ਮਹਿਲਾ ਟੀ-20 ਵਿਸ਼ਵ ਕੱਪ ਬੰਗਲਾਦੇਸ਼ ਤੋਂ ਯੂ.ਏ.ਈ. ’ਚ ਤਬਦੀਲ : ICC

ਏਜੰਸੀ

ਖ਼ਬਰਾਂ, ਖੇਡਾਂ

ਇਹ ਵਿਸ਼ਵ ਕੱਪ 3 ਤੋਂ 20 ਅਕਤੂਬਰ ਤਕ  ਦੁਬਈ ਅਤੇ ਸ਼ਾਰਜਾਹ ’ਚ ਕਰਵਾਇਆ ਜਾਵੇਗਾ

World Cup

ਦੁਬਈ: ICC ਨੇ ਮੰਗਲਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਹਟਾਏ ਜਾਣ ਤੋਂ ਬਾਅਦ ਬੰਗਲਾਦੇਸ਼ ’ਚ ਪੈਦਾ ਹੋਈ ਅਸ਼ਾਂਤੀ ਕਾਰਨ ਮਹਿਲਾ ਟੀ-20 ਵਿਸ਼ਵ ਕੱਪ ਨੂੰ ਸੰਯੁਕਤ ਅਰਬ ਅਮੀਰਾਤ (UAE) ’ਚ ਤਬਦੀਲ ਕੀਤਾ ਜਾਵੇਗਾ। ਇਹ ਵਿਸ਼ਵ ਕੱਪ 3 ਤੋਂ 20 ਅਕਤੂਬਰ ਤਕ  ਦੁਬਈ ਅਤੇ ਸ਼ਾਰਜਾਹ ’ਚ ਕਰਵਾਇਆ ਜਾਵੇਗਾ। 

ICC ਦੇ ਮੁੱਖ ਕਾਰਜਕਾਰੀ ਜਿਓਫ ਐਲਾਰਡਿਸ ਨੇ ਕਿਹਾ, ‘‘ਬੰਗਲਾਦੇਸ਼ ਲਈ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਨਾ ਕਰਨਾ ਨਿਰਾਸ਼ਾਜਨਕ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਯਾਦਗਾਰੀ ਟੂਰਨਾਮੈਂਟ ਲਈ ਤਿਆਰੀ ਕੀਤੀ ਸੀ।’’