Virat Kohli News: ਜਲਦ ਪਰਿਵਾਰ ਨਾਲ ਲੰਡਨ 'ਚ ਵਸਣਗੇ ਵਿਰਾਟ ਕੋਹਲੀ, ਕੋਚ ਰਾਜਕੁਮਾਰ ਸ਼ਰਮਾ ਨੇ ਕੀਤੀ ਪੁਸ਼ਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਫਿਲਹਾਲ ਵਿਰਾਟ ਕੋਹਲੀ ਆਸਟ੍ਰੇਲੀਆ 'ਚ ਬਾਰਡਰ-ਗਾਵਸਕਰ ਸੀਰੀਜ਼ ਖੇਡ ਰਹੇ ਹਨ, ਜਿੱਥੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਵੀ ਉਨ੍ਹਾਂ ਦੇ ਨਾਲ ਹੈ।

Virat Kohli and Anushka sharma News

Virat Kohli and Anushka sharma News: ਹੁਣ ਤੱਕ ਵਿਰਾਟ ਕੋਹਲੀ ਹਰ ਵੱਡੇ ਟੂਰਨਾਮੈਂਟ ਅਤੇ ਸੀਰੀਜ਼ ਤੋਂ ਬਾਅਦ ਲੰਡਨ 'ਚ ਸਮਾਂ ਬਿਤਾਉਣ ਜਾਂਦੇ ਸਨ। ਪਰ, ਹੁਣ ਉਹ ਆਪਣੇ ਪਰਿਵਾਰ ਸਮੇਤ ਭਾਰਤ ਛੱਡ ਕੇ ਉੱਥੇ ਹੀ ਵਸਣ ਵਾਲੇ ਹਨ। ਇਹ ਬਹੁਤ ਜਲਦੀ ਹੋਣ ਵਾਲਾ ਹੈ, ਜਿਸ ਬਾਰੇ ਵਿਰਾਟ ਕੋਹਲੀ ਦੇ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਨੇ ਪੁਸ਼ਟੀ ਕੀਤੀ ਹੈ।

ਫਿਲਹਾਲ ਵਿਰਾਟ ਕੋਹਲੀ ਆਸਟ੍ਰੇਲੀਆ 'ਚ ਬਾਰਡਰ-ਗਾਵਸਕਰ ਸੀਰੀਜ਼ ਖੇਡ ਰਹੇ ਹਨ, ਜਿੱਥੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਵੀ ਉਨ੍ਹਾਂ ਦੇ ਨਾਲ ਹੈ। ਕੋਚ ਰਾਜਕੁਮਾਰ ਸ਼ਰਮਾ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਵਿਰਾਟ ਆਪਣੀ ਪਤਨੀ ਅਨੁਸ਼ਕਾ ਅਤੇ ਦੋਹਾਂ ਬੱਚਿਆਂ ਨਾਲ ਲੰਡਨ 'ਚ ਸੈਟਲ ਹੋਣਗੇ।

ਕੋਚ ਰਾਜਕੁਮਾਰ ਸ਼ਰਮਾ ਤੋਂ ਇਕ ਇੰਟਰਵਿਊ 'ਚ ਸਵਾਲ ਪੁੱਛਿਆ ਗਿਆ ਸੀ ਕਿ ਕੀ ਵਿਰਾਟ ਕੋਹਲੀ ਹਮੇਸ਼ਾ ਲਈ ਭਾਰਤ ਛੱਡ ਕੇ ਲੰਡਨ 'ਚ ਰਹਿਣ ਦੀ ਯੋਜਨਾ ਬਣਾ ਰਹੇ ਹਨ? ਇਸ ਦਾ ਜਵਾਬ ਦਿੰਦੇ ਹੋਏ ਕੋਹਲੀ ਦੇ ਬਚਪਨ ਦੇ ਕੋਚ ਨੇ ਕਿਹਾ ਕਿ ਹਾਂ, ਵਿਰਾਟ ਅਜਿਹੀ ਯੋਜਨਾ ਬਣਾ ਰਹੇ ਹਨ ਅਤੇ ਇਹ ਬਹੁਤ ਜਲਦੀ ਹੁੰਦਾ ਦੇਖਿਆ ਜਾਵੇਗਾ।