ਟੀਮ ਦੀ ਅੰਦਰੂਨੀ ਜਾਣਕਾਰੀ ਪੁੱਛਣ ਦੀ ਕੋਸ਼ਿਸ਼ 'ਚ ਅਣਪਛਾਤੇ ਵਿਅਕਤੀ ਨੇ ਸਿਰਾਜ ਨਾਲ ਕੀਤਾ ਸੰਪਰਕ, ਗੇਂਦਬਾਜ਼ ਨੇ BCCI ਨੂੰ ਕੀਤੀ ਸ਼ਿਕਾਇਤ
ਆਈਪੀਐਲ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਖੇਡਣ ਵਾਲੇ ਸਿਰਾਜ ਨੇ ਬੀਸੀਸੀਆਈ ਦੇ ਏਸੀਯੂ ਨੂੰ ਇਸ ਦੀ ਜਾਣਕਾਰੀ ਦਿਤੀ।
ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਯੂਨਿਟ (ਏਸੀਯੂ) ਨੂੰ ਦੱਸਿਆ ਕਿ ਇਸ ਸਾਲ ਫਰਵਰੀ ਵਿੱਚ ਆਸਟਰੇਲੀਆ ਦੌਰੇ ਤੋਂ ਪਹਿਲਾਂ ਟੀਮ ਦੀ ਅੰਦਰੂਨੀ ਜਾਣਕਾਰੀ ਲੈਣ ਲਈ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨਾਲ ਸੰਪਰਕ ਕੀਤਾ ਸੀ। ਆਈਪੀਐਲ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਖੇਡਣ ਵਾਲੇ ਸਿਰਾਜ ਨੇ ਬੀਸੀਸੀਆਈ ਦੇ ਏਸੀਯੂ ਨੂੰ ਇਸ ਦੀ ਜਾਣਕਾਰੀ ਦਿੱਤੀ।
ਸੱਟੇਬਾਜ਼ ਨੇ ਭਾਰਤ ਦੇ ਮੈਚਾਂ ਦੌਰਾਨ ਬਹੁਤ ਸਾਰਾ ਪੈਸਾ ਗੁਆਇਆ ਅਤੇ ਨਿਰਾਸ਼ਾ ਵਿੱਚ ਸਿਰਾਜ ਨੂੰ ਸੁਨੇਹਾ ਭੇਜਿਆ। ਭਾਰਤ ਨੇ ਜਨਵਰੀ ਫਰਵਰੀ 'ਚ ਨਿਊਜ਼ੀਲੈਂਡ ਖਿਲਾਫ ਸੀਮਤ ਓਵਰਾਂ ਦੀ ਘਰੇਲੂ ਸੀਰੀਜ਼ ਖੇਡੀ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆਈ ਟੀਮ ਇੱਥੇ ਆਈ ਸੀ।ਭਾਰਤ ਨੇ ਸ਼੍ਰੀਲੰਕਾ ਨੂੰ ਟੀ-20 ਸੀਰੀਜ਼ 'ਚ 2-2 ਨਾਲ ਹਰਾਇਆ ਸੀ।
ਬੋਰਡ ਦੇ ਇਕ ਸੂਤਰ ਨੇ ਕਿਹਾ, ''ਸਿਰਾਜ ਨਾਲ ਸੰਪਰਕ ਕਰਨ ਵਾਲਾ ਵਿਅਕਤੀ ਸੱਟੇਬਾਜ਼ ਨਹੀਂ ਸੀ। ਉਹ ਹੈਦਰਾਬਾਦ ਦਾ ਇੱਕ ਡਰਾਈਵਰ ਸੀ ਜੋ ਮੈਚਾਂ 'ਤੇ ਸੱਟੇਬਾਜ਼ੀ ਦਾ ਆਦੀ ਸੀ। ਉਸ ਦਾ ਕਾਫੀ ਪੈਸਾ ਗੁਆਚ ਗਿਆ ਸੀ, ਇਸ ਲਈ ਉਸ ਨੇ ਅੰਦਰਲੀ ਜਾਣਕਾਰੀ ਲਈ ਵਟਸਐਪ 'ਤੇ ਸਿਰਾਜ ਨਾਲ ਸੰਪਰਕ ਕੀਤਾ।
ਉਸ ਨੇ ਕਿਹਾ, 'ਸਿਰਾਜ ਨੇ ਤੁਰੰਤ ਇਸ ਦੀ ਸੂਚਨਾ ਦਿੱਤੀ। ਆਂਧਰਾ ਪੁਲਿਸ ਨੇ ਉਸ ਵਿਅਕਤੀ ਨੂੰ ਫੜ ਲਿਆ ਹੈ।'
ਬੀਸੀਸੀਆਈ ਨੇ 2013 ਦੇ ਸਪਾਟ ਫਿਕਸਿੰਗ ਸਕੈਂਡਲ ਤੋਂ ਬਾਅਦ ਏਸੀਯੂ ਨੈੱਟਵਰਕ ਦਾ ਵਿਸਤਾਰ ਕੀਤਾ ਸੀ। ਹੁਣ ਹਰ ਆਈਪੀਐਲ ਟੀਮ ਦਾ ਆਪਣਾ ਏਸੀਯੂ ਅਧਿਕਾਰੀ ਹੈ ਜੋ ਟੀਮ ਦੇ ਹੋਟਲ ਵਿੱਚ ਠਹਿਰਦਾ ਹੈ ਅਤੇ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਦਾ ਹੈ। ਇਸ ਤੋਂ ਇਲਾਵਾ ਖਿਡਾਰੀਆਂ ਲਈ ACU ਵਰਕਸ਼ਾਪ ਲਾਜ਼ਮੀ ਹੈ।