ਆਈਐਸਐਸਐਫ ਵਿਸ਼ਵ ਕੱਪ 2023: ਭਾਰਤੀ ਰਾਈਫਲ ਨਿਸ਼ਾਨੇਬਾਜ਼ ਨਿਸ਼ਚਲ ਨੇ ਜਿੱਤਿਆ ਚਾਂਦੀ ਦਾ ਤਮਗਾ
ਪ੍ਰਤੀਯੋਗਤਾ ਦੇ ਆਖਰੀ ਦਿਨ ਭਾਰਤ ਦੀ ਝੋਲੀ ਦੂਜਾ ਤਮਗਾ ਪਿਆ
ਨਵੀਂ ਦਿੱਲੀ: – ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਵਿਚ ਚੱਲ ਰਹੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਭਾਰਤ ਦੀ ਨਿਸ਼ਾਨੇਬਾਜ਼ ਨਿਸ਼ਚਲ ਨੇ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ ਵਿਚ ਚਾਂਦੀ ਤਮਗਾ ਜਿੱਤਿਆ। ਉਸ ਨੇ ਪ੍ਰਤੀਯੋਗਤਾ ਦੇ ਆਖਰੀ ਦਿਨ ਭਾਰਤ ਦੀ ਝੋਲੀ ਦੂਜਾ ਤਮਗਾ ਪਾਇਆ।
ਇਹ ਵੀ ਪੜ੍ਹੋ: ਬੱਚਿਆਂ ਨੂੰ ਛੁੱਟੀ ਵਾਲੇ ਘਰੇ ਬਣਾ ਕੇ ਖਵਾਉ ਪਨੀਰ ਦਾ ਪਰੌਂਠਾ
ਨਿਸ਼ਚਲ ਨੇ ਫਾਈਨਲ ਵਿਚ 480.0 ਅੰਕ ਬਣਾਏ ਤੇ ਉਹ ਨਾਰਵੇ ਦੀ ਸਟਾਰ ਨਿਸ਼ਾਨੇਬਾਜ਼ ਜੇਨੇਟ ਹੇਗ ਡੂਏਸਟੇਡ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਡੂਏਸਟੇਡ ਏਅਰ ਰਾਈਫਲ ਵਿਚ ਮੌਜੂਦਾ ਯੂਰਪੀਅਨ ਚੈਂਪੀਅਨ ਹੈ ਤੇ ਉਸਦੇ ਨਾਂ ’ਤੇ 5 ਸੋਨ ਤਮਗਿਆਂ ਸਮੇਤ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਕੁਲ 12 ਤਮਗੇ ਦਰਜ ਹਨ। ਉਹ ਟੋਕੀਓ ਓਲੰਪਿਕ ਵਿਚ ਚੌਥੇ ਸਥਾਨ ’ਤੇ ਰਹੀ ਸੀ। ਨਿਸ਼ਚਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਸ ਵਿਚਾਲੇ ਮਹਿਲਾ 3 ਪੋਜੀਸ਼ਨ ਦੇ ਕੁਆਲੀਫਿਕੇਸ਼ਨ ਵਿਚ ਰਾਸ਼ਟਰੀ ਰਿਕਾਰਡ ਵੀ ਤੋੜਿਆ।
ਇਹ ਵੀ ਪੜ੍ਹੋ: ਜੇਕਰ ਤੁਹਾਡਾ ਅਚਾਨਕ ਘੱਟ ਜਾਵੇ ਬਲੱਡ ਪ੍ਰੈਸ਼ਰ ਤਾਂ ਅਪਣਾਉ ਇਹ ਘਰੇੇਲੂ ਨੁਸਖ਼ੇ