Meenakshi Hooda, ਅਰੁੰਧਤੀ ਚੌਧਰੀ ਤੇ ਪ੍ਰੀਤੀ ਪਵਾਰ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ 2025 ’ਚ ਜਿੱਤੇ ਸੋਨ ਤਮਗੇ
ਵਿਸ਼ਵ ਮੁੱਕੇਬਾਜ਼ੀ ਕੱਪ 2025 ਦੇ ਆਖਰੀ ਦਿਨ ਭਾਰਤ ਨੇ ਜਿੱਤੇ ਤਿੰਨ ਸੋਨ ਤਮਗੇ
ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਹੁੱਡਾ,ਅਰੁੰਧਤੀ ਚੌਧਰੀ ਅਤੇ ਪ੍ਰੀਤੀ ਪਵਾਰ ਨੇ ਵੀਰਵਾਰ ਨੂੰ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ 2025 ’ਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਤਿੰਨ ਸੋਨ ਤਮਗੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਮੀਨਾਕਸ਼ੀ ਹੁੱਡਾ ਨੇ ਉਜਬੇਕਿਸਤਾਨ ਦੀ ਮੁੱਕੇਬਾਜ਼ ਫਰਜੋਨਾ ਫੋਜੀਲੋਵਾ ਨੂੰ ਫਾਈਨਲ ’ਚ ਹਰਾ ਕੇ 48 ਕਿਲੋ ਭਾਰ ਵਰਗ ’ਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ ਜਦਿਕ ਅਰੁੰਧਤੀ ਚੌਧਰੀ ਅਤੇ ਪ੍ਰੀਤੀ ਪਵਾਰ ਨੇ ਵੀ ਆਪਣੇ-ਆਪਣੇ ਫਾਈਨਲ ਮੁਕਾਬਲੇ ਜਿੱਤ ਕੇ ਗ੍ਰੇਟਰ ਨੋਇਡਾ ’ਚ ਆਯੋਜਿਤ ਮੁਕਾਬਲੇ ਦੇ ਆਖਰੀ ਦਿਨ ਭਾਰਤ ਦੇ ਲਈ 3 ਸੋਨ ਤਮਗੇ ਜਿੱਤੇ।
ਉਜਬੇਕਿਸਤਾਨੀ ਮੁੱਕੇਬਾਜ਼ੀ ਨੂੰ 5:0 ਨਾਲ ਹਰਾਉਣ ਤੋਂ ਬਾਅਦ ਮੀਨਾਕਸ਼ੀ ਹੁੱਡਾ ਨੇ ਕਿਹਾ ਕਿ ਮੁਕਾਬਲੇ ਦੇ ਸ਼ੁਰੂ ’ਚ ਉਹ ਕਾਫ਼ੀ ਘਬਰਾਈ ਹੋਈ ਸੀ, ਪਰ ਦਰਸ਼ਕਾਂ ਦੀ ਭੀੜ ਨੇ ਉਸ ਦਾ ਹੌਸਲਾ ਵਧਾ ਦਿੱਤਾ ਅਤੇ ਮੈਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਉਧਰ ਅਰੁੰਧਤੀ ਚੌਧਰੀ ਨੇ ਮਹਿਲਾਵਾਂ ਦੇ 70 ਕਿਲੋ ਭਾਰ ਵਰਗ ਦੇ ਫਾਈਨਲ ’ਚ ਉਜਬੇਕਿਸਤਾਨ ਦੀ ਮੁਕੇਬਾਜ਼ ਅਜ਼ੀਜ਼ਾ ਜੋਕਿਰੋਵਾ ਨੂੰ ਹਰਾ ਕੇ ਦੇਸ਼ ਦੇ ਲਈ ਸੋਨ ਤਮਗਾ ਜਿੱਤਿਆ ਜਦਕਿ ਪ੍ਰੀਤੀ ਪਵਾਰ ਨੇ 54 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ’ਚ ਇਟਲੀ ਦੀ ਸਿਰੀਨ ਚਾਰਬਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ।