ਟੈਨਿਸ ਰੈਂਕਿੰਗ : ਸਾਨੀਆ ਮਿਰਜ਼ਾ ਚੋਟੀ ਦੇ 15 ਤੋਂ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੈਨਿਸ ਰੈਂਕਿੰਗ : ਸਾਨੀਆ ਮਿਰਜ਼ਾ ਚੋਟੀ ਦੇ 15 ਤੋਂ ਬਾਹਰ

sania mirza

ਨਵੀਂ ਦਿੱਲੀ : ਭਾਰਤੀ ਟੈਨਿਸ ਸਟਾਰ ਯੁਕੀ ਭਾਂਬਰੀ ਇੰਡੀਅਨ ਵੇਲਸ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰਨ ਦੇ ਦਮ 'ਤੇ ਏ.ਟੀ.ਪੀ. ਦੀ ਤਾਜ਼ਾ ਵਿਸ਼ਵ ਰੈਂਕਿੰਗ 'ਚ ਤਿੰਨ ਸਥਾਨ ਉੱਪਰ ਚੜ੍ਹਨ 'ਚੇ ਸਫਲ ਰਹੇ ਪਰ ਡਬਲਿਊ.ਟੀ.ਏ. ਰੈਂਕਿੰਗ 'ਚ ਸਾਨੀਆ ਮਿਰਜ਼ਾ ਮਹਿਲਾ ਡਬਲਜ਼ 'ਚ ਚੋਟੀ ਦੇ 15 ਤੋਂ ਬਾਹਰ ਹੋ ਗਈ। ਇੰਡੀਅਨ ਵੇਲਸ ਦੇ ਮੁੱਖ ਡਰਾਅ 'ਚ ਪਹਿਲੇ ਦੋ ਦੌਰ 'ਚ ਆਪਣੇ ਤੋਂ ਜ਼ਿਆਦਾ ਰੈਂਕਿੰਗ ਦੇ ਖਿਡਾਰੀਆਂ ਨੂੰ ਹਰਾਉਣ ਵਾਲੇ ਯੁਕੀ ਹੁਣ ਵਿਸ਼ਵ ਰੈਂਕਿੰਗ 'ਚ 107ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਤੋਂ ਬਾਅਦ ਰਾਮਕੁਮਾਰ ਰਾਮਨਾਥਨ (ਇਕ ਸਥਾਨ ਹੇਠਾਂ 136ਵੇਂ) ਅਤੇ ਸੁਮਿਤ ਨਾਗਲ (ਪੰਜ ਸਥਾਨ ਉੱਤੇ 218ਵੇਂ) ਦਾ ਨੰਬਰ ਆਉਂਦਾ ਹੈ। 

ਡਬਲਜ਼ 'ਚ ਰੋਹਨ ਬੋਪੰਨਾ ਪਹਿਲੇ ਦੀ ਤਰ੍ਹਾਂ 20ਵੇਂ ਸਥਾਨ 'ਤੇ ਬਣੇ ਹੋਏ ਹਨ। ਉਹ ਭਾਰਤ ਦੇ ਨੰਬਰ ਇਕ ਡਬਲਜ਼ ਖਿਡਾਰੀ ਹਨ। ਦਿਵਿਜ ਸ਼ਰਨ 44ਵੇਂ ਸਥਾਨ 'ਤੇ ਹਨ ਜਦਕਿ ਡੇਵਿਸ ਕੱਪ 'ਚ ਵਾਪਸੀ ਕਰਨ ਵਾਲੇ ਅਨੁਭਵੀ ਲਿਏਂਡਰ ਪੇਸ ਇਕ ਸਥਾਨ ਉੱਤੇ 45ਵੇਂ ਸਥਾਨ 'ਤੇ ਪਹੁੰਚ ਗਏ ਹਨ। ਪੁਰਵ ਰਾਜਾ ਇਕ ਸਥਾਨ ਹੇਠਾਂ ਅਤੇ ਵਿਸ਼ਣੂੰ ਵਰਧਨ ਪੰਜ ਸਥਾਨ ਹੇਠਾਂ 104ਵੇਂ ਸਥਾਨ 'ਤੇ ਖਿਸਕ ਗਏ ਹਨ। ਸਾਨੀਆ ਡਬਲਿਊ.ਟੀ.ਏ. ਡਬਲਜ਼ ਰੈਂਕਿੰਗ 'ਚ ਚੋਟੀ ਦੇ 15 ਤੋਂ ਬਾਹਰ ਹੋ ਗਈ ਹੈ। ਸੱਟ ਦਾ ਸ਼ਿਕਾਰ ਹੋਣ ਕਾਰਨ ਪਿਛਲੇ ਕੁਝ ਸਮੇਂ ਤੋਂ ਕੋਰਟ ਤੋਂ ਬਾਹਰ ਰਹੀ ਸਾਨੀਆ ਤਿੰਨ ਸਥਾਨ ਹੇਠਾਂ 16ਵੇਂ ਸਥਾਨ 'ਤੇ ਖਿਸਕ ਗਈ ਹੈ। ਸਾਨੀਆ ਦੇ ਹੁਣ 3810 ਅੰਕ ਹਨ।