣਗੇ। ਆਈਪੀਐਲ ਦੇ ਇਤਿਹਾਸ ਵਿਚ ਇਹ ਦੂਜਾ ਮੌਕਾ ਹੈ ਜਦੋਂ ਪੂਰਾ ਆਈਪੀਐਲ ਭਾਰਤ ਤੋਂ ਬਾਹਰ ਆੋਜਿਤ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ 2009 ਵਿਚ, ਲੋਕ ਸਭਾ ਚੋਣਾਂ ਦੇ ਕਾਰਨ ਦੱਖਣੀ ਅਫਰੀਕਾ ਵਿਚ ਆਈਪੀਐਲ ਦਾ ਆਯੋਜਨ ਕੀਤਾ ਗਿਆ ਸੀ। ਸਾਲ 2014 ਵਿਚ ਉਸੇ ਸਮੇਂ ਆਈਪੀਐਲ ਦਾ ਪਹਿਲਾ ਅੱਧ ਸੰਯੁਕਤ ਅਰਬ ਅਮੀਰਾਤ ਵਿਚ ਖੇਡਿਆ ਗਿਆ ਸੀ ਅਤੇ ਇਸਦਾ ਕਾਰਨ ਲੋਕ ਸਭਾ ਚੋਣਾਂ ਸਨ। ਵੈਸੇ ਤਾਂ ਆਈਪੀਐਲ 29 ਮਾਰਚ ਤੋਂ ਭਾਰਤ ਵਿਚ ਆਯੋਜਿਤ ਕੀਤਾ ਜਾਣਾ ਸੀ ਪਰ ਕੋਵਿਡ -19 ਕਾਰਨ ਮੁਲਤਵੀ ਕਰ ਕਰ ਦਿੱਤਾ ਗਿਆ ਸੀ।

ਬੀਸੀਸੀਆਈ ਟੀ -20 ਵਿਸ਼ਵ ਕੱਪ ਦੇ ਮੁਲਤਵੀ ਹੋਣ ਤੋਂ ਬਾਅਦ ਇਸ ਦੇ ਲਈ ਇਕ ਵਿੰਡੋ ਕੱਢਣ ਵਿਚ ਸਫ਼ਲ ਰਹੀ ਅਤੇ ਹੁਣ ਆਈਪੀਐਲ ਸੰਯੁਕਤ ਅਰਬ ਅਮੀਰਾਤ ਦੇ ਤਿੰਨ ਸ਼ਹਿਰਾਂ, ਅਬੂ ਧਾਬੀ, ਦੁਬਈ, ਸ਼ਾਰਜਾਹ ਵਿਚ ਕੇਡਿਆ ਜਾਵੇਗਾ। ਹਾਲਾਂਕਿ, ਕੋਵਿਡ -19 ਕਾਰਨ, ਇਸ ਵਾਰ ਆਈਪੀਐਲ ਬਿਨ੍ਹਾਂ ਦਰਸ਼ਕਾਂ ਦੇ ਖਾਲੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਦਰਸ਼ਕ ਹਮੇਸ਼ਾਂ ਆਈਪੀਐਲ ਦਾ ਸਭ ਤੋਂ ਮਹੱਤਵਪੂਰਣ ਲਿੰਕ ਰਹੇ ਹਨ ਅਤੇ ਅਜਿਹੀ ਸਥਿਤੀ ਵਿਚ ਆਈਪੀਐਲ ਖੇਡਣਾ ਅਤੇ ਟੀਵੀ ਤੇ ਵੇਖਣਾ ਥੋੜਾ ਅਜੀਬ ਹੋਵੇਗਾ। ਹਾਲਾਂਕਿ ਇਹ ਟੀਵੀ 'ਤੇ ਕਰੋੜਾਂ ਲੋਕਾਂ ਦੁਆਰਾ ਵੇਖਣ ਦੀ ਉਮੀਦ ਹੈ।