ਸ਼ਮੀ ਦੇ ਰਿਸ਼ਤੇਦਾਰ ਨੇ ਕੀਤਾ ਹਸੀਨ ਜਹਾਂ ਬਾਰੇ ਵੱਡਾ ਖ਼ੁਲਾਸਾ
ਸ਼ਮੀ ਦੇ ਰਿਸ਼ਤੇਦਾਰ ਨੇ ਕੀਤਾ ਹਸੀਨ ਜਹਾਂ ਬਾਰੇ ਵੱਡਾ ਖ਼ੁਲਾਸਾ
ਨਵੀਂ ਦਿੱਲੀ : ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਸ ਦੀ ਪਤਨੀ ਵਿਚਾਲੇ ਜਾਰੀ ਵਿਵਾਦ 'ਚ ਹੁਣ ਸ਼ਮੀ ਦੇ ਅੰਕਲ ਨੇ ਹਸੀਨ 'ਤੇ ਗੰਭੀਰ ਦੋਸ਼ ਲਗਾਏ ਹਨ। ਸ਼ਮੀ ਦੇ ਅੰਕਲ ਖੁਰਸ਼ੀਦ ਅਹਿਮਦ ਮੁਤਾਬਕ ਹਸੀਨ ਪੈਸੇ ਅਤੇ ਪ੍ਰਾਪਰਟੀ ਦੇ ਪਿੱਛੇ ਪਾਗਲ ਸੀ ਅਤੇ ਉਹ ਚਾਹੁੰਦੀ ਸੀ ਕਿ ਜਲਦੀ ਹੀ ਉਸ ਦੇ ਨਾਂ 'ਤੇ ਪ੍ਰਾਪਰਟੀ ਖਰੀਦੀ ਜਾਵੇ।
ਦਸ ਦਈਏ ਕਿ ਪਹਿਲਾਂ ਹਸੀਨ ਨੇ ਕਿਹਾ ਸੀ ਕਿ ਸ਼ਮੀ ਦੁਬਈ 'ਚ ਪਾਕਿਸਤਾਨੀ ਲੜਕੀ ਅਲਿਸ਼ਬਾ ਨੂੰ ਮਿਲਿਆ ਸੀ। ਹਸੀਨ ਮੁਤਾਬਕ, ਅਲਿਸ਼ਬਾ ਨੇ ਸ਼ਮੀ ਨੂੰ ਕਿਸੇ ਮੁਹੰਮਦ ਨਾਂ ਦੇ ਸ਼ਖਸ ਤੋਂ ਪੈਸੇ ਲੈ ਕੇ ਦਿੱਤੇ ਸਨ। ਖਬਰਾਂ ਮੁਤਾਬਕ ਹਸੀਨ ਨੇ ਸ਼ਮੀ 'ਤੇ ਮੈਚ ਫਿਕਸਿੰਗ ਦੇ ਦੋਸ਼ ਵੀ ਲਗਾਏ ਸਨ। ਬਾਅਦ 'ਚ ਹਸੀਨ ਨੇ ਆਪਣੇ ਬਿਆਨ ਤੋਂ ਪਲਟੀ ਮਾਰਦੇ ਹੋਏ ਕਿਹਾ ਸੀ ਕਿ ਉਸ ਨੇ ਇਸ ਤਰ੍ਹਾਂ ਦੀ ਕੋਈ ਗਲ ਨਹੀਂ ਕਹੀ ਸੀ। ਹਸੀਨ ਨੇ ਸ਼ਮੀ ਅਤੇ ਉਸ ਦੇ ਪਰਿਵਾਰ 'ਤੇ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ।
ਸ਼ਮੀ ਦੇ ਅੰਕਲ ਖੁਰਸ਼ੀਦ ਨੇ ਕਿਹਾ ਕਿ ਹਸੀਨ ਸਿਰਫ ਪੈਸਾ ਚਾਹੁੰਦੀ ਸੀ, ਹਰ ਮਹੀਨੇ ਲੱਖਾਂ ਦੀ ਖਰੀਦਦਾਰੀ ਕਰਦੀ ਸੀ। ਇਸ ਦੌਰਾਨ ਸ਼ਮੀ ਨੇ ਵੀ ਕਿਹਾ ਕਿ ਹਸੀਨ ਜਿਸ ਤਰ੍ਹਾਂ ਦੋਸ਼ ਲਗਾ ਰਹੀ ਹੈ, ਉਹ ਅੱਧੇ ਵੀ ਸਾਬਤ ਨਹੀਂ ਕਰ ਪਾਏਗੀ। ਸ਼ਮੀ ਨੇ ਕਿਹਾ ਕਿ ਹੁਣ ਮੈਂ ਦੇਖਣਾ ਚਾਹੁੰਗਾ ਕਿ ਅੱਗੇ ਉਹ ਕੀ ਕਰਦੀ ਹੈ।
ਤੁਹਾਨੂੰ ਦਸ ਦੇਈਏ ਕਿ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਹੁਣ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਵੀ ਲਪੇਟਿਆ ਹੈ। ਹਸੀਨ ਜਹਾਂ ਨੇ ਇੱਕ ਇੰਟਰਵਿਊ ਵਿੱਚ ਦਸਿਆ ਸੀ ਕਿ ਤਲਾਕ ਵਾਲੀ ਗੱਲ ਉਨ੍ਹਾਂ ਨੇ ਸੌਰਵ ਗਾਂਗੁਲੀ ਨੂੰ ਵੀ ਦੱਸੀ ਸੀ।
ਤੱਦ ਉਨ੍ਹਾਂ ਨੇ ਕਿਹਾ ਸੀ ਕਿ ਉਹ ਸ਼ਮੀ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਸਮਝਾਉਣਗੇ। ਹਸੀਨ ਜਹਾਂ ਦਾ ਇਲਜ਼ਾਮ ਹੈ ਕਿ ਕਈ ਦਿਨਾਂ ਬਾਅਦ ਵੀ ਗਾਂਗੁਲੀ ਦਾ ਫੋਨ ਨਹੀਂ ਆਇਆ। ਇੰਟਰਵਿਊ ਵਿਚ ਸ਼ਮੀ ਦੀ ਪਤਨੀ ਨੇ ਕਿਹਾ ਕਿ ਸ਼ਮੀ ਹੀ ਮੇਰੀ ਪਿੱਛੇ ਪਏ ਸਨ। ਉਹ ਜ਼ਬਰਨ ਫਲੈਟ ਵਿਚ ਆ ਕੇ ਬੇਟੀਆਂ ਨਾਲ ਖੇਡਦੇ ਸਨ।