LIVE IND Vs AUS World Cup Final: ਗਿੱਲ ਰੋਹਿਤ ਤੋਂ ਬਾਅਦ ਸ਼੍ਰੇਆਸ ਵੀ ਆਊਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

LIVE IND Vs AUS World Cup Final: ਭਾਰਤ ਦਾ ਸਕੋਰ 81/3

Shreyas Iyer out after scoring 4 runs

Shreyas Iyer out after scoring 4 runs: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 12 ਓਵਰਾਂ 'ਚ 3 ਵਿਕਟਾਂ 'ਤੇ 87 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਕਰੀਜ਼ 'ਤੇ ਹਨ।
ਸ਼੍ਰੇਅਸ ਅਈਅਰ 4 ਦੌੜਾਂ ਬਣਾ ਕੇ ਆਊਟ ਹੋਏ। ਕਪਤਾਨ ਪੈਟ ਕਮਿੰਸ ਨੇ ਉਸ ਨੂੰ ਜੋਸ਼ ਇੰਗਲਿਸ ਹੱਥੋਂ ਕੈਚ ਕਰਵਾਇਆ।

ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ 47 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਗਲੇਨ ਮੈਕਸਵੈੱਲ ਨੇ ਟ੍ਰੈਵਿਸ ਹੈੱਡ ਦੇ ਹੱਥੋਂ ਕੈਚ ਕਰਵਾਇਆ। ਰੋਹਿਤ ਲਗਾਤਾਰ ਦੂਜੇ ਮੈਚ 'ਚ 47 ਦੇ ਸਕੋਰ 'ਤੇ ਆਊਟ ਹੋਏ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 4 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਐਡਮ ਜ਼ੈਂਪਾ ਦੇ ਹੱਥੋਂ ਮਿਸ਼ੇਲ ਸਟਾਰਕ ਨੇ ਕੈਚ ਕਰਵਾਇਆ। ਸਟਾਰਕ ਨੇ ਤੀਜੀ ਵਾਰ ਗਿੱਲ ਨੂੰ ਆਊਟ ਕੀਤਾ ਹੈ।