ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ ਸਮਾਪਤ, ਬੈਲ ਗੱਡੀਆਂ 'ਚੋਂ ਕੁਲਵੰਤ ਸਿੰਘ ਨੇ ਜਿੱਤਿਆ ਪਹਿਲਾ ਇਨਾਮ
ਰੇਸ਼ਮ ਸਿੰਘ ਢੰਡਾਰੀ ਨੇ ਦੂਜਾ, ਗੁਰਵਿੰਦਰ ਸਿੰਘ ਕੁਲੋਵਾਲ ਨੇ ਤੀਜਾ ਸਥਾਨ ਕੀਤਾ ਹਾਸਲ
ਡੇਹਲੋਂ (ਹਰਜਿੰਦਰ ਸਿੰਘ ਗਰੇਵਾਲ) : ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ ਮਿੱਠੀਆਂ ਯਾਦਾਂ ਬਿਖੇਰਦੀ ਹੋਈ ਸਮਾਪਤ ਹੋ ਗਈ। ਇਹ ਖੇਡਾਂ 12 ਸਾਲ ਦੇ ਲੰਮੇ ਅਰਸੇ ਮਗਰੋਂ ਹੋਈਆਂ। ਪੇਂਡੂ ਉਲੰਪਿਕ ਦੇ ਆਖਰੀ ਦਿਨ ਬੈਲ ਗੱਡੀਆਂ, ਹਾਕੀ, ਕਬੱਡੀ ਅਤੇ ਅਥਲੈਟਿਕਸ ਦੇ ਫਾਈਨਲ ਮੁਕਾਬਲੇ ਹੋਏ। ਬਾਜ਼ੀਗਰਾਂ ਵਲੋਂ ਅਪਣੇ ਜੌਹਰ ਦਿਖਾਏ ਗਏ।
ਮੁੱਖ ਮਹਿਮਾਨ ਦੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ। ਮੁੱਖ ਮੰਤਰੀ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ’ਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦਿਤੀ। ਖੇਡ ਮੇਲੇ ਦੇ ਅੱਜ ਹੋਏ ਬੈਲ ਗੱਡੀਆਂ ਦੇ ਮੁਕਾਬਲੇ ’ਚੋਂ ਕੁਲਵੰਤ ਸਿੰਘ ਚਨਾਰਥਲ ਨੇ ਪਹਿਲਾ, ਰੇਸ਼ਮ ਸਿੰਘ ਢੰਡਾਰੀ ਨੇ ਦੂਜਾ, ਗੁਰਵਿੰਦਰ ਸਿੰਘ ਕੁਲੋਵਾਲ ਨੇ ਤੀਜਾ ਜਿੱਤਿਆ
ਲੜਕਿਆਂ ਦੀ ਕਬੱਡੀ ਸਰਕਲ ਸਟਾਈਲ ਓਪਨ ’ਚੋਂ ਬਾਬਾ ਭਾਗ ਸਿੰਘ ਕਬੱਡੀ ਕਲੱਬ ਕੈਂਡ ਨੇ ਪਹਿਲਾ, ਪਿੰਡ ਦਤਾਲ ਨੇ ਦੂਜਾ, ਲੜਕਿਆਂ ਦੀ ਹਾਕੀ ਓਪਨ ’ਚੋਂ ਕਰੂਕਸ਼ੇਤਰ ਨੇ ਪਹਿਲਾ, ਅਮਰਗੜ ਨੇ ਦੂਜਾ, ਹਾਕੀ ਲੜਕੀਆਂ ਓਪਨ ’ਚੋਂ ਪੰਜਾਬ ਯੁਨੀਵਸਿਟੀ ਪਟਿਆਲਾ ਨੇ ਪਹਿਲਾ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੂਜਾ ਕੀਤਾ ਪ੍ਰਾਪਤ।
ਰੱਸਾਕਸ਼ੀ 'ਚੋਂ ਖੋਸਾ ਕੋਟਲਾ ਮੋਗਾ ਨੇ ਪਹਿਲਾ, ਜੀਂਦ ਬਠਿੰਡਾ ਨੇ ਦੂਜਾ, ਅਥਲੈਟਿਕਸ ਦੇ ਹਾਈ ਜੰਪ ਲੜਕਿਆਂ ’ਚੋਂ ਬਲਜੀਤ ਸਿੰਘ ਨੇ ਪਹਿਲਾ, ਰਮਨਦੀਪ ਸਿੰਘ ਨੇ ਦੂਜਾ, ਅਰਸ਼ਪ੍ਰੀਤ ਸਿੰਘ ਨੇ ਤੀਜਾ, ਹਾਈ ਜੰਪ ਲੜਕੀਆਂ ’ਚੋਂ ਡੌਲੀ ਨੇ ਪਹਿਲਾ, ਰਿਤਿਕਾ ਗੋਰ ਨੇ ਦੂਜਾ, ਹਰਮਨਦੀਪ ਕੌਰ ਨੇ ਤੀਜਾ, 200 ਮੀਟਰ ਦੌੜ ਲੜਕਿਆਂ ’ਚੋਂ ਹਰਜੀਤ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ, ਰਮਨਦੀਪ ਸਿੰਘ ਨੇ ਤੀਜਾ, 200 ਮੀਟਰ ਲੜਕੀਆਂ ’ਚੋਂ ਰਿਸ਼ਿਤਾ ਕੌਰ ਨੇ ਪਹਿਲਾ, ਸਿਮਰਨ ਨੇ ਦੂਜਾ, ਸੀਮਾ ਕੌਰ ਨੇ ਤੀਜਾ, 800 ਮੀਟਰ ਲੜਕਿਆਂ ’ਚੋਂ ਪ੍ਰਭਜੋਤ ਸਿੰਘ ਨੇ ਪਹਿਲਾ, ਸਨਦੀਪ ਸਿੰਘ ਨੇ ਦੂਜਾ, ਨਵਦੀਪ ਨੇ ਤੀਜਾ, 800 ਮੀਟਰ ਲੜਕੀਆਂ ’ਚੋਂ ਮਾਇਆ ਨੇ ਪਹਿਲਾ, ਆਰਤੀ ਨੇ ਦੂਜਾ, ਸਨੇਚਾ ਨੇ ਤੀਜਾ, 65 ਸਾਲ ਤੋਂ ਉਪਰ ਵਰਗ ਦੇ ਮਰਦਾਂ ਦੇ 100 ਮੀਟਰ ਦੌੜ ’ਚੋਂ ਪਿਆਰਾ ਸਿੰਘ ਨੇ ਪਹਿਲਾ, ਜਗਦੇਵ ਸਿੰਘ ਨੇ ਦੂਜਾ, ਕੁਲਦੀਪ ਸਿੰਘ ਨੇ ਤੀਜਾ, 75 ਸਾਲ ਤੋਂ ਉਪਰ ਦੇ ਵਰਗ ਦੀ 100 ਮੀਟਰ ’ਚੋਂ ਸਰਬਜੀਤ ਸਿੰਘ ਨੇ ਪਹਿਲਾ, ਬਾਲ ਸਿੰਘ ਨੇ ਦੂਜਾ, ਮਨਮੋਹਨ ਸਿੰਘ ਨੇ ਤੀਜਾ, 80 ਸਾਲ ਤੋਂ ਉਪਰ ਵਰਗ ਦੀ 100 ਮੀਟਰ ਦੌੜ ’ਚੋਂ ਅਜੀਤ ਸਿਾੰਘ ਰੰਧਾਵਾ ਨੇ ਪਹਿਲਾ, ਬਿੱਕਰ ਸਿੰਘ ਨੇ ਦੂਜਾ, ਛੱਜੂ ਰਾਮ ਨੇ ਤੀਜਾ, 2000 ਮੀਟਰ ਸਾਈਕਲ ਰੇਸ ਮਰਦਾਂ ਦੇ ਮੁਕਾਬਲੇ ’ਚੋਂ ਕੁਵੰਰਪ੍ਰੀਤ ਸਿੰਘ ਨੇ ਪਹਿਲਾ, ਸੋਹੇਲ ਅਹਿਮਦ ਨੇ ਦੂਜਾ, ਤਨੀਸ ਸ਼ਰਮਾ ਨੇ ਤੀਜਾ, 2000 ਮੀਟਰ ਸਾਈਕਲ ਰੇਸ ਔਰਤਾਂ ਦੇ ਮੁਕਾਬਲੇ ’ਚੋਂ ਪ੍ਰੀਤੀ ਨੇ ਪਹਿਲਾ, ਸਾਨ ਗਰੇਵਾਲ ਨੇ ਦੂਜਾ ਅਤੇ ਨੇਹਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।