Delhi News : ਪੈਰਿਸ ਓਲੰਪਿਕ ’ਚ ਫੌਜ ਦੇ 24 ਖਿਡਾਰੀ, ਪਹਿਲੀ ਵਾਰ ਮਹਿਲਾ ਖਿਡਾਰਨਾਂ ਨੇ ਵੀ ਕੀਤਾ ਕੁਆਲੀਫ਼ਾਈ
Delhi News : ਪੈਰਿਸ ਓਲੰਪਿਕ ’ਚ ਭਾਰਤ ਦੇ 117 ਮੈਂਬਰੀ ਦਲ ਦਾ ਹਨ ਹਿੱਸਾ
Delhi News : ਜੈਵਲਿਨ ਥ੍ਰੋਅ ਸਟਾਰ ਨੀਰਜ ਚੋਪੜਾ ਉਨ੍ਹਾਂ 24 ਫੌਜੀ ਐਥਲੀਟਾਂ ’ਚ ਸ਼ਾਮਲ ਹਨ ਜੋ ਪੈਰਿਸ ਓਲੰਪਿਕ ’ਚ ਭਾਰਤ ਦੇ 117 ਮੈਂਬਰੀ ਦਲ ਦਾ ਹਿੱਸਾ ਹਨ। ਰੱਖਿਆ ਮੰਤਰਾਲੇ ਨੇ ਇਥੇ ਜਾਰੀ ਬਿਆਨ ’ਚ ਕਿਹਾ ਕਿ ਪਹਿਲੀ ਵਾਰ ਭਾਰਤੀ ਓਲੰਪਿਕ ਦਲ ’ਚ ਫੌਜ ਦੀਆਂ ਦੋ ਮਹਿਲਾ ਐਥਲੀਟ ਸ਼ਾਮਲ ਹਨ।
ਟੋਕੀਓ ਓਲੰਪਿਕ 2020 ’ਚ ਸੋਨ ਤਮਗਾ ਜਿੱਤਣ ਵਾਲੇ ਚੋਪੜਾ ਭਾਰਤੀ ਫੌਜ ’ਚ ਸੂਬੇਦਾਰ ਹਨ। ਉਨ੍ਹਾਂ ਨੇ 2023 ਏਸ਼ੀਆਈ ਖੇਡਾਂ, 2023 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ, 2024 ਡਾਇਮੰਡ ਲੀਗ ਅਤੇ 2024 ਪਾਵੋ ਨੂਰਮੀ ਖੇਡਾਂ ’ਚ ਸੋਨੇ ਦੇ ਤਮਗੇ ਜਿੱਤੇ ਹਨ।
ਇਹ ਵੀ ਪੜੋ: Bathinda News : ਬਠਿੰਡਾ 'ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਪਰਿਵਾਰ ਵਾਲ -ਵਾਲ ਬਚਿਆ
ਰਾਸ਼ਟਰਮੰਡਲ ਖੇਡਾਂ 2022 ਦੀ ਕਾਂਸੀ ਤਮਗਾ ਜੇਤੂ ਹਵਲਦਾਰ ਜੈਸਮੀਨ ਲੰਬੋਰੀਆ (ਮੁੱਕੇਬਾਜ਼ੀ) ਅਤੇ 2023 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸੀ.ਪੀ.ਓ. ਰੀਤਿਕਾ ਹੁੱਡਾ ਟੀਮ ਵਿਚ ਫੌਜ ਦੀਆਂ ਦੋ ਮਹਿਲਾ ਖਿਡਾਰੀ ਹਨ।
ਫੌਜ ਦੇ ਹੋਰ ਖਿਡਾਰੀਆਂ ’ਚ ਸੂਬੇਦਾਰ ਅਮਿਤ ਪੰਘਾਲ (ਮੁੱਕੇਬਾਜ਼ੀ), ਸੀ.ਪੀ.ਓ. ਤਜਿੰਦਰ ਪਾਲ ਸਿੰਘ ਤੂਰ (ਸ਼ਾਟ ਪੁੱਟ), ਸੂਬੇਦਾਰ ਅਵਿਨਾਸ਼ ਸਾਬਲੇ (3000 ਮੀਟਰ ਸਟੀਪਲਚੇਜ਼), ਸੀ.ਪੀ.ਓ. ਮੁਹੰਮਦ ਅਨਸ ਯਾਹੀਆ, ਪੀ.ਓ. ਮੁਹੰਮਦ ਅਜਮਲ, ਸੂਬੇਦਾਰ ਸੰਤੋਸ਼ ਕੁਮਾਰ ਅਤੇ ਜੇ.ਡਬਲਯੂ.ਓ. ਮਿਜ਼ੋ ਚਾਕੋ ਕੁਰੀਅਨ (ਪੁਰਸ਼ਾਂ ਦੀ 4×400 ਮੀਟਰ ਰਿਲੇਅ), ਜੇ.ਡਬਲਯੂ.ਓ. ਅਬਦੁੱਲਾ ਅਬੂਬਕਰ (ਟ੍ਰਿਪਲ ਜੰਪ), ਸੂਬੇਦਾਰ ਤਰੁਣਦੀਪ ਰਾਏ ਅਤੇ ਧੀਰਜ ਬੋਮਦੇਵਰ (ਤੀਰਅੰਦਾਜ਼ੀ) ਅਤੇ ਨਾਇਬ ਸੂਬੇਦਾਰ ਸੰਦੀਪ ਸਿੰਘ (ਨਿਸ਼ਾਨੇਬਾਜ਼ੀ) ਸ਼ਾਮਲ ਹਨ। (ਪੀਟੀਆਈ)
(For more news apart from 24 army players, women players also qualified for the first time in the Paris Olympics News in Punjabi, stay tuned to Rozana Spokesman)