ਭਵਾਨੀ ਦੇਵੀ ਨੇ ਰਚਿਆ ਇਤਿਹਾਸ, ਏਸ਼ੀਅਨ ਚੈਂਪੀਅਨਸ਼ਿਪ 'ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣੀ 

ਏਜੰਸੀ

ਖ਼ਬਰਾਂ, ਖੇਡਾਂ

ਭਵਾਨੀ ਨੇ ਕੁਆਰਟਰ ਫਾਈਨਲ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਜਾਪਾਨ ਦੀ ਮਿਸਾਕੀ ਇਮੁਰਾ ਨੂੰ 15-10 ਨਾਲ ਹਰਾ ਕੇ ਉਲਟਫੇਰ ਪੈਦਾ ਕੀਤਾ ਸੀ। 

C A Bhavani Devi

ਨਵੀਂ ਦਿੱਲੀ - ਓਲੰਪੀਅਨ ਸੀਏ ਭਵਾਨੀ ਦੇਵੀ ਨੇ ਚੀਨ ਦੇ ਵੁਕਸੀ 'ਚ ਏਸ਼ੀਆਈ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚ ਮਹਿਲਾ ਸੈਬਰ ਈਵੈਂਟ ਦੇ ਸੈਮੀਫਾਈਨਲ 'ਚ ਹਾਰਨ ਦੇ ਬਾਵਜੂਦ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਮੁਕਾਬਲੇ ਵਿਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਸੈਮੀਫਾਈਨਲ 'ਚ ਭਵਾਨੀ ਨੂੰ ਉਜ਼ਬੇਕਿਸਤਾਨ ਦੀ ਜ਼ੈਨਬ ਡੇਬੇਕੋਵਾ ਦੇ ਖਿਲਾਫ਼ ਸਖ਼ਤ ਮੁਕਾਬਲੇ 'ਚ 14-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਇਸ ਵੱਕਾਰੀ ਮੁਕਾਬਲੇ 'ਚ ਭਾਰਤ ਦਾ ਪਹਿਲਾ ਜਿੱਤਿਆ ਹੈ। ਭਵਾਨੀ ਨੇ ਕੁਆਰਟਰ ਫਾਈਨਲ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਜਾਪਾਨ ਦੀ ਮਿਸਾਕੀ ਇਮੁਰਾ ਨੂੰ 15-10 ਨਾਲ ਹਰਾ ਕੇ ਉਲਟਫੇਰ ਪੈਦਾ ਕੀਤਾ ਸੀ। 

ਇਹ ਭਵਾਨੀ ਦੀ ਮਿਸਾਕੀ ਖਿਲਾਫ਼ ਪਹਿਲੀ ਜਿੱਤ ਸੀ। ਇਸ ਤੋਂ ਪਹਿਲਾਂ ਉਹ ਜਾਪਾਨੀ ਖਿਡਾਰਨ ਤੋਂ ਆਪਣੇ ਸਾਰੇ ਮੈਚ ਹਾਰ ਚੁੱਕੀ ਸੀ। 29 ਸਾਲਾ ਭਵਾਨੀ ਨੂੰ ਰਾਊਂਡ ਆਫ 64 'ਚ ਬਾਈ ਮਿਲਿਆ ਸੀ ,ਜਿਸ ਤੋਂ ਬਾਅਦ ਉਸ ਨੇ ਅਗਲੇ ਦੌਰ 'ਚ ਕਜ਼ਾਖਿਸਤਾਨ ਦੀ ਡੋਸਪੇ ਕਰੀਨਾ ਨੂੰ ਹਰਾਇਆ। ਭਾਰਤੀ ਖਿਡਾਰਨ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਵੀ ਉਲਟਫੇਰ ਕਰਦੇ ਹੋਏ ਤੀਜਾ ਦਰਜਾ ਪ੍ਰਾਪਤ ਓਜ਼ਾਕੀ ਸੇਰੀ ਨੂੰ 15-11 ਨਾਲ ਹਰਾਇਆ। ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਭਵਾਨੀ ਨੂੰ ਉਸ ਦੀ ਇਤਿਹਾਸਕ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ। ਮਹਿਤਾ ਨੇ ਕਿਹਾ, “ਭਾਰਤੀ ਤਲਵਾਰਬਾਜ਼ੀ ਲਈ ਇਹ ਬਹੁਤ ਮਾਣ ਵਾਲਾ ਦਿਨ ਹੈ।