ਪਾਵਰਲਿਫਟਿੰਗ 'ਚ ਤਮਗਾ ਜਿੱਤਣ ਤੋਂ ਬਾਅਦ ਸਰਬਜੀਤ ਰੰਧਾਵਾ ਪਹੁੰਚੇ ਭਾਰਤ, ਪਿੰਡ ਵਾਸੀਆਂ ਨੇ ਕੀਤਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟਰੇਲੀਆ 'ਚ ਹੋਈ ਪਾਵਰਲਿਫਟਿੰਗ 'ਚ ਸਰਬਜੀਤ ਰੰਧਾਵਾ ਨੇ ਜਿੱਤਿਆ ਸੀ ਸੋਨੇ ਦਾ ਤਮਗਾ

After winning a medal in powerlifting, Sarabjit Randhawa arrived in India, the villagers welcomed him

ਕਪੂਰਥਲਾ: ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਬੀਤੇ ਦਿਨੀਂ ਹੋਈ ਇੰਟਰਨੈਸ਼ਨਲ ਪਾਵਰਲਿਫਟਿੰਗ ਵਿੱਚ ਸਰਬਜੀਤ ਸਿੰਘ ਰੰਧਾਵਾ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਨੰਗਲ ਲੁਬਾਣਾ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗਾ ਜਿੱਤਿਆ ਹੈ। ਰੰਧਾਵਾ ਨੇ ਦੇਸ਼ ਦਾ ਨਾਂਅ ਦੁਨੀਆ ਵਿੱਚ ਰੌਸ਼ਨ ਕੀਤਾ ਹੈ।ਇਸ ਦੌਰਾਨ ਭਾਰਤ ਪੁੱਜਣ ਤੇ ਆਪਣੇ ਕੋਚ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਗੁਰਾਇਆ ਤੋਂ ਅਸ਼ੀਰਵਾਦ ਲੈਣ ਨਡਾਲਾ ਦੇ ਗੁਰਾਇਆ ਜਿੰਮ ਵਿਖੇ ਪੁੱਜੇ । ਜਿੱਥੇ ਗੁਰਾਇਆ ਟੀਮ ਅਤੇ ਸਰਬ ਦੇ ਪਰਿਵਾਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਤੇ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਦੇ ਪ੍ਰਿੰਸੀਪਲ ਦਲਵੀਰ ਕੌਰ ਵੀ ਪੁੱਜੇ ਤੇ ਆਪਣੇ ਸਟਾਫ ਮੈਂਬਰ ਸਰਬਜੀਤ ਨੂੰ ਜਿੱਤ ਤੇ ਸਨਮਾਨਿਤ ਕਰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।

 ਉਪਰੰਤ ਰੋਡ ਸ਼ੋਅ ਕੱਢਦਿਆਂ ਪਿੰਡ ਨੰਗਲ ਲੁਬਾਣਾ ਦੇ ਬਾਬਾ ਦਲੀਪ ਸਿੰਘ ਜੀ ਗੁਰਦੁਆਰਾ ਸਾਹਿਬ ਪੁੱਜ ਕੇ ਗੁਰੂ ਦਾ ਸ਼ੁਕਰਾਨਾ ਕੀਤਾ । ਇਸ ਮੌਕੇ ਵਾਈਸ ਪ੍ਰਿੰਸੀਪਲ ਰਜਵੰਤ ਕੌਰ, ਮਾਤਾ ਕੁਲਵੰਤ ਕੌਰ, ਸਰਪੰਚ ਕੈਪਟਨ ਹਰਬੰਸ ਸਿੰਘ ਗਰੀਨ ਗਰੁੱਪ ਨੰਗਲ ਲੁਬਾਣਾ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਦਾਊਦਪੁਰ, ਮਨਦੀਪ ਸਿੰਘ ਕੰਡਾ, ਸਿਮਰਜੀਤ ਸਿੰਘ, ਕਰਨ ਬਰਾੜ, ਦਰਸ਼ਨ ਸਿੰਘ ਫੋਜੀ ਅਤੇ ਹੋਰ ਪਤਵੰਤੇ ਹਾਜ਼ਰ ਸਨ ।