IPL 2020 ਵਿਚ ਚੇੱਨਈ ਸੁਪਰ ਕਿੰਗ ਦੀ ਟੀਮ ਨੂੰ ਲੱਗਿਆ ਇਕ ਹੋਰ ਵੱਡਾ ਝਟਕਾ

ਏਜੰਸੀ

ਖ਼ਬਰਾਂ, ਖੇਡਾਂ

ਚੇੱਨਈ ਸੁਪਰ ਕਿੰਗ ਦਾ ਇਕ ਹੋਰ ਸਟਾਰ ਪਲੇਅਰ ਅਤੇ ਟੀਮ ਦੇ ਬੇਹਤਰੀਨ ਆਲ -ਰਾਉਂਡਰ ਦਵੇਨ ਬ੍ਰਾਵੋ ਜਖ਼ਮੀ

Dwayne Bravo

ਨਵੀਂ ਦਿੱਲੀ - ਚੇੱਨਈ ਸੁਪਰ ਕਿੰਗ ਦੀ ਟੀਮ IPL 2020 ਦੇ ਸ਼ੁਰੂਆਤੀ ਦਿਨਾਂ ਤੋਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਟੀਮ ਦੇ ਸਟਾਰ ਪਲੇਅਰ ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਘਰੇਲੂ ਕਾਰਨਾਂ ਕਰਕੇ ਟੂਰਨਾਮੈਂਟ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ।

ਬੀਤੀਂ ਰਾਤ ਦਿੱਲੀ ਕੈਪੀਟਲ ਨਾਲ ਹੋਏ ਮੁਕਾਬਲੇ ਵਿਚ ਧੋਨੀ ਦੀ ਟੀਮ ਦੇ ਇਕ ਹੋਰ ਸਟਾਰ ਪਲੇਅਰ ਅਤੇ ਟੀਮ ਦੇ ਬੇਹਤਰੀਨ ਆਲ -ਰਾਉਂਡਰ ਦਵੇਨ ਬ੍ਰਾਵੋ ਜਖ਼ਮੀ ਹੋ ਗਿਆ। ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਟ ਗੰਭੀਰ ਹੋ ਸਕਦੀ ਹੈ ਅਤੇ ਬ੍ਰਾਵੋ ਦਾ ਟੂਰਨਾਮੈਂਟ ਦੇ ਬਾਕੀ ਰਹਿੰਦੇ ਮੈਚਾਂ ਵਿਚ ਖੇਡਣਾ ਮੁਸ਼ਕਿਲ ਹੋ ਜਾਵੇਗਾ। ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰਿਪਲੇਸਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

 ਚੇੱਨਈ ਟੀਮ ਦੇ ਸੀ.ਈ.ਓ ਕਾਸ਼ੀ ਵਿਸ਼ਵਾਨਾਥ ਨੇ ਆਪਣੇ ਬਿਆਨ ਵਿਚ ਕਿਹਾ? 
 ਓਹਨਾ ਕਿਹਾ ਕਿ ਕਿਸੇ ਵੀ ਖਿਡਾਰੀ ਦਾ ਇਸ ਮੌਕੇ ਟੀਮ ਨਾਲ ਜੁੜਨਾ ਮੁਸ਼ਕਿਲ ਹੈ ਜਿਸ ਦਾ ਕਾਰਨ ਓਹਨਾਂ ਨੇ QUARANTINE ਪੀਰੀਅਡ ਨੂੰ ਦਸਿਆ | ਬ੍ਰਾਵੋ ਦੀ ਚੋਟ ਗੰਭੀਰ ਹੋਣ ਦਾ ਅੰਦਾਜ਼ਾ ਉਸ ਸਮੇਂ ਲੱਗਿਆ ਜਦੋਂ ਦਿੱਲੀ ਕੈਪੀਟਲ ਖਿਲਾਫ਼ ਮੁਕਾਬਲੇ ਵਿਚ ਧੋਨੀ ਵੱਲੋਂ ਓਹਨਾਂ ਤੋਂ ਪਾਰੀ ਦਾ ਆਖਰੀ ਓਵਰ ਨਾ ਕਰਵਾਇਆ ਗਿਆ। ਚੇੱਨਈ ਦੀ ਟੀਮ ਜੇ ਬ੍ਰਾਵੋ ਦੇ ਬਦਲ ਵਿਚ ਕੋਈ ਵੀ ਪਲੇਅਰ ਲੈਣਾ ਚਾਹੁੰਦੀ ਹੈ ਤਾਂ 25 ਅਕਤੂਬਰ ਤੱਕ ਟੀਮ ਵਿਚ ਸ਼ਾਮਿਲ ਹੋ ਸਕਦਾ ਹੈ।