ICC World Cup 2023: 'ਇਹ ਟਰਾਫ਼ੀ ਦਾ ਅਪਮਾਨ ਹੈ...', ਆਸਟ੍ਰੇਲੀਆਈ ਖਿਡਾਰੀ ਦੀ ਵਿਸ਼ਵ ਕੱਪ ਟਰਾਫ਼ੀ 'ਤੇ ਪੈਰ ਰੱਖਣ ਦੀ ਤਸਵੀਰ ਵਾਇਰਲ
ਕੁਝ ਨੇ ਲਿਖਿਆ ਕਿ ਇਹ ਟਰਾਫ਼ੀ ਉਨ੍ਹਾਂ ਦੀ ਹੈ, ਉਹ ਚਾਹੁੰਦੇ ਹਨ ਕਰਨ।
ICC World Cup 2023: 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਜਿੱਤਿਆ। ਆਸਟ੍ਰੇਲੀਆਈ ਟੀਮ ਦੇ ਜਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਇਕ ਅਜਿਹੀ ਤਸਵੀਰ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਦੰਗ ਰਹਿ ਗਏ।
ਅਸਲ 'ਚ ਵਾਇਰਲ ਹੋ ਰਹੀ ਫੋਟੋ 'ਚ ਮਿਸ਼ੇਲ ਮਾਰਸ਼ ਵਿਸ਼ਵ ਕੱਪ ਟਰਾਫ਼ੀ 'ਤੇ ਪੈਰ ਰੱਖ ਕੇ ਬੈਠੇ ਹਨ। ਇਸ ਨੂੰ ਦੇਖਦੇ ਹੋਏ ਮਾਈਕ੍ਰੋਬਲਾਗਿੰਗ ਸਾਈਟ ਐਕਸ 'ਤੇ ਲੋਕ ਆਸਟ੍ਰੇਲੀਆਈ ਖਿਡਾਰੀ ਦੀ ਆਲੋਚਨਾ ਕਰ ਰਹੇ ਹਨ।
ਇਹ ਤਸਵੀਰ ਕਈ ਯੂਜ਼ਰਸ ਪੋਸਟ ਕਰ ਰਹੇ ਹਨ। ਕਈ ਯੂਜ਼ਰਸ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਮਾਰਸ਼ ਦੀ ਆਲੋਚਨਾ ਕੀਤੀ। ਜਿੱਥੇ ਕਈ ਯੂਜ਼ਰਸ ਨੇ ਲਿਖਿਆ ਕਿ ਇਹ ਵਿਸ਼ਵ ਕੱਪ ਦੀ ਟਰਾਫ਼ੀ ਦਾ ਅਪਮਾਨ ਹੈ, ਉੱਥੇ ਹੀ ਕੁਝ ਨੇ ਲਿਖਿਆ ਕਿ ਇਹ ਟਰਾਫ਼ੀ ਉਨ੍ਹਾਂ ਦੀ ਹੈ, ਉਹ ਚਾਹੁੰਦੇ ਹਨ ਕਰਨ।
ਇਸ ਯੂਜ਼ਰਸ ਨੇ ਲਿਖਿਆ ਕਿ ਜੋ ਟਰਾਫ਼ੀ ਸਾਡੇ ਸਿਰ ਦਾ ਤਾਜ਼ ਹੈ ਉਹ ਉਸ ਨੂੰ ਜੁੱਤੀ ਦੇ ਥੱਲੇ ਰੱਖਦੇ ਹਨ।