ਪੰਜਾਬ ਕਿੰਗਸ ਵਿਵਾਦ : ਸ਼ੇਅਰ ਵੇਚਣ ਨੂੰ ਲੈ ਕੇ ਪ੍ਰੀਤੀ ਜ਼ਿੰਟਾ ਦੀ ਅਰਜ਼ੀ ’ਤੇ ਮੋਹਿਤ ਬਰਮਨ ਨੇ ਜਵਾਬ ਦਾਖ਼ਲ ਕੀਤਾ

ਏਜੰਸੀ

ਖ਼ਬਰਾਂ, ਖੇਡਾਂ

ਬਰਮਨ ਨੇ ਕਿਹਾ ਸ਼ੇਅਰ ਵੇਚ ਹੀ ਨਹੀਂ ਰਹੇ, ਪ੍ਰੀਤੀ ਜਿੰਟਾ ਦੇ ਵਕੀਲ ਨੇ ਪੱਖ ਰੱਖਣ ਲਈ ਸਮਾਂ ਮੰਗਿਆ

Preity Zinta and Mohit Burman

ਚੰਡੀਗੜ੍ਹ : ਪੰਜਾਬ ਕਿੰਗਜ ਦੀ ਮੂਲ ਕੰਪਨੀ ਕੇਪੀਐਚ ਡਰੀਮ ਕਿ੍ਰਕਟ ਪ੍ਰਾਈਵੇਟ ਲਿਮਟਿਡ ਵਿੱਚ ਹਿੱਸੇਦਾਰ ਪ੍ਰੀਟੀ ਜਿੰਟਾ ਦੇ ਸਹਿ-ਮਾਲਕ ਮੋਹਿਤ ਬਰਮਨ ਤੇ ਕੰਪਨੀ ਨੇ ਅਦਾਲਤ ਵਿੱਚ ਬਿਆਨ ਦੇ ਦਿੱਤਾ ਹੈ ਕਿ ਬਰਮਨ ਵੱਲੋਂ ਕੋਈ ਸ਼ੇਅਰ ਵੇਚਿਆ ਹੀ ਨਹੀਂ ਜਾ ਰਿਹਾ ਹੈ। ਲਿਹਾਜਾ ਸ਼ੇਅਰ ਵੇਚਣ ‘ਤੇ ਅਦਾਲਤੀ ਰੋਕ ਲਗਾਉਣ ਦੀ ਮੰਗ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਤੇ ਇਹ ਕੇਸ ਖਾਰਿਜ ਕੀਤਾ ਜਾਣਾ ਚਾਹੀਦਾ ਹੈ। ਕੰਪਨੀ ਦੇ ਵਕੀਲ ਐਨਕੇ ਨੰਦਾ ਮੁਤਾਬਕ ਅੱਜ ਉਨ੍ਹਾਂ ਵੱਲੋਂ ਚੰਡੀਗੜ੍ਹ ਜਿਲ੍ਹਾ ਅਦਾਲਤ ਵਿੱਚ ਉਕਤ ਬਿਆਨ ਦੇਣ ਉਪਰੰਤ ਪ੍ਰੀਤੀ ਜਿੰਟਾ ਦੇ ਵਕੀਲ ਨੇ ਇਸ ਮਾਮਲੇ ਵਿੱਚ ਆਪਣੇ ਮੁਵੱਕਿਲ ਤੋਂ ਹਦਾਇਤਾਂ ਪ੍ਰਾਪਤ ਕਰਕੇ ਜਵਾਬ ਦਾਖਲ ਕਰਨ ਲਈ ਸਮਾਂ ਮੰਗ ਲਿਆ, ਜਿਸ ‘ਤੇ ਸੁਣਵਾਈ ਅੱਗੇ ਪੈ ਗਈ। ਪ੍ਰੀਤੀ ਜਿੰਟਾ ਦੀ ਪਟੀਸਨ ਮੁਤਾਬਕ ਮੋਹਿਤ ਬਰਮਨ ਦੀ ਪੰਜਾਬ ਕਿੰਗਜ ਦੀ ਮੂਲ ਕੰਪਨੀ ਕੇਪੀਐਚ ਡਰੀਮ ਕਿ੍ਰਕਟ ਪ੍ਰਾਈਵੇਟ ਲਿਮਟਿਡ ਵਿੱਚ 48 ਫੀਸਦੀ ਦੀ ਵੱਡੀ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਪਿ੍ਰਟੀ ਜÇ?ੰਟਾ ਅਤੇ ਨੇਸ ਵਾਡੀਆ ਕੋਲ 23-23 ਫੀਸਦੀ ਹਿੱਸੇਦਾਰੀ ਹੈ।

ਆਰਬਿਟਰੇਸਨ ਐਂਡ ਕੰਸੀਲੀਏਸਨ ਐਕਟ-1996 ਤਹਿਤ ਪਟੀਸਨ ਦਾਇਰ ਕੀਤੀ ਗਈ

ਬਾਲੀਵੁੱਡ ਅਦਾਕਾਰਾ ਪ੍ਰੀਟੀ ਜÇ?ੰਟਾ ਨੇ ਆਰਬਿਟਰੇਸਨ ਐਂਡ ਕੰਸੀਲੀਏਸਨ ਐਕਟ-1996 ਦੀ ਧਾਰਾ 9 ਤਹਿਤ ਅੰਤਰਿਮ ਉਪਾਵਾਂ ਅਤੇ ਦਿਸਾ-ਨਿਰਦੇਸਾਂ ਦੀ ਮੰਗ ਕਰਦੇ ਹੋਏ ਇਹ ਪਟੀਸਨ ਦਾਇਰ ਕੀਤੀ ਹੈ। ਅਦਾਲਤ ਨੂੰ ਦਿੱਤੀ ਗਈ ਪਟੀਸਨ ‘ਚ ਕਿਹਾ ਗਿਆ ਹੈ ਕਿ ਕੋਈ ਵੀ ਸੇਅਰਧਾਰਕ ਗਰੁੱਪ ਤੋਂ ਬਾਹਰ ਆਪਣੇ ਸੇਅਰ ਤਾਂ ਹੀ ਵੇਚ ਸਕਦਾ ਹੈ, ਜੇਕਰ ਬਾਕੀ ਸੇਅਰਧਾਰਕ ਉਨ੍ਹਾਂ ਸੇਅਰਾਂ ਨੂੰ ਖਰੀਦਣ ਤੋਂ ਇਨਕਾਰ ਕਰ ਰਹੇ ਹਨ। ਇਸ ਮਾਮਲੇ ਵਿੱਚ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ। ਬਾਕੀ ਸੇਅਰਧਾਰਕਾਂ ਨੇ ਅਜੇ ਬਰਮਨ ਦੇ ਇਨ੍ਹਾਂ ਸੇਅਰਾਂ ਨੂੰ ਖਰੀਦਣ ਤੋਂ ਇਨਕਾਰ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ ਨੇ ਇਸ ਮਾਮਲੇ ‘ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਪੰਜਾਬ ਕਿੰਗਜ ਦੀ 11.5 ਫੀਸਦੀ ਹਿੱਸੇਦਾਰੀ ਦੀ ਕੀ ਕੀਮਤ ਹੈ?

ਪੰਜਾਬ ਕਿੰਗਜ ਦੀ 11.5 ਫੀਸਦੀ ਹਿੱਸੇਦਾਰੀ ਦੀ ਕੀਮਤ 540 ਤੋਂ 600 ਕਰੋੜ ਰੁਪਏ ਦੱਸੀ ਜਾ ਸਕਦੀ ਹੈ। ਆਈਪੀਐਲ ਵਿੱਚ ਹਰ ਟੀਮ ਦੀ ਕੀਮਤ ਬਹੁਤ ਜÇ?ਆਦਾ ਹੈ। ਪੰਜਾਬ ਕਿੰਗਜ ਆਈਪੀਐਲ ਦੀਆਂ ਮੂਲ ਅੱਠ ਟੀਮਾਂ ਵਿੱਚੋਂ ਇੱਕ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ  ਦੇ 17 ਸਾਲਾਂ ਦੇ ਇਤਿਹਾਸ ‘ਚ ਪੰਜਾਬ ਕਿੰਗਜ ਦਾ ਪ੍ਰਦਰਸਨ ਕਾਫੀ ਖਰਾਬ ਰਿਹਾ ਹੈ। ਟੀਮ ਸਾਲ 2014 ‘ਚ ਇਕ ਵਾਰ ਫਾਈਨਲ ‘ਚ ਪਹੁੰਚੀ ਸੀ, ਜਿੱਥੇ ਕੋਲਕਾਤਾ ਨਾਈਟ ਰਾਈਡਰਜ ਨੇ ਉਸ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਟੀਮ ਸਿਰਫ ਇੱਕ ਵਾਰ ਪਲੇਆਫ ਵਿੱਚ ਪਹੁੰਚ ਸਕੀ ਹੈ। ਆਈਪੀਐਲ ਦੇ 17ਵੇਂ ਸੀਜਨ ਵਿੱਚ ਵੀ ਟੀਮ ਦਾ ਪ੍ਰਦਰਸਨ ਬਹੁਤ ਖਰਾਬ ਰਿਹਾ; ਟੀਮ 14 ਵਿੱਚੋਂ ਪੰਜ ਮੈਚ ਜਿੱਤ ਕੇ 9ਵੇਂ ਸਥਾਨ ’ਤੇ ਰਹੀ। ਮੁੰਬਈ ਇੰਡੀਅਨਜ ਅੰਕ ਸੂਚੀ ਵਿਚ ਦਸਵੇਂ ਨੰਬਰ ‘ਤੇ ਸਭ ਤੋਂ ਹੇਠਲੇ ਸਥਾਨ ‘ਤੇ ਸੀ।