ਰੋਹਿਤ ਸ਼ਰਮਾ ਨੂੰ ਹਾਈਵੇ 'ਤੇ 200 ਦੀ ਰਫ਼ਤਾਰ ਨਾਲ ਕਾਰ ਚਲਾਉਣੀ ਪਈ ਮਹਿੰਗੀ, ਹੋਏ ਤਿੰਨ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰੋਹਿਤ ਦੀ ਹਰਕਤ ਤੋਂ ਪ੍ਰਸ਼ੰਸਕ ਹਨ ਨਾਰਾਜ਼

photo

 

ਨਵੀਂ ਦਿੱਲੀ : ਮੁੰਬਈ-ਪੁਣੇ ਐਕਸਪ੍ਰੈਸਵੇਅ ਰੂਟ ਨੂੰ ਲੈ ਕੇ, ਰੋਹਿਤ ਨੇ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਨਾਲ ਆਪਣੇ ਲੈਂਬੋਰਗਿਨੀ ਉਰਸ ਨੂੰ ਚਲਾਇਆ। ਜਿਸ ਕਾਰਨ ਉਸ ਦੀ ਕਾਰ ਦੇ 1-2 ਨਹੀਂ ਸਗੋਂ 3 ਚਲਾਨ ਕੀਤੇ ਗਏ। ਤੇਜ਼ ਰਫਤਾਰ ਅਤੇ ਨਿਯਮ ਤੋੜਨ ਕਾਰਨ ਰੋਹਿਤ ਸ਼ਰਮਾ ਦੀ ਕਾਰ ਦੀ ਨੰਬਰ ਪਲੇਟ 'ਤੇ ਤਿੰਨ ਵਾਰ ਆਨਲਾਈਨ ਟ੍ਰੈਫਿਕ ਚਲਾਨ ਕੱਟੇ ਗਏ।

ਇਹ ਵੀ ਪੜ੍ਹੋ: ਸਿਹਤ ਲਈ ਬਹੁਤ ਲਾਭਕਾਰੀ ਹੈ ਬ੍ਰੋਕਲੀ

ਵਿਸ਼ਵ ਕੱਪ 2023 ਦਾ ਅਗਲਾ ਮੈਚ ਅੱਜ ਯਾਨੀ 19 ਅਕਤੂਬਰ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ ਵਿਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਚੁੱਕੀ ਹੈ। ਜਿਸ ਕਾਰਨ ਉਹ ਮੁਸੀਬਤ ਵਿਚ ਫਸੇ ਨਜ਼ਰ ਆ ਰਹੇ ਹਨ। ਪੁਣੇ ਮਿਰਰ ਦੇ ਅਨੁਸਾਰ, ਰੋਹਿਤ ਨੇ ਮੁੰਬਈ-ਪੁਣੇ ਐਕਸਪ੍ਰੈਸਵੇਅ ਰੂਟ ਨੂੰ ਲੈਂਦੇ ਹੋਏ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਨਾਲ ਆਪਣੀ ਲੈਂਬੋਰਗਿਨੀ ਉਰਸ ਨੂੰ ਚਲਾਇਆ। ਜਿਸ ਕਾਰਨ ਉਸ ਦੀ ਕਾਰ ਦੇ 1-2 ਨਹੀਂ ਸਗੋਂ 3 ਚਲਾਨ ਕੀਤੇ ਗਏ। ਤੇਜ਼ ਰਫਤਾਰ ਅਤੇ ਨਿਯਮ ਤੋੜਨ ਕਾਰਨ ਰੋਹਿਤ ਸ਼ਰਮਾ ਦੀ ਕਾਰ ਦੀ ਨੰਬਰ ਪਲੇਟ 'ਤੇ ਤਿੰਨ ਵਾਰ ਆਨਲਾਈਨ ਟ੍ਰੈਫਿਕ ਚਲਾਨ ਕੱਟੇ ਗਏ। ਇਸ ਐਕਸਪ੍ਰੈੱਸ ਵੇਅ 'ਤੇ ਸਪੀਡ ਲਿਮਟ 100 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਰੋਹਿਤ ਦੀ ਕਾਰ ਦੀ ਸਪੀਡ ਇਸ ਤੋਂ ਦੁੱਗਣੀ ਸੀ।

ਇਹ ਵੀ ਪੜ੍ਹੋ: ਪਟਿਆਲਾ 'ਚ ਸਵੇਰ ਦੀ ਸੈਰ ਕਰਨ ਗਏ ਸੇਵਾ ਮੁਕਤ ਬੈਂਕ ਮੈਨੇਜਰ ਦਾ ਕਤਲ

ਟ੍ਰੈਫਿਕ ਅਧਿਕਾਰੀਆਂ ਦੇ ਅਨੁਸਾਰ, ਉਸ ਨੇ ਆਪਣੀ ਕਾਰ ਦੀ ਰਫ਼ਤਾਰ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਅਤੇ ਕਈ ਵਾਰ 215 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਵਧਾ ਦਿੱਤੀ। ਟਰੈਫਿਕ ਵਿਭਾਗ ਦੇ ਇਕ ਸੂਤਰ ਨੇ ਕਿਹਾ, 'ਰੋਹਿਤ ਸ਼ਰਮਾ ਦਾ ਵਿਸ਼ਵ ਕੱਪ ਦੌਰਾਨ ਹਾਈਵੇਅ 'ਤੇ ਗੱਡੀ ਚਲਾਉਣਾ ਠੀਕ ਨਹੀਂ ਹੈ। ਉਸ ਨੂੰ ਟੀਮ ਨਾਲ ਬੱਸ ਵਿੱਚ ਸਫ਼ਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਨਾਲ ਪੁਲਿਸ ਦੀ ਗੱਡੀ ਹੋਣੀ ਚਾਹੀਦੀ ਹੈ।
ਰੋਹਿਤ ਦੀ ਇਸ ਹਰਕਤ ਤੋਂ ਪ੍ਰਸ਼ੰਸਕ ਵੀ ਨਾਰਾਜ਼ ਹਨ। ਪ੍ਰਸ਼ੰਸਕ ਚਲਾਨ ਨਾਲੋਂ ਉਸ ਦੀ ਲਾਪਰਵਾਹੀ ਤੋਂ ਜ਼ਿਆਦਾ ਚਿੰਤਤ ਹਨ। ਪਿਛਲੇ ਸਾਲ ਦਸੰਬਰ 'ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਅਜਿਹਾ ਹੀ ਕੁਝ ਕੀਤਾ ਸੀ। ਉਹ ਕਾਰ ਰਾਹੀਂ ਦਿੱਲੀ ਤੋਂ ਆਪਣੇ ਘਰ ਰੁੜਕੀ ਲਈ ਰਵਾਨਾ ਹੋਇਆ ਸੀ ਅਤੇ ਫਿਰ ਤੇਜ਼ ਰਫਤਾਰ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਉਦੋਂ ਤੋਂ ਪੰਤ ਭਾਰਤੀ ਟੀਮ 'ਚ ਵਾਪਸੀ ਨਹੀਂ ਕਰ ਸਕੇ ਹਨ।